ਪੰਨਾ:Alochana Magazine January, February, March 1967.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹਾਣੀ ਦੀ ਨਾਇਕਾ ਸਤੱਤਰ ਸਾਲ ਦੀ ਉਮਰ ਤੱਕ ਸੰਜਮ ਸੰਤੋਖ ਨਾਲ ਜੀਉਂਦੀ ਰਹੀ, ਪਰ ਆਪਣੀ ਭਤੀਜੀ ਨੂੰ ਮਾਸਟਰ ਨਾਲ ਖੁੱਲਾ ਪਿਆਰ ਕਰਦਿਆਂ ਜਦੋਂ ਉਹ ਦੇਖਦੀ ਹੈ ਤਾਂ ਉਸ ਨੂੰ ਅਜਿਹਾ ਧੱਕਾ ਲਗਦਾ ਹੈ ਕਿ ਉਹ ਉਸ ਦੀ ਜਾਨ ਲੈ ਜਾਂਦਾ ਹੈ । ਅੱਜ ਦੀ ਕਹਾਣੀ ਮਨੁੱਖ ਦੇ ਇਨ੍ਹਾਂ ਸਾਰੇ ਯਤਨਾਂ ਵਿਚ ਟੁੱਟ ਰਹੇ, ਬਿਖਰ ਰਹੇ, ਜੁੜ ਰਹੇ, ਸੰਭਲ ਰਹੇ ਮਨੁੱਖ ਦੇ ਨਿਜਤ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹੈ । ਇਹ ਅਜਿਹੇ ਸੰਕਟ ਵਿਚ ਦੀ ਲੰਘ ਰਹੇ ਮਾਨਵ ਨੂੰ ਉਸ ਦੇ ਨਿੱਜੀ ਵਾਸਤਵਿਕ ਰੂਪ ਵਿਚ ਉਲੀਕਦੀ ਹੈ, ਜਿਸ ਵਾਸਤਵਿਕਤਾ ਰਾਹੀਂ ਉਸ ਨੂੰ ਪਛਾਣਿਆ ਜਾ ਸਕੇ, ਤਾਂ ਜੋ ਅੱਜ ਦੇ ਖੰਡ -ਸਮੂਹ ਮਾਨਵ ਨੂੰ ਸਾਬਤ ਸਬੂਤ ਖਲੋਣ ਵਿਚ ਸਹਾਇਤਾ ਮਿਲ ਸਕੇ, ਕਿਉਂਕਿ ਇਹ ਮਾਨਵ ਅੱਜ ਦੇ ਹਰ ਮਨੁੱਖ ਦੇ ਅੰਦਰ ਜੀਉ ਰਹਿਆ ਹੈ । ਅੱਜ ਦੀ ਕਹਾਣੀ ਮਨੁੱਖ ਨੂੰ ਉਸ ਦੇ ਜੀਉਣ ਮਰਨ ਦੇ ਅਰਥ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ, ਜਿਸ ਸਦਕਾ ਉਹ ਇਸ ਜੀਉਣ ਮਰਨ ਤੋਂ ਉਤਾਂਹ ਉਠ ਕੇ ਜੀਉ ਵੀ ਸਕੇ ਤੇ ਮਰ ਵੀ ਸਕੇ । ਪਰ ਇੱਥੋਂ ਤੀਕ ਅੱਪੜਨ ਲਈ ਮਨੁੱਖ ਨੂੰ ਆਤਮ ਤੇ ਅਨਾਤਮ ਵਿਚ ਇੱਕ ਸ਼ਰਤਾਂ ਟੋਲਣੀ ਪੈਂਦੀ ਹੈ । ਜਦੋਂ ਕਦੇ ਇਹ ਇਕਰਤਾ ਗੁੰਮਦੀ ਹੈ ਤਾਂ ਮਨੁੱਖ ਹੱਦ ਦੀਆਂ ਖਾਈਆਂ ਵਿਚ ਜਾ ਡਿੱਗਦਾ ਹੈ । ਉਥੇ ਜਾ ਕੇ “ਮੈਨਾ ਭਾਬੀ ਵਾਂਗ ਜੀਉਣਾ ਇਕ ਆਦਤ ਤੋਂ ਅੱਗੇ ਕੁਝ ਨਹੀਂ ਰਹਿ ਜਾਂਦਾ, ਚੰਗੀ ਕਹਾਣੀ ਇਨ੍ਹਾਂ ਖੱਡਾਂ ਖਾਈਆਂ ਵੱਲ ਸਾਡਾ ਧਿਆਨ ਦਿਵਾਉਂਦੀ ਹੈ ਤੇ ਮੁੜ ਮੁੜ ਉਨ੍ਹਾਂ ਰਾਹਾਂ ਤੇ ਉਨ੍ਹਾਂ ਪੈਰਾਂ ਦੀ ਖ਼ੈਰ ਮੰਗਦੀ ਹੈ ਜਿਨ੍ਹਾਂ ਸਦਕਾ ਜ਼ਿੰਦਗੀ ਅੱਗੇ ਤੁਰਦੀ ਹੈ । ਇਸੇ ਲਈ ਦੁੱਗਲ ਦੀ ਕਹਾਣੀ ਟੈਸ'? ਮਨ ਵਿਚ ਟੈਰੇਸ ਬਣਾ ਲੈਣ ਲਈ ਆਖਦੀ ਹੈ ਜਿੱਥੇ ਖੜੋ ਕੇ ਬੰਦਾ ਸਾਹ ਲੈ ਕੇ | ਨਜ਼ਰ ਆਪਣੀ ਆਪਣੀ ਇੱਕ ਗੱਲ ਦੇ ਕਾਲੇ ਚਿੱਟੇ ਦੋਵੇਂ ਪਹਿਲੂ ਪਛਾਣਨ ਹੀ ਆਖਦੀ ਹੈ । ਇਸ ਕਹਾਣੀ ਦਾ ਨਾਇਕ ਆਪਣਾ ਚਿੱਟਾ ਵਾਲ ਦੇਖ ਕੇ ਉਦਾਸ ਹੋ ਜਾਂਦਾ ਹੈ, ਪਰ ਉਸ ਦੀ ਧੀ ਬੜੀ ਖ਼ੁਸ਼ ਹੋ ਕੇ ਆਖਦੀ ਹੈ ਕਿ ਪਾਪੇ ਦਾ ਕਿੱਡਾ ਸੁਹਣਾ 1 Such person has a sense of eternal along with the mediate of the universal along with the specific and of the transcendent along with the concrete.'.. Mukerjee, Radhakamal : Dimensions of Values. London, George Allen Unwin Ltd., 1964, P. 58. : ਪੰਨਾ 45, “ਕਰਾਮਾਤ` 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ ! 3 ਪੰਨਾ 39, “ਪਾਰੇ ਮੈਰੇ 1961, ਨਵਯੁਗ ਪਬਲਿਸ਼ਰਜ਼, ਦਿੱਲੀ । ੧੦੬