ਪੰਨਾ:Alochana Magazine January, February, March 1967.pdf/116

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਾਂਦੀ ਵਰਗਾ ਵਾਲ ਹੈ । 'ਨਿੱਕਾ ਜਿਹਾ ਤਾਜ ਮਹਿਲ, ਵੱਡਾ ਜਿਹਾ ਤਾਜ ਮਹਿਲ’ ਕਹਾਣੀ ਜ਼ਿੰਦਗੀ ਦੇ ਨਿੱਕੇ ਵੱਡੇ ਤਾਜ ਮਹਿਲਾਂ ਵੱਲ ਧਿਆਨ ਦਿਵਾਉਂਦੀ ਹੈ । ਕਹਾਣੀ ਦੱਸਦੀ ਹੈ ਕਿ ਤਾਜ ਮਹਿਲ ਉਹ ਹੀ ਨਹੀਂ ਹੁੰਦਾ ਜੋ ਕਿਸੇ ਸ਼ਹਿਨਸ਼ਾਹ ਨੇ ਕਿਸੇ ਮਲਕਾ ਦੇ ਮਰਨ ਉੱਤੇ ਬਣਵਾਇਆ ਹੋਵੇ ਸਗੋਂ ਕਿਸੇ ਹੋਰ ਦੀ ਬੱਚੀ ਦੀ ਜਾਨ ਬਚਾਉ'ਦੀ ਆਪ ਮਰੀ ਬੱਚੀ ਜਿੱਥੇ ਦੱਬੀ ਪਈ ਹੈ ਉਹ ਥਾਂ ਕਿਸੇ ਤਰ੍ਹਾਂ ਵੀ ਤਾਜ ਮਹਿਲ ਨਾਲੋਂ ਘੱਟ ਨਹੀਂ। ਚੰਗੀ ਕਹਾਣੀ ਸਿਰਫ਼ ਜ਼ਿੰਦਗੀ ਚਿਤਰਦੀ ਹੀ ਨਹੀਂ, ਇਸ ਨੂੰ ਤਕੜਿਆਂ ਵੀ ਕਰਦੀ ਹੈ । | ਮਨੁੱਖ ਦੀ ਉਸ ਦੇ ਅਸਲੀ ਆਪੇ ਨਲ ਪਛਾਣ, ਦੂਜਿਆਂ ਨਾਲ ਸੰਚਾਰ ਤੇ ਹਿਮੰਡ ਨਾਲ ਇਕ-ਸੁਰਤਾ ਲੱਭ ਕੇ ਸਤਯੰ, ਸ਼ਿਵੰ, ਸੁੰਦਰ ਤੱਕ ਅਪੜਨ ਲਈ ਕਹਾਣੀ ਆਤਮ ਤੇ ਅਨਾਤਮ ਨੂੰ ਕਿਤੋਂ ਭੋਰ ਭੋਰ ਕਿਤੋਂ ਜੋੜ ਜੋੜ ਇਕ ਦੂਜੇ ਦੇ ਮੇਚ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ । 'ਨੇਤਰਹੀਣ'3 ਕਹਾਣੀ ਵਿਚ ਕਹਾਣੀ ਦੀ ਨਾਰ ਅਹੰ’ ਦੇ ਕਈ ਕਿੰਗਰੇ ਝੜ ਜਾਣ ਪਿੱਛੋਂ ਹੀ ਉਸ ਨੂੰ ਅਸਲੀ ਨੇਤਰਾਂ ਦੀ ev ਆਉਂਦੀ ਹੈ, ਕਿ ਉਹ ਨੇਤਰਹੀਣ ਉਸ ਨੇਤਰਾਂ ਵਾਲੇ ਨਾਲੋਂ ਚੰਗਾ ਹੈ ਜਿਸ ਨੂੰ , ਕੁੱਝ ਦਿੱਸਦਾ ਹੈ ਪਰ ਫਿਰ ਵੀ ਕੁੱਝ ਨਹੀਂ ਦਿੱਸਦਾ । 'ਜੀਨੀਅਸ' ਕਹਾਣੀ ਵਿਚ ਲੇਖਕ ਦੱਸਦਾ ਹੈ ਕਿ ਕਲਾਕਾਰ ਦੀ ਵੀ ਸm ਪੁਰਾਣੀ ਤਸਵੀਰ ਨੂੰ ਇਨਾਮ ਦੇ ਕੇ ਲੋਕਾਂ ਨੇ ਇਹੀ ਸਾਬਿਤ ਕੀਤਾ ਹੈ ਕਿ ਉਸ ਦੇ ਮੇਚ ਦਾ ਹੋਣ ਲਈ ਲੋਕਾਂ ਨੂੰ ਅਜੇ ਬੜਾ ਪੈਂਡਾ ਤੇ ਕਰਨਾ ਪਵੇਗਾ, ਤੇ ਜਿੰਨਾ ਚਿਰ , ਫ਼ਾਸਲਾ ਕਾਇਮ ਹੈ, ਸੰਸਾਰ ਵਿਚ ਜੀਨੀਆ ਲੱਕ ਦੁੱਖ ਭੋਗਦੇ ਰਹਿਣਗੇ । | ਇਸ ਤਰ੍ਹਾਂ ਕਹਾਣੀ ਉਸ ਦੇ ਅਸਲੀ ਆਪੇ ਦੀ ਪਛਾਣ ਤੇ ਪ੍ਰਾਪਤੀ ਦਾ ਭਵਿਕ ਰਾਹ ਬਣਦੀ ਹੈ, ਉਹ ਮਨੁੱਖ ਨੂੰ ਉਸ ਦੀਆਂ ਭੌਤਿਕ, ਵਾਸਤਵਿਕਤਾ ਦੀਆਂ ਹੱਦ ਕਬੂਲ ਕੇ ਉਸ ਦੀਆਂ ਭੌਤਿਕ, ਸੂਖਮ ਸੰਭਾਵਨਾਵਾਂ ਦਾ ਰਾਹ ਦਿਖਾਉਂਦੀ ਹੈ, ਉਸ ਦੇ in 1 ਪੰਨਾ 232, 'ਤ੍ਰਿਵੈਣੀ` 1964, ਨਵਯੁਗ ਪਬਲਿਸ਼ਰਜ਼, ਦਿੱਲੀ । 2 The poet's voice need not merely be the record of man in can be one of the props ; the pillars to help him endure anci prevail. From, Faulkner's speech aecepting the Noble Prize for? Literature in stockholm, Dec. 10, 1950. 8 ਪੰਨਾ 69, “ਪਾਰੇ ਮੈਰੇ` 1961, ਨਵਯੁਗ ਪਬਲਿਸ਼ਰਜ਼, ਦਿੱਲੀ । 4 ਪੰਨਾ 100, ਤ੍ਰਿਵੈਣੀ 1964, ਨਵਯੁਗ ਪਬਲਿਸ਼ਰਜ਼, ਦਿੱਲੀ । ੧੧੦