ਪੰਨਾ:Alochana Magazine January, February, March 1967.pdf/117

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪੇ ਨੂੰ ਹਿਮੰਡ ਦੇ ਪਰਮ ਆਪੇ ਨਾਲ ਜਾ ਮੇਲਦੀ ਹੈ, ਨਹੀਂ ਤਾਂ ਮਨੁੱਖ ਹੋਂਦ ਦੀਆਂ ਨੀਵੀਆਂ ਸਤਹਾਂ ਉੱਤੇ ਹੀ ਵਿਚਰਦਾ ਹੈ ਹੈ ਇੱਥੇ ਹੀ ਮੁੱਕ ਜਾਂਦਾ ਹੈ । ਅਜਿਹੇ ਵਰਿਆਂ ਦਾ ਭੋਗਣਾ ਵੀ ਨਿਸਫਲ ਹੋ ਜਾਂਦਾ ਹੈ ਜਦੋਂ ਕੋਈ ਕਿਰਮਚੀ ਪਲ ਉਸ ਨੂੰ ਨਸੀਬ ਨਹੀਂ ਹੁੰਦਾ । ਦੁੱਗਲ ਆਪਣੀਆਂ ਕਹਾਣੀਆਂ ਵਿਚ ਹੋਂਦ ਦੀਆਂ ਨਵੀਆਂ ਸਤਰ੍ਹਾਂ ਦਾ ਵਿਚਰਨਾ ਤਾਂ ਭਲੀ ਭਾਂਤ ਦਿੰਦਾ ਹੈ ਪਰ ਉੱਪਰਲੀਆਂ ਸਤਹਾਂ ਤਕ ਬਹੁਤੀ ਵਾਰੀ ਉਸ ਦਾ ਹੱਥ ਨਹੀਂ ਅੱਪੜਦਾ। | ਕਹਾਣੀ ਉਨ੍ਹਾਂ ਹਜਮਈ, ਨੈਤਿਕ ਅਧਿਆਤਮਿਕ ਕਦਰਾਂ ਕੀਮਤਾਂ ਦੀ ਪਛਾਣ ਕਰਵਾਉਂਦੀ ਹੈ, ਜਿਨ੍ਹਾਂ ਸਦਕਾ ਮਨੁੱਖ ਜਾਗ ਕੇ ਹੋਂਦ ਦੇ ਅਰਥਾਂ ਤੱਕ ਜਾ ਸਕੇ । ਦੁੱਗਲ ਦੀ ਕਹਾਣੀ ਪਟਨਾ ਮਿਉਜ਼ੀਅਮ ਵਿਚ ਇਕ ਪੀਸ" ਦੱਸਦੀ ਹੈ ਕਿ ਅੱਜ ਬੰਦੇ ਦੀ ਹੱਦ ਚੀਜ਼ਾਂ ਨਾਲੋਂ ਵੀ ਘੱਟ ਹੈ ਕਿਉਂਕਿ ਆਰਥਿਕ ਮਜਬੂਰੀ ਉਮ ਨੂੰ ਉੱਥੋਂ ਤੀਕ ਖਿੱਚ ਲੈਂਦੀ ਹੈ । ਉੱਚੀ ਅੱਡੀ ਵਾਲੀ ਗੁਰਗਾਬੀ' ਰੱਬ ਤੋਂ ਵੀ ਸਵਾਲ ਪੁੱਛਣ ਤੀਕ ਜਾਂਦੀ ਹੈ ਕਿ ਕਿਉਂ ਭਜਨ ਪਾਠ ਕਰਨ ਵਾਲੇ ਵੀ ਤੰਗ ਹਨ ਦੇ “ਕਾਲ” ਕਹਾਣੀ ਦੱਸਦੀ ਹੈ ਕਿ ਮਨੁੱਖ ਹਰ ਗੱਲ ਦੇ ਮਨ ਮਰਜ਼ੀ ਦੇ ਅਰਥ ਕੱਢ ਸਕਦਾ ਹੈ ? 5 ਇਸ ਕਹਾਣੀ ਦਾ ਨਾਇਕ ਇਕ ਮੱਝ ਨੂੰ ਇਸ ਲਈ ਵੱਢ ਦਿੰਦਾ ਹੈ ਕਿ ਉਹ ਪਾਕਿਸਤਾਨ ਵੱਲ ਮੂੰਹ ਕਰੀ ਤੁਰੀ ਜਾ ਰਹੀ ਸੀ । ਇਹ ਸਭ ਕਹਾਣੀਆਂ ਮਨੁੱਖ ਨੂੰ ਹਲੂਣ ਕੇ ਜਗਾਉਣ ਵਾਲੀਆਂ ਹੀ ਤਾਂ ਹਨ । ਦੁੱਗਲ ਨੇ ਬਹੁਤ ਸਾਰੀਆਂ ਕਹਾਣੀਆਂ ਵਕਤੀ ਸਮੱਸਿਆਵਾਂ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ ਹਨ ਜਿਨ੍ਹਾਂ ਵਿਚ ਉਸ ਦੀਆਂ ੧੯੪੭ ਦੀ ਵੰਡ ਦੇ ਅਸਰ ਨੂੰ ਬਿਆਨਣ 1 So that my individualism is really an illusion, I am part of the great whole, and I can never escape.' Lawrence D. H. in ‘Ten Modern Masters' ed. Robert Gorhan Davis New York, Har Count Brace & Co. 1959, P. 545 ? ਪੰਨਾ, 183, “ਕਰਾਮਾਤ' 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ । : ਮਨ 99. ਸਵੇਰ ਸਾਰ’ 1958, ਹਿੰਦ ਪਬਲਿਸ਼ਰਜ਼, ਜਲੰਧਰ । . 37. ਏ ਟਿੱਬੇ’ 1949, ਅਤਰ ਚੰਦ ਕਪੂਰ ਐਂਡ ਸਨਜ਼ । 6 Meaning are not determind by situations, but we deter urselves by the meanings. We give to situations. Croce, Benedetto- Aesthetic (Tr. Ainslie) London, The Macmillan Co, 1901. P. 208. ૧૧૧