ਪੰਨਾ:Alochana Magazine January, February, March 1967.pdf/118

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਲੀਆਂ ਕਹਾਣੀਆਂ ਵੀ ਹਨ । ਇੱਥੇ ਉਹ ਸਮੱਸਿਆਵਾਂ ਦੇ ਬਹੁਤਾ ਨੇੜੇ ਹੋਣ ਕਰਕੇ ਸਾਫ਼ ਦੇਖ ਨਹੀਂ ਸਕਿਆ ਜਿਸ ਕਰਕੇ ਇਨ੍ਹਾਂ ਦਾ ਸੁਭਾਵ ਅਖ਼ਬਾਰੀ, ਇਨ੍ਹਾਂ ਦਾ ਪੱਧਰ ਸੂਚਨਾ ਵਾਲਾ ਬਣ ਕੇ ਹੀ ਰਹਿ ਗਿਆ ਹੈ । (੧੦੧ ਅਸ਼ੋਕਾ ਰੋਡ`' ਜਿਸ ਵਿਚ ਦੁੱਗਲ ਦੱਸਦਾ ਹੈ ਕਿ ਕਿ ਲੋੜ ਵੇਲੇ ਸਰਕਾਰੀ ਘਰ ਨਹੀਂ ਮਿਲਦਾ ਤੇ ਪਿੱਛੋਂ ਬੁੱਢੇ ਵਾਰੇ ਜਦੋਂ ਲੋੜ ਨਹੀਂ ਰਹਿੰਦੀ, ਲੋਕਾਂ ਨੂੰ ਘਰ ਅਲਾਟ ਹੋ ਜਾਂਦੇ ਹਨ ; 'ਮਿਲ ਦੀ ਚੌਥੀ ਸੀਟੀ' ਕਹਾਣੀ ਜਿਸ ਵਿਚ ਉਹ ਘਰ ਦੇ ਨੌਕਰ ਦਾ ਵੀ ਮਿਲ ਵਿਚ ਨੌਕਰੀ ਲਈ ਤੁਰ ਜਾਣ ਬਾਰੇ ਦੱਸਦਾ ਹੈ । ‘ਤੇਰੀ ਬਾਂਦੀ ਰੁੜਦੀ ਜਾਂਦੀ ਜਿਸ ਵਿਚ ਤਰੱਕੀ ਨਾ ਮਿਲਣ ਕਾਰਨ ਇਕ ਬੰਦੇ ਦੇ ਮਨ ਦਾ ਦੁੱਖ ਦੱਸਿਆ ਹੈ ਤੇ ਰਾਜ ਹੰਸ ਨਹੀਂ ਮਰਿਆ' ਜਿਸ ਵਿਚ ਗਾਂਧੀ ਜੀ ਦੇ ਕਾਰਨਾਮਿਆਂ ਲਈ ਪ੍ਰਸੰਸਾ ਪ੍ਰਗਟਾਈ ਹੈ, ਸਭ ਕਹਾਣੀਆਂ ਸਾਮਿਅਕ ਤੇ ਛੇਤੀ ਹੀ ਮਰ ਮਿਟ ਜਾਣ ਵਾਲੀਆਂ ਹਨ । | ਵਰਤਮਾਨ ਦੀਆਂ ਤੇਜ਼ੀ ਨਾਲ ਬਦਲਦੀਆਂ ਪਰਿਸਥਿਤੀਆਂ ਨੂੰ ਜਦੋਂ ਉਹ ਕਹਾਣੀਆਂ ਦੇ ਵਿਸ਼ੇ ਬਣਾਉਂਦਾ ਹੈ ਤਾਂ ਉਨ੍ਹਾਂ ਬਾਰੇ ਜਾਣਕਾਰੀ ਸਤਹੀ ਤੇ ਪੇਤਲ ਪੇਤਲੀ ਹੀ ਰਹਿ ਜਾਂਦੀ ਹੈ ਜਾਂ ਇਹ ਵਕਤੀ ਵਹਿਣਾਂ ਵਿੱਚ ਪੈ ਕੇ ਸਮੱਸਿਆ ਨੂੰ ਵਕਤੀ ਕੀਮਤ ਕਦਰਾਂ ਵਿੱਚ ਰੱਖ ਕੇ ਹੀ ਪਰਖਦਾ ਹੈ, ਪੜਚੋਲਦਾ ਹੈ ਜਿਵੇਂ ਕਿ ਸਰਕਾਰੀ ਮਕਾਨਾਂ ਚ ਤੰਗੀ, ਨੌਕਰਾਂ ਦਾ ਅੱਜ ਕਲ ਨਾ ਮਿਲਣਾ, 1947 ਵੇਲੇ ਲੋਕਾਂ ਦਾ ਪਸ਼ੂ ਪੱਧਰ ਤੇ ਆ ਜਾਣਾ । ਜਦੋਂ ਉਹ ਕਹਾਣੀਆਂ ਦੇ ਅਜਿਹੇ ਵਿਸ਼ੇ ਲੈਂਦਾ ਹੈ ਤਾਂ ਮਨੁੱਖੀ ਅਨੁਭਵ ਕਿਸੇ ਤਕੜੀ ਗੱਲ ਤੱਕ ਜਾਣ ਦੀ ਥਾਂ ਉਹ ਨਿਗੂਣ ਵਾਦ ਵਿੱਚ ਰੁੜ੍ਹ ਜਾਂਦਾ ਹੈ । ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਦੁੱਗਲ ਬਹੁਤ ਜ਼ਿਆਦਾ ਲਿਖਦਾ ਹੈ ਤੇ ਲਿਖਣ ਲਈ ਹਰ ਨਿੱਕੀ ਮੋਟੀ ਗੱਲ ਵਿੱਚੋਂ ਕਹਾਣੀ ਟੋਲਦਾ ਰਹਿੰਦਾ ਹੈ । ਨਿੱਕੀ ਮੋਰ ਗੱਲ ਨੂੰ ਵੱਡੀ ਦਿਖਾਣ ਖ਼ਾਤਿਰ ਉਹ ਅਨੇਕਾਂ ਵਾਰੀ ਉਸ ਨੂੰ ਭਾਵਕ ਚਾਸ਼ਨੀ ਵਿਚ ਡਬ ਦਿੰਦਾ ਹੈ । ਸ਼ਾਹੀ' ਕਹਾਣੀ ਦੀ ਨਾਇਕਾ ਨੂੰ ਝਰੀਠ ਬੁੱਢੀ ਹੋ ਕੇ ਵੀ ਪੇਮੀ 5 ਪ੍ਰਾਪਤੀ ਲਈ ਪੈਸੇ ਜੋੜਦੀ ਦਿਖਾਉਣਾ ਨਿਰੀ ਜਜ਼ਬਾਤੀ ਗੱਲ ਹੈ। ਇਸੇ ਤਰ੍ਹਾਂ ਪਰਦੇਸੀ ਕਹਾਣੀ ਵਿਚ ਭਗੜੇ ਦਾ ਡਾਕੀਏ ਤੋਂ ਲਾਲੀ ਅਖਵਾਉਣ ਨੂੰ ਏਡੀ ਮਹੱਤਤਾ ਦੇਣਾ ਵੀ ਵਾਧੂ ਲਗਦਾ ਹੈ । 1 ਪੰਨਾ 50, 'ਫੁੱਲ ਤੋੜਨਾ ਮਨ੍ਹਾਂ ਹੈ' 1954, ਨਵਯੁਗ ਪਬਲਿਸ਼ਰਜ਼, ਦਿੱਲੀ । 2 ਪੰਨਾ 121, ਪਾਰੇ ਮੈਰੇ` 1961, ਨਵਯੁਗ ਪਬਲਿਸ਼ਰਜ਼, ਦਿੱਲੀ । * ਪੰਨਾ 95, “ਕਰਾਮਤ 1959, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ । 4 ਪੰਨਾ 101, ਟੋਏ ਟਿੱਬੇ’ 1949, ਅਤਰ ਚੰਦ ਕਪੂਰ ਐਂਡ ਸਨਜ਼, ਅੰਬਾਲਾ । 5 ਪੰਨਾ 99, “ਡੰਰ 1952, ਹਿੰਦ ਪਬਲਿਸ਼ਰਜ਼, ਅੰਮ੍ਰਿਤਸਰ । • ਪੰਨਾ 123, “ਲੜਾਈ ਨਹੀਂ' 1953, ਅਤਰ ਚੰਦ ਕਪੂਰ ਐਂਡ ਸਨਜ਼, ਅੰਬਾਲਾ । ੧੧੨