ਪੰਨਾ:Alochana Magazine January, February, March 1967.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਜਿਹੀਆਂ ਕਹਾਣੀਆਂ ਵਿਚ ਉਹ ਸਸਤਾ ਤੇ ਛਿਨ-ਭੰਗਰੀ ਆਨੰਦ ਦਿੰਦਾ ਹੈ, ਜੋ ਅੱਜ ਦੇ ਯੁੱਗ ਦਾ ਸੁਭਾਵ ਬਣ ਗਿਆ ਹੈ, ਮੰਗ ਬਣ ਗਈ ਹੈ । ਪਰ ਇਸ ਖਨਿਕ ਆਨੰਦ ਦੇ ਮੰਡਲਾਂ ਤੋਂ ਜਦੋਂ ਬੰਦਾ ਭੋਇੰ ਵੱਲ ਪਰਤਦਾ ਹੈ ਤਾਂ ਉਸ ਦਾ ਵਿਸ਼ਾਦ ਹੋਰ ਗਾਹੜਾ ਹੋ ਜਾਂਦਾ ਹੈ । ਇਸ ਛਿਨ-ਭੰਗਰੀ ਆਨੰਦ ਦੇ ਮਾਧਿਅਮ ਬਣੇ ਪਾਤਰ ਤੇ ਘਟਨਾਵਾਂ ਜ਼ਿੰਦਗੀ ਨੂੰ ਉਸ ਦੇ ਸੰਪੂਰਣ ਰੂਪ ਵਿਚ ਨਹੀਂ ਲੈਂਦੇ ਦੇ, ਨਾ ਹੀ ਇਹ ਆਨੰਦ ਜਿਰੰਜੀਵੀ ਹੁੰਦਾ ਹੈ, ਅਜਿਹਾ ਸਾਹਿੱਤ ਜੋ ਮਨੁੱਖ ਦੀ ਵਕਤ-ਕਟੀ ਦਾ ਸਾਧਨ ਹੈ ਜਾਂ ਜੋ ਉਸ ਦੀ ਵਿਚਿੱਤਰ ਮਨੋ-ਦਸ਼ਾ ਜਾਂ ਵਿਚਿੱਤਰ ਵਿਚਰਣ ਨੂੰ ਉਲੀਕਦਾ ਹੈ ਜਿਵੇਂ ਕਿ ਦੁੱਗਲ ਦੀ ਕਹਾਣੀ 'ਭ' ਜਿਸ ਵਿਚ ਗੱਡੀ ਵਿਚ ਮੁੰਡਾ ਕੁੜੀ ਇਸ਼ਕ ਕਰਦੇ ਹਨ ਤੇ ਗੱਡੀਓਂ ਉਤਰਨ ਪਿੱਛੋਂ ਮੁੰਡੇ ਨੂੰ ਕੁੜੀ ਬਾਰੇ ਕੁੱਝ ਪਤਾ ਨਹੀਂ, ਸਿਵਾਏ ਉਸ ਅੰਗੂਠੀ ਦੇ ਜੋ ਜਜ਼ਬਿਆਂ ਦੇ ਵਹਿਣ ਵਿਚ ਵਹਿ ਕੇ ਉਹ ਕੁੜੀ ਉਸ ਨੂੰ ਦੇ ਗਈ ਸੀ ਤੇ ਜਿਸ ਉੱਤੇ 'ਭ' ਅੱਖਰ ਲਿਖਿਆ ਹੋਇਆ ਸੀ ਜਾਂ ‘ਗ਼ਲਤ ਮਲਤ ਜਿਸ ਵਿਚ ਬੁੱਢੀ ਇਸੇ ਲਈ ਪਾਗਲ ਹੋ ਜਾਂਦੀ ਹੈ ਕਿ ਉਸ ਨੂੰ ਵਹਿਮ ਹੋ ਗਿਆ ਸੀ ਸਭ ਲੋਕੀ ਸਭ ਕੰਮ ਗਲਤ ਮਲਤ ਕਰੀ ਜਾ ਰਹੇ ਹਨ, ਜਾਂ “ਅੱਤਰੀ ਹੈ ਜਿਸ ਵਿਚ ਬੱਚੇ ਦੀ ਭੁੱਖ fਪਿੱਛੇ ਭਟਕਦੀ ਔਰਤ ਦੇ ਅੰਦਰਲੀ ਔਰਤ ਵੀ ਮਰ ਜਾਂਦੀ ਹੈ-ਸਭ ਕਹਾਣੀਆਂ ਵਿਚ ਦੁੱਗਲ ਮਨੁੱਖ ਦੇ ਅਵਿਨਾਸ਼ੀ ਰੂਪ ਨੂੰ ਸਮਝਣ, ਸੰਵਾਰਨ ਤੱਕ ਪਾਠਕ ਨੂੰ ਨਹੀਂ ਲੈ ਜਾਂਦਾ । ਅਸਲ ਵਿਚ ਇਸ ਕਿਸਮ ਦੀਆਂ ਕਹਾਣੀਆਂ ਉਸ ਮਨੁੱਖ ਦੀ ਲੋੜ ਬਣਦੀਆਂ ਹਨ ਜੋ ‘ਜੋ ਹੈ' ਤੇ 'ਜੋ ਚਾਹੀਦਾ ਹੈ' ਦੀ ਟੱਕਰ ਵਿੱਚੋਂ ਉਪਜਾਏ ਵਿਸ਼ਾਦ ਦਾ ਭਟਕਾਇਆ ਹੋਇਆ ਹੈ, ਜੋ ਕਲਪਨਾ ਜੀਵੀ ਹੋ ਕੇ ਛਿਨਮਾਤਰ ਨੂੰ ਮਾਣਨਾ ਚਾਹੁੰਦਾ ਹੈ , ਉਸ ਛਿਨ ਨੇ ਵਿਸ਼ੇਸ਼ ਬਣਾਉਣ ਲਈ ਉਹ ਉਸ ਅੰਦਰ ਵਿਚਰ ਰਹੇ ਜੀਵਨ ਦਾ ਉਲਾਰ ਪੱਖ ਡਦਾ ਹੈ । ਇਸ ਉਲਾਰ ਦੀ ਹੋਂਦ ਦੀ ਸਾਰਥਿਕਤਾ ਦੱਸਣ ਲਈ ਮਨੋਵਿਗਿਆਨ ਨੇ ਉਸ ਦੀ ਮਦਦ ਕੀਤੀ ਹੈ। ਇਸੇ ਤਰ੍ਹਾਂ ਦੀਆਂ ਕਹਾਣੀਆਂ ਮਨੁੱਖ ਦੇ ਖੰਡਿਤ, ਰੋਗੀ, ਉਲਾਰ ਪੱਖਾਂ ਦੀਆਂ ਕਹਾਣੀਆਂ ਬਣ ਜਾਂਦੀਆਂ ਹਨ ; ਮਨੁੱਖ ਦੇ ਜੀਵਨ ਤੇ ਜਗਤ ਨਾਲ ਕੋਈ ਤਕੜੇ, ਨਰੋਏ ਤੇ ਸਥ ਸੰਬੰਧ ਨਹੀਂ ਜਾਂਦੀਆਂ । | ਅਜਿਹੀਆਂ ਨਿਰਾਰਥਕ ਕਹਾਣੀਆਂ ਵਿਚ ਦੁੱਗਲ ਜਦੋਂ ਗੱਲਾਂ, ਘਟਨਾਵਾਂ, ਸ਼ਬਦਾਂ ਦੇ ਦੁਹਰਾਉ ਨਾਲ ਮੁੜ ਮੁੜ ਅਰਥ ਲੱਭਣ ਦੀ ਕੋਸ਼ਿਸ਼ ਕਰਦਾ ਹੈ ਜਾਂ ਅਰਥ ਭਰਨ 1 ਪੰਨਾ 33, ਕੜੀ ਕਹਾਣੀ ਕਰਦੀ ਗਈ 1943, ਮਾਡਰਨ ਪਬਲੀਕੇਸ਼ਨਜ਼, ਲਾਹੋਰ । 2 ਪੰਨਾ 212, (ਤਿਵੈਣੀ` 1964, ਨਵਯੁਗ ਪਬਲਿਸ਼ਰਜ਼, ਦਿੱਲੀ । 3 ਪੰਨਾ 56, ‘ਸਵੇਰ ਸਾਰ’ 1958, ਹਿੰਦ ਪਬਲਿਸ਼ਰਜ਼, ਜਲੰਧਰ | ੧੧੩