ਪੰਨਾ:Alochana Magazine January, February, March 1967.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਤੰਦਰੁਸਤੀ ਚਾਹੁੰਦਾ ਹੈ । ਉਹ ਜ਼ਿੰਦਗੀ ਨੂੰ ਉਸ ਦੇ ਰਵਾਇਤੀ ਰੂਪ ਵਿਚ ਨਹੀਂ ਚਿਤਰਦਾ, ਤੇ ਨਾ ਹੀ ਉਹ ਜ਼ਿੰਦਗੀ ਦੀ, ਕਿਸੇ ਇਕ ਖ਼ਿਆਲ, ਵਿਚਾਰ ਜਾਂ ਸਿੱਧਾਂਤ ਰਾਹੀਂ ਵਿਆਖਿਆ ਕਰਦਾ ਹੈ । ਉਹ ਹੱਦ ਦੇ ਅਨੇਕ-ਪੱਖੀ, ਅਨੇਕ ਧਰਾਤਲਾਂ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ । ਉਹ ਮਨੁੱਖੀ ਰਿਸ਼ਤਿਆਂ ਦੀ ਗੱਲ ਤੋਰਦ' ਹੈ । ਸਮਾਜ ਦੇ ਪ੍ਰਵਾਣਿਤ ਰਿਸ਼ਤਿਆਂ ਦੀ ਨਹੀਂ ਸਗੋਂ ਦ੍ਰਿਸ਼ਟਮਾਨ ਤੇ ਅਦਿਸ਼ਟ ਉਨਾਂ ਸਭ ਜਟਿਲ, ਚਪਲ, ਗਤੀਸ਼ੀਲ ਰਿਸ਼ਤਿਆਂ ਦੀ ਜੋ ਕਦੇ ਮਨੁੱਖ ਉੱਤੇ ਹਾਵੀ ਹੁੰਦੇ ਹਨ ਤੇ ਕਦੇ ਮਨੁੱਖ ਜਿਨਾਂ ਉੱਤੇ ਹਾਵੀ ਹੁੰਦਾ ਹੈ । ਇਹ ਸਭ ਕੁੱਝ ਉਹ ਸਾਡੇ ਨੇੜੇ ਖੜ ਕੇ ਦੇਖਦਾ ਹੈ । ਆਪਣੀਆਂ ਅੰਦਰਲੀਆਂ ਤੇ ਬਾਹਰਲੀਆਂ ਮਜਬੂਰੀਆਂ ਤੋਂ ਮੁਕਤ ਹੋਣ ਲਈ, ਆਪਣੇ ਆਪ ਵਿੱਚ ਆਪਣੀ ਪਨਾਹ ਢੂੰਡਣ ਲਈ, ਨਿਰਾਰਥਕ ਹੋਦ ਨੂੰ ਅਰਥਮਈ ਬਣਾਉਣ ਲਈ, ਆਤਮ ਤੇ ਅਨਾਤਮ ਵਿਚ ਇਕਸੁਰਤਾ ਟੋਲਣ ਲਈ, ਮਨੁੱਖ ਦੇ ਸੁਫਨਿਆਂ ਨੂੰ, ਸੱਚ ਤੀਕ ਲੈ ਜਾਣ ਲਈ ਕਹਾਣੀ ਮਨੁੱਖੀ ਹੋਂਦ ਦੇ ਉੱਚੇ ਨੀਵੇਂ ਸਭ ਧਰਾਤਲਾਂ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ। ਦੁੱਗਲ ਦੀ ਕਹਾਣੀ ਇਸ ਸਭ ਕੁੱਝ ਤੱਕ ਭਾਵੇਂ ਨਹੀਂ ਅੱਪੜ ਸਕੀ, ਪਰ ਦੁੱਗਲ ਪੰਜਾਬੀ ਕਹਾਣੀ ਨੂੰ ਇਤਨੀ ਕੁ ਦੂਰ ਜ਼ਰੂਰ ਆਇਆ ਹੈ ਜਿੱਥੋਂ ਅੱਗੇ ਅਨੇਕਾਂ ਰਾਹ ਦਿੱਸਣ ਲੱਗ ਪਏ ਹਨ । ਅੰਗ੍ਰੇਜ਼ੀ ਦੀ ਕਹਾਣੀ ਖੜਾ ਕੈਥਰੀਨ ਮੈਨਸਫ਼ੀਲਡ ਨੂੰ ਵੀ ਅੰਗ੍ਰਜ਼ੀ ਕਹਾਣੀ ਕੁੱਝ ਇਉਂ ਹੀ ਯਾਦ ਕਹਦੀ ਹੈ । eਤ ਪੱਖੋਂ ਪੰਜਾਬੀ ਕਹਾਣੀ ਦੁੱਗਲ ਦੀ ਸਦਾ ਦੇਣਦਾਰ ਰਹੇਗੀ । 1 «Her importance lies less perhaps in what she did than in the fact that she idicated what could be done." Bates. H. E :-- The Modern Short Story, New Vork. Thomp son Nelson & Sons. Ltd; 1945, P: 133. ੧੧੯