ਪੰਨਾ:Alochana Magazine January, February, March 1967.pdf/128

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਅਕਤਿਤੁ ਦੀ ਅਕ੍ਰਿਤ ਤੇ ਉਲਾਰ ਕਾਮ ਦੀ ਅਹਿੱਲਤਾ ਵਿਚ ਆਪਣੇ ਆਪ ਡਿਗ ਰਹੇ ਹਨ । ਇਨ੍ਹਾਂ ਨੂੰ ਭੰਗ ਦੀ ਤਾਸੀਰ, ਕਰਮ ਤੇ ਪ੍ਰਤਿਕਰਮ ਭੋਗ ਵਿਚ ਨਸ਼ੇ ਤੇ ਚੇਤਨਤਾ ਦਾ ਪਰਸਪਰ ਸੰਬੰਧ, ਆਦਿ ਤੋਂ ਬਿਨਾਂ ਹੋਰ ਕੋਈ ਵਿਸ਼ਾ ਨਹੀਂ ਲੱਭਦਾ) ਸਤ ਪੁਰਾਣੇ ਵਿਸ਼ੇ ਹਨ ਜੋ ਇਨ੍ਹਾਂ ਕਹਾਣੀਆਂ ਵਿਚ ਨਵੀਂ ਨਾਟਕੀ ਸਥਿਤੀ ਰਾਹੀਂ ਰੂਪਮਾਨ ਕੀਤੇ ਗਏ ਹਨ । ਇਕ ਛਿੱਟ ਚਾਨਣ ਦੀ, ਭਾਵ ਇਕ ਛਿੱਟ ਪਿਆਰ ਦੀ ਬਿਨਾਂ, ਮੁੱਖਾ ਮਾਸਟਰ ਕਿਵੇਂ ਅੰਧ ਵਿਸ਼ਵਾਸ਼, ਵਿਸ਼ਵਾਸ਼-ਹੀਣਤਾ, ਨਿਰਧਨਤਾ, ਨਿਸਫਲਤਾ,ਨਿਰਾਸਤਾ, ਵਿਚ ਆਪਣੇ ਪਿਉ ਦੇ ਪਿਉ ਦੇ ਪਿਉ ਦੇ ਵੇਲੇ ਤੋਂ ਮਰਦਾ ਆ ਰਿਹਾ ਹੈ । ਉਹ ਆਪਣੀ ਜਨ-ਕਟੀ ਕਰ ਹੈ । ਨਾ ਆਰਥਿਕ ਸਫਲਤਾ ਦੀ ਛਿੱਟ ਲੱਭੀ ਹੈ ਨਾ ਅਸਲੀ ਸੱਚੇ ਪਿਆਰ ਦੀ । ਉਹ ਹੈਡਮਾਸਟਰ ਨਾ ਬਣ ਸਕਿਆ । ਆਪਣੇ ਮੁੰਡੇ ਨੂੰ ਹੈਡਮਾਸਟਰ ਨਾ ਬਣਾ ਸਕਿਆ । ਹੈਡਮਾਸਟਰ ਦੇ ਮੁੰਡੇ ਨਾਲ ਆਪਣੀ ਕੁੜੀ ਨਾ ਵਿਆਹ ਸਕਿਆ ਤੇ ਨਾ ਨੰਬਰਦਾਰ ਦੀ ਕੁੜੀ ਨਾਲ ਪਿਆਰ ਕਰ ਸਕਿਆ। ਉਸ ਦੇ ਆਲੇ ਦੁਆਲੇ ਸਾਰੇ ਅੰਨੇਰਾ ਹੀ ਦਿਸਦਾ ਹੈ । ਉਸ ਦਾ ਇਹ ਅੰਨੇਰਾ ਧਾਰਮਿਕ ਠੇਕੇਦਾਰ, ਰੱਬੀ ਭਜਨ ਦੇ ਚਾਨਣ ਦੀ ਛਿੱਟ, ਬਾਰੀ ਥਾਣੀ ਉਸ ਉੱਤੇ ਸੁੱਟ ਕੇ ਦੂਰ ਕਰਨਾ ਚਾਹੁੰਦਾ ਹੈ, ਪਰ ਉਸ ਦੀ ਪਿਆਸ ਨਹੀਂ ਬੁੱਝਦੀ ਤੇ ਉਹ ਹੋਰ ਪਿੰਜਿਆ ਜਾਂਦਾ ਹੈ, ਉਸ ਦੀ ਯਾਦ ਵਿਚ ਨੰਬਰਦਾਰ ਦੀ ਕੁੜੀ ਦੀ ਮਾਂ ਦੇ ਕਹੇ ਇਹ ਬਲ, “ਕੀ ਮਾਸਟਰ ਜੀ, ਮਾਸਟਰ ਜੀ, ਕਰਦੀ ਰਹਿੰਦੀ ਹੈਂ ?' ਛਣਕਦੇ ਹਨ । ਉਹ ਪਿੰਜਿਆ ਜਾਂਦਾ ਹੈ ਤੇ ਮਰ ਜਾਂਦਾ ਹੈ । ਜਿਹੜੇ ਅਨੇਰੇ ਦੱਸੇ ਸਨ ਉਨ੍ਹਾਂ ਵਿਚ ਪਿਆਰ ਦੀ ਅਤ੍ਰਿਪਤੀ ਦੇ ਅਨੇਰੇ ਦਾ ਸੰਕੇਤ ਥੋੜ੍ਹਾ ਹੈ, ਆਰਥਿਕ ਅਸਫਲਤਾ ਦੇ ਅਨੇਰੇ ਦਾ ਬਹੁਤਾ, ਜਿਸ ਕਰ ਕੇ ਵਿਸ਼ੇ ਦੀ ਨਜ਼ਾਕਤ ਭੰਗ ਹੋ ਗਈ ਹੈ, ਰੋਮਾਂਚਿਕ ਰੰਗ ਭਾਰੂ ਹੋ ਗਿਆ ਹੈ ਤੇ ਅਰੋਗ ਜੀਵਨ ਦਾ ਸੱਚ ਥਿੜਕ ਗਿਆ ਹੈ । ਬਹੁਤ ਸੋਹਣੇ ਯਥਾਰਥੀ ਜੀਵਨ-ਘੋਲ ਉੱਤੇ ਸੁਆਦ ਭਾਰੂ ਹੋ ਗਿਆ ਹੈ । ਜੋ ਝੱਗ ਵਾਂਗ ਮਕ ਜਾਂਦਾ ਹੈ, ਕਿਉਂਕਿ ਉਸ ਦੀ ਰੀਝ ਵਿਚ ਆਧਾਰਿਤ ਜੀਵਨ ਸੱਚ ਨਹੀਂ । ਕਹਾਣੀ ਦੇ ਪੇਟ ਵਿਚ ਅੰਨੇਰੇ ਹੋਰ ਹਨ, ਛਿੱਟ ਹੋਰ ਹੈ ; ਹੋਰ ਥਾਂ ਪੈ ਰਹੀ ਹੈ। ਚਾਨਣੀ ਰਾਤ ਦਾ ਦੁਖਾਂਤ ਦਾ ਵਿਸ਼ਾ ਅਜੀਬ ਹੈ । ਕਾਮ-ਵਿਗਿਆਨ ਅਨੁਸਾਰ ਤੇ ਸ਼ਾਇਦ ਇਹ ਠੀਕ ਹੀ ਹੋਵੇ ਕਿ ਜ਼ਨਾਨੀ ਜਦੋਂ ਆਪਣੀ ਮੁਟਿਆਰ ਧੀ ਦਾ ਵਿਆਹ ਕਰਦੀ ਹੈ ਤਾਂ ਅਸਲ ਵਿਚ ਉਹ ਆਪਣੀ ਜੁਆਨੀ ਹੀ ਮਾਣ ਰਹੀ ਹੁੰਦੀ ਹੈ, ਪਰ ਧੀ ਦੀ ਸ਼ਾਦੀ ਦੀ ਤਿਆਰੀ ਕਰਦੀ ਹੋਈ ਆਪਣੀ ਤ੍ਰਿਪਤੀ ਲਈ ਮਾਲਣ ਵਾਂਗ ਕੋਈ ਇਸਤਰੀ ਆਪਣੀ ਕਾਮ-ਤ੍ਰਿਪਤੀ ਵਿਚ ਘੱਟ ਹੀ ਅੰਨ੍ਹੇ ਹੋ ਕੇ ਇਉਂ ਵਿਚਰਿਆ ਕਰਦੀ ਹੈ । ਇੱਥੇ ਕਾਮ-ਵੇਗ, ਕਾਮ-ਭੁੱਖ ਨੂੰ ਬਹੁਤ ਵਧਾ ਲਿਆ ਹੈ ਜਿਸ ਨਾਲ ਸਭ ਕੁੱਝ ਉਲਾਰ ਹੋ ਗਿਆ ੧੨੨