ਪੰਨਾ:Alochana Magazine January, February, March 1967.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਣਨਾ ਚਾਹੁੰਦਾ ਹੈ । ਕੁੜੀ ਵਿਆਹ ਲਈ ਤਰਲੇ ਕਰਦੀ ਹੈ । ਜੁਆਨ ਜ਼ਬਰਦਸਤੀ ਕਰਨਾ ਚਾਹੁੰਦਾ ਹੈ, ਉਹ ਚਪੇੜ ਕੱਢ ਮਾਰਦੀ ਹੈ । ਜੁਆਨ ਮਾਰ ਖਾ ਕੇ ਬੁੱਢੇ ਨੂੰ ਦੱਸਦਾ ਹੈ । ਬੁੱਢਾ ਅੰਦਰ ਜਾਂਦਾ ਹੈ ਤੇ ਤਿੰਨਾਂ ਮਿੰਟਾਂ ਵਿਚ ਸਤ ਭੰਗ ਕਰ ਕੇ ਬਾਹਰ ਆ ਜਾਂਦਾ ਹੈ ਤੇ ਕਹਿੰਦਾ ਹੈ 'ਜਾਓ, ਹੁਣ ਠੀਕ ਹੈ ।' ਨਿੱਕਾ ਮਾਸਟਰ ਅੰਦਰ ਜਾਂਦਾ ਹੈ ਤੇ ਕੁੜੀ ਮੰਨ ਜਾਂਦੀ ਹੈ । ਇਸ ਵਿਚ ਗਲ ਪਤਾ ਨਹੀਂ ਕੀ ਕਹਿਣਾ ਚਾਹੁੰਦਾ ਹੈ ? ਕੀ ਇਹ ਦੱਸਣਾ ਚਾਹੁੰਦਾ ਹੈ ਕਿ ਪੁਰਾਣੇ ਮਾਸਟਰ ਕੁੜੀਆਂ ਨੂੰ ਜ਼ਬਰਦਸਤੀ ਮਾਣਨ ਦੇ ਉਸਤਾਦ ਸਨ ਜਾਂ ਉਹ ਮੁਸਲਮਾਨਾਂ ਤੋਂ ਬਦਲਾ ਲੈਣ ਦੀ ਅੱਗ ਵਿਚ ਅੰਨੇ ਸਨ ਤੇ ਜੁਆਨ ਇਉਂ ਨਹੀਂ ਸਨ ਕਰ ਸਕਦੇ ? ਇਹ ਵਿਸ਼ਾ ਅਪੂਰਣ, ਘਟੀਆ ਤੇ ਕੋਝਾ ਹੈ (ਕਈ ਵਾਰੀ ਤਾਂ ਇਉਂ ਜਾਪਦਾ ਹੈ ਜਿਵੇਂ ਪੁਰਸਕਾਰ ਦੇਣ ਵਾਲੇ ਨਿਰਣਾਇਕਾਂ ਤੇ ਪੰਜਾਬੀ ਯੂਨੀਵਰਸਟੀ ਵਿਚ ਲਿਆਉਣ ਵਾਲੇ ਪਾਰਖੂਆਂ ਨੇ ਇਹ ਕਿਤਾਬ ਪੜੀ ਹੀ ਨਹੀਂ, ਉਂਜ ਹੀ ਇਨਾਮ ਦੇ ਦਿੱਤਾ ਹੈ ਤੇ ਕੋਰਸ ਲਾ ਦਿੱਤੀ । ਹੈ ) ਇਹ ਕਹਾਣੀ ਇਸ ਸੰਗੋਹ ਦਾ ਕਲੰਕ ਹੈ ਤੇ ਇਉਂ ਜਾਪਦਾ ਹੈ ਜਿਵੇਂ ਕਿਸੇ ਕਲਾਕਾਰ ਨੇ ਇਕ ਸੁੰਦਰ ਚਿਤਰ ਬਣਾ ਕੇ ਨਾਂ ਲਿਖਣ ਲੱਗਿਆਂ ਰੰਗ ਡੋਲ੍ਹ ਲਿਆ ਹੈ ਜਾਂ ਦੁੱਗਲ ਨੇ ਕਿਸੇ ਪੁਰਾਣੇ ਮਾਸਟਰ ਨੂੰ ਗਾਲ੍ਹ ਕੱਢੀ ਹੈ । ‘ਖੱਟਾ ਮਿੱਠਾ ਸੁਆਦ' ਵੀ ‘ਤਿਤਲੀ' ਕਹਾਣੀ ਦਾ ਹੀ ਨਵਾਂ ਰੂਪ ਹੈ, ਪਰ ਇਹ ਉਸ ਤੋਂ ਹੈ ਬਹੁਤ ਕਮਜ਼ੋਰ । ‘ਜੀਨੀਅਸ' ਤੇ ਪਾਗਲਪਨ ਇਕ ਚੀਜ਼ ਹੈ । ਇਹ ਜੀਨੀਅਸ ਅੱਜ ਦੀ ਜੀਨੀਅਸ ਉੱਤੇ ਕਾਫੀ ਵਿਅੰਗ ਹੈ । ਉਹ ਊਲ ਜਲੂਲ ਦਾ ਇਨਾਮ ਪ੍ਰਾਪਤ ਕਰ ਸਕਦਾ ਹੈ । ਉਹ ਆਪਣੀ ਨੌਕਰਾਣੀ ਨਾਲ ਵਿਆਹ ਕਰਾ ਕੇ ਉਸ ਦੀ ਪਹਿਲੀ ਧੀ ਨਾਲ ਵਿਆਹ ਕਰਾਉਣ ਨਾਲ ਤਿਆਰ ਹੋ ਕੇ ਆਪਣੀ ਪਤਨੀ ਕੋਲੋਂ ਬੁਰੀ ਤਰ੍ਹਾਂ ਮਾਰ ਖਾਂਦਾ ਹੈ । ਜੀਨੀਅਸ ਦੇ ਹਰ ਉਲਾਰ ਦਾ ਪ੍ਰਗਟਾਉ ਇਸ ਕਹਾਣੀ ਦਾ ਵਿਸ਼ਾ ਹੈ । ਇਹ ਚੰਗੀ ਟਕੋਰ ਹੈ । ਸੱਤ ਦਿਨ ਦਾ ਰਗ', ਕੁਥਾਂ ਪਿਆਰ, ਕਾਹਲੇ ਪਿਆਰ-ਭੰਗ ਦੇ ਪ੍ਰੀਕਰਮ ਵਿਚ ਉਪਜੇ ਬਚੇ ਨੂੰ ਨਾਸ਼ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਦਰਸਾਉਂਦੀ ਹੈ। ਸੱਤ ਦਿਨ ਮਾਲਕ ਦੇ ਮੁੰਡੇ ਨਾਲ ਰਹਿੰਦੀ ਹੈ, ਉਸ ਨੂੰ ਚੁਮਦੀ ਚੱਟਦੀ ਹੈ ਤੇ ਇਸ ਮੇਲ ਨੂੰ ਸੱਤਾਂ ਦਿਨਾਂ ਦਾ ਸੁਰਗ ਕਹਿੰਦੀ ਹੈ । ਇਹ ਵਿਸ਼ਾ ਬਹੁਤ ਇਕ-ਪੱਖੀ ਹੈ; ਉੱਚ ਜਾਤੀ ਦੀ ਦਿਸ਼ਟੀ ਦਾ ਪ੍ਰਤੀਕ ਹੈ । ਤੇਜੀ ਕੋਲੋਂ ਇਹ ਕਹਾ ਕੇ ਕਿ 'ਮੈਂ ਤੈਨੂੰ ਬਦਨਾਮ ਨਹੀਂ ਹੋਣ ਦਿਆਂਗੀ ਤੂੰ ਚਿੰਤਾ ਕਰਦਾ ਏਂ ? ਗਰੀਬ ਦੇ ਆਚਰਣ ਉੱਤੇ ਸੱਟ ਮਾਰੀ ਹੈ ਤੇ ਉਸ ਦੇ ਸੱਚੇ ਪਿਆਰ ਨੂੰ ਗਾਲ ਕੱਢੀ ਹੈ । ਇਹ ਮਜ਼ਦੂਰ ਦੇ ਆਚਰਣ ਦਾ ਚਿਤਰ ਨਹੀਂ ਹੈ । १२४