ਨੂੰ ਆਪਣਾ ਰੱਬ ਚੰਗਾ ਜਾਪਣ ਲਗ ਪਿਆ, ਕਿਉਂਕਿ ਉਸ ਦੀ ਸੱਚੀ ਸੁੱਚੀ ਤੇ ਸਿਦਕੀ ਮਿਹਨਤ ਵਿਚ ਵਧੇਰੇ ਸੱਤਿਆ ਦਿੱਸਣ ਲੱਗ ਪਈ ਹੈ, ਭਾਵੇਂ ਕਾਰੀਗਰੀ ਓਨੀ ਨਹੀਂ । ਦੂਜੇ ਪਾਸੇ ਮਕਾਨ ਬਣਾਉਣ ਵਾਲੇ ਵਿਉਪਾਰੀਆਂ ਵਿਚ ਕਾਰੀਗਰੀ ਤਾਂ ਹੈ ਪਰ ਅੰਦਰ ਪਾਪ ਹੈ, ਧੋਖਾ ਹੈ । ਇਹ ਬੜੀ ਸਖ਼ਤ ਟਕੋਰ ਹੈ । | ‘ਛੋਟਾ ਜਿਹਾ ਤਾਜ ਮਹੱਲ, ਵੱਡਾ ਜਿਹਾ ਤਾਜ ਮਹੱਲ’ ਦਾ ਵਿਸ਼ਾ ਬੜਾ ਸ਼ਕਤੀਸ਼ਾਲੀ ਹੈ । ਗੋਰੀ ਕੁੜੀ ਗ਼ਰੀਬ, ਕਾਲੀ, ਪਿੰਗਲੀ, ਚੂਹੜੀ ਨੂੰ ਸਕੂਲੇ ਲੈ ਜਾ ਰਹੀ ਮਰ ਜਾਂਦੀ ਹੈ ਤੇ ਕਨੇਡੀ ਕਾਲਿਆਂ ਦੀ ਰਾਖੀ ਕਰਦਾ ਮਾਰਿਆਂ ਜਾਂਦਾ ਹੈ ਦੁਹਾਂ ਦਾ ਤੁਲਨਾਤਮਕ ਪ੍ਰਗਟਾਉ ਕੀਤਾ ਹੈ । ਕਾਲਿਆਂ ਗ਼ਰੀਬਾਂ ਦੀ ਰਾਖੀ ਕਰਨ ਵਾਲਿਆਂ ਨੂੰ ਤਾਜ ਮਹੱਲ ਕਹਿਣਾ ਰੌਮਾਂਚਕ ਰੁਚੀ ਹੈ, ਇਹ ਚੰਨ ਅਯੋਗ ਹੈ । ਗ਼ਰੀਬਾਂ ਦੀ ਸਹਾਇਤਾ ਕਰਨ ਵਾਲਿਆਂ ਦਾ ਦੁਖਾਂਤ ਹੈ । | ਮੇਰਾ ਨਾਂ ਰਾਜਕਰਨੀ ਹੈ, ਦਲੇਰ, ਨਿਡਰ -ਭਰੋਸੇ ਵਾਲੀ ਸੁੰਦਰਤਾ ਦੀ, ਵਹਿਸ਼ੀ, ਕੁਕਰਮੀ, ਜ਼ਾਲਿਮ ਤੇ ਜਾਬਰ ਉੱਤੇ ਜਿੱਤ ਵਿਖਾਈ ਗਈ ਹੈ । ਉਹ ਆਪਣੇ ਨਿਡਰ ਦਾਈਏ ਨਾਲ ਕੁਕਰਮੀ ਤੇ ਵਹਿਸ਼ੀ ਕਾਤਿਲ ਨੂੰ ਦੁੜਾ ਦਿੰਦੀ ਹੈ ਉਹ ਬੰਦੂਕ ਤੇ ਛਰਾ ਸੁੱਟ ਕੇ ਚਲਾ ਜਾਂਦਾ ਹੈ । ਸੱਚ ਦਲੇਰ ਸੁੰਦਰਤਾ, ਆਪਣੀ ਨਿਡਰਤਾ ਦੇ ਪ੍ਰਕਾਸ਼ ਨਾਲ, ਅਣਮਨੁੱਖੀ ਵਹਿਸ਼ਤ ਦਾ ਅੰਰਾ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ । ਜ਼ਲਮ ਜਬਰ, ਛੁਰਾ, ਬੰਦੂਕਾਂ ਤੇ ਗਹਿਣਿਆਂ ਦਾ ਲਾਲਚ ਸਭ ਹਾਰ ਜਾਂਦੇ ਹਨ । ਇਸ ਵਿਚ ਅੱਤ ਦਾ ਆਦਰਸ਼ਕ ਰੰਗ ਹੈ । ਰੱਬੀ ਤੇ ਕਰਾਮਾਤੀ ਚਮਤਕਾਰਾ ਜਾਪਦਾ ਹੈ । | ‘ਗਨੀ ਦੇ ਬਾਪੂ' ਵਿਚ ਗੋਨੀ, ਉਸ ਮਾਂ ਵਰਗੀਆਂ ਨੂੰ ਬਚਾਉਣ ਲਈ ਜੋ ਡਰਦੀ ਆਪਣੇ ਆਦਮੀਆਂ ਕੋਲੋਂ ਮਾਰ ਖਾ ਕੇ ਵੀ ਆਦਮੀਆਂ ਦਾ ਸਤਿਕਾਰ ਕਰੀ ਜਾਂਦੀਆਂ ਹਨ, ਇਹ ਕਹਿੰਦਾ ਹੈ ਹੁਣ ਇਹ ਬਾਪੂ ਕਦ ਮਰੇਗਾ ?' ਗੋਨੀ ਰਾਹੀ ਸੰਕੇਤ ਕੀਤਾ fਗਿਆ ਹੈ ਕਿ ਨਵੀਂ ਪੀਹੜੀ ਹੁਣ ਸੱਤੀ ਨਹੀਂ ਰਹੇਗੀ, ਜਾਗ ਉੱਠੀ ਹੈ ਤੇ ਜ਼ਾਲਿਮ ਪਤੀਆਂ ਕੋਲੋਂ ਆਪਣੀਆਂ ਮਾਵਾਂ ਨੂੰ ਬਚਾਏਗੀ । ਇਹ ਅਰ ਗਕਲਾਤਮਕ ਵਿਸ਼ਾ ਹੈ । “ਹੁਣ ਪਉੜੀਆਂ ਸਾਫ਼ ਹਨ', 'ਪਿਉ ਦੇ ਪਿਉ ਦੇ ਪਿਉ ਦਾ ਕਸੂਰ’, ‘ਨੀਲੀ ਝੀਲ ਤੇ ਬੁਰੀ ਗੱਲ', 'ਇਕੱਲੀ' ਆਦਿ ਕਹਾਣੀਆਂ ਵਿਚ ਨਿੱਕੀ ਨਿੱਕੀ ਮਾਨਵ-ਰੁਚੀ, ਜੀਵਨਲਟਕ, ਜੀਵਨ-ਘਟਨਾ ਤੇ ਸਾੜੂ ਉਦਗਾਰ ਨੂੰ ਆਧਾਰ ਬਣਾਇਆ ਹੈ । ਨਾਲ ਦੇ ਗੁਆਂਢੀ ਕੋਲੋਂ ਪਉੜੀਆਂ ਓਦੋਂ ਤੀਕ ਸਾਫ਼ ਨਾ ਕਰਾਈਆਂ ਜਾ ਸਕੀਆਂ, ਜਦ ਤੀਕ ਲਿਖਾਰੀ ਦੀਆਂ ਅੱਖਾਂ ਦੇ ਸਾਹਮਣਿਓਂ ਪਹਿਲੇ ਦਿਨ ਉਸ ਘਰ ਵਿਚ ਬੱਚਿਆਂ ਨੂੰ ਦੁੱਧ ਚੁੰਘਾਉਂਦੀ, ਆਪਣੇ ਬੱਚਿਆਂ ਵਿਚ ਘਿਰੀ ਇਸਤਰੀ ਦੀ ਸੂਰਤ ਦੂਰ ਨਾ ਹੋ ਗਈ । ਜਾਤ-ਵਿਰੋਧ ਜਾਂ ਨੀਚ ਉਚ ਦਾ ਪ੍ਰਸ਼ਨ ਸਾਡੇ ਅੰਗ ਅੰਗ ਵਿਚ ਰਚਿਆ ਹੋਇਆ ਹੈ ਤੇ ਕ੍ਰਿਸ਼ਣ ਮੈਜਿਸਟ੍ਰੇਟ ਬਾਹਮਣੀ ਨਾਲ ਵਿਆਹ ਕਰਾ ਕੇ ਆਪਣੇ ਵੱਡਿਆਂ ਨਾਲ ਬਾਹਮਣਾਂ ੧੨੬
ਪੰਨਾ:Alochana Magazine January, February, March 1967.pdf/132
ਦਿੱਖ