ਪੰਨਾ:Alochana Magazine January, February, March 1967.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਲੋਂ ਹੋਈਆਂ ਵਧੀਕੀਆਂ ਦਾ ਬਦਲਾ ਲੈਣਾ ਚਾਹੁੰਦਾ ਹੈ । ਵਿਆਹ ਕਰਾ ਕੇ ਉਹਨੂੰ ਚੁਮਦਾ ਚੱਟਦਾ ਹੈ ਪਰ ਉਸ ਦੇ ਅੱਗੇ ਉਸ ਚੂਹੜੀ ਦਾ ਮੁਕੱਦਮਾ ਆਉਂਦਾ ਹੈ ਜਿਸ ਨੇ ਜੱਟ ਮੁੰਡਾ ਇਸ ਕਰਕੇ ਮਾਰ ਸੁੱਟਿਆ ਸੀ ਕਿਉਂਕਿ ਉਸ ਨੇ ਉਸ ਦਾ ਸਤ ਤਾਂ ਭੰਗ ਕੀਤਾ ਸੀ ਪਰ ਉਸ ਦਾ ਮੂੰਹ ਚੂਹੜੀ ਹੋਣ ਕਰਕੇ ਚੁੰਮਣੋਂ ਇਨਕਾਰ ਕਰ ਦਿੱਤਾ ਸੀ । ਤਾਂ ਕ੍ਰਿਸ਼ਣ ਲਾਲ ਆਪਣੀ ਬਾਹਮਣੀ ਨੂੰ ਪਿਆਰ ਕਰਨੋਂ ਹਟ ਜਾਂਦਾ ਹੈ । ਬੜਾ ਯਥਾਰਥਵਾਦੀ ਵਿਸ਼ਾ ਹੈ । ਨੀਲੀ ਝੀਲ ਤੇ ਬਚੀ ਗੱਲ' ਵਿਚ ਇਕ ਬਰੀਕ ਵਿਗਿਆਨਿਕ ਦਲੀਲ ਹੈ । ਜਿਵੇਂ ਬੱਚੇ ਨੂੰ ਕਿਸੇ ਪ੍ਰਾਕ੍ਰਿਤਿਕ ਦ੍ਰਿਸ਼ ਵੱਲ ਵੇਖਣ ਲਾ ਦੇਈਏ ਤੇ ਉਸ ਨੂੰ ਗੁੱਸਾ ਭੁੱਲ ਜਾਂਦਾ ਹੈ । ਕਮਜ਼ੋਰ ਉਸਾਰੀ ਨੇ ਵਿਸ਼ਾ ਬੁਰੀ ਤਰ੍ਹਾਂ ਲਿਤਾੜ ਸੁਟਿਆ ਹੈ । | ਖੰਡਰ’ ਦਾ ਵਿਸ਼ਾ ਯਥਾਰਥਵਾਦੀ, ਜੀਵਨ-ਮਈ ਤੇ ਸਾਡੇ ਬਜ਼ੁਰਗਾਂ ਦਾ ਸ਼ੁਧ ਚਿਤਰ ਪੇਸ਼ ਕਰਨ ਵਾਲਾ ਹੈ ਕਿ ਲਹਿਣਾ ਸਿੰਘ ਵਰਗੇ ਲੱਖਾਂ ਬੁਢੇ, ਜਿਨ੍ਹਾਂ ਦੇ ਪੁੱਤਰ ਚੰਗੀ ਨੌਕਰੀ ਉੱਤੇ ਹੁੰਦੇ ਹਨ, ਤੇ ਜਿਨ੍ਹਾਂ ਦੀਆਂ ਲੱਖ ਖ਼ਤਰਾਂ ਹੋਣੀਆਂ ਚਾਹੀਦੀਆਂ ਹਨ, ਕਿਵੇਂ ਬਿਨ ਆਸਰੇ, ਅਣਚਾਹੇ ਤੇ ਨਿਖਸਮਿਆਂ ਵਾਂਗ ਪਾਟੇ ਪੁਰਾਣੇ ਕਪੜੇ ਪਾ ਕੇ ਆਪਣੇ ਜੀਉਣ ਲਈ ਤਰਲੇ ਕਰਦੇ ਫਿਰਦੇ ਹਨ । ਇਹ ਬੁੱਢੇ ਖੰਡਰਾਂ ਵਾਂਗ ਹਨ : ਇਹ ਉਸ ਬੇਰੀ ਦੇ ਬੇਰਾਂ ਦਾ ਫ਼ੈਸਲਾ ਕਰਾਉਣ ਆਇਆ ਹੈ ਜਿਸ ਦਾ ਮੁੱਢ ਦੂਜੇ ਦੇ ਖੇਤ ਵਿਚ ਹੈ ਤੇ ਟਾਹਣ ਇਸ ਦੀ ਖੇਤੀ ਨੂੰ ਖ਼ਰਾਬ ਕਰ ਰਹੇ ਹਨ । ਇਹ ਬਹੁਤ ਸੰਕੇਤਾਤਮਕ ਰੰਗ ਹੈ ਕਿ ਲਹਿਣਾ ਸਿੰਘ ਦੇ ਬੱਚਿਆਂ ਨੇ ਉਸ ਨੂੰ ਚੂਸ ਲਿਆ ਹੈ ਤੇ ਹੁਣ ਉਹ ਦੂਰ ਹੋ ਗਏ ਹਨ । ਸਮਾਜ ਦੇ ਘਾਤਕ ਰਿਵਾਜਾਂ ਅਨੁਸਾਰ ਮੁੰਡੇ ਵਾਲਿਆਂ ਦਾ ਮੁੰਹ ਭਰਨ ਲਈ ਤਾਂ ਜੋ ਆਪਣੀ ਭੈਣ ਦੇ ਹੱਥ ਪੀਲੇ ਕਰ ਸਕੇ ਵੀਰ ਆਪਣੀ ਜਾਨ ਉੱਤੇ ਖੇਡਣ ਨੂੰ ਤਿਆਰ ਹੋ ਜਾਂਦਾ ਹੈ । ਟਰੱਕ ਤੇਜ਼ ਚਲਾ ਕੇ ਮੁੰਡੇ ਵਾਲਿਆਂ ਲਈ, ਹਜ਼ਾਰ ਰੁਪੈ ਦੇ ਇਨਾਮ ਦੀ ਆਸ ਵਿਚ ਕਾਂ ਦੀ ਪ੍ਰਤਿਯੋਗਤਾ ਵਿਚ ਚਲਾ ਜਾਂਦਾ ਹੈ ਤੇ ਮਰ ਜਾਂਦਾ ਹੈ । ਚੰਨਣ ਦੇ ਉਹਲੇ ਲੁੱਕਣ ਭਾਲੀ ਭੈਣ ਨੂੰ ਵਿਆਹ ਨਹੀਂ ਸਕਦਾ । ਇਸ ਵਿਚ ਦਾਜ ਦੇ ਦੁਖਾਂਤ ਉੱਤੇ ਟਕੋਰ ਹੈ । ਇਕ ਬੜਾ ਭਾਰਾ ਸੁਝਾਉ ਵੀ ਹੈ ਕ ਕਤੀਆਂ ਨੂੰ ਚੰਨਣ ਦੇ ਉਹਲੇ ਨਹੀਂ ਖੜੇ ਹੋਣਾ ਚਾਹੀਦਾ, ਸਗੋਂ ਬਾਹਰ ਆ ਕੇ ਸਮਾਜ ਨਾਲ ਟੱਕਰ ਲੈਣੀ ਚਾਹੀਦੀ ਹੈ ਤਾਂ ਜੋ ਬਖ਼ਸ਼ੀ ਵਰਗਿਆਂ ਨੂੰ ਆਪਣੀ ਜਾਨ ਨਾ ਦੇਣੀ ਪਵੇ । ਬਨਤਰ ਸੰਬੰਧੀ ਮੈਂ ਉੱਪਰ ਇਸ਼ਾਰਾ ਕੀਤਾ ਹੈ ਕਿ ਦੁੱਗਲ ਆਪਣੀ ਕਹਾਣੀ ਵਿਚ ਰੇਡੀਓ-ਨਾਟਕ ਵਾਲੀ ਸੂਚਨਾਤਮਕ ਸ਼ੈਲੀ, ਪਿਛੋਕੜ ਦੇ ਬੋਲਾਂ ਜਾਂ ਸੰਗੀਤ ਨਾਲ ਘੋਲ ਕੇ ਸਿਰਜਨ ਦਾ ਢੰਗ, ਪਾਤਰਾਂ ਦੇ ਬੋਲਾਂ ਦਾ ਟਕਰਾ ਕਾਵਿਕ ਮਨਬਚਨੀ ਜਾਂ ਕਾਵਿਕ ਆਤਮ-ਕਥਨੀ ਜਾਂ ਪ੍ਰਸ਼ਨਾਤਮਕ ਸ਼ੈਲੀ ਦਾ ਪ੍ਰਯੋਗ ਕਰਦਾ ਹੈ । ५२)