ਪੰਨਾ:Alochana Magazine January, February, March 1967.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਛਿੱਟ ਚਾਨਣ ਦੀ’, ‘ਉਹ’, ‘ਹੁਣ ਪਉੜੀਆਂ ਸਾਫ਼ ਹਨ’, ‘ਇਕੱਲੀ', ਸਾਰੀਆਂ ਵਿਚ ਰੇਡੀਓ ਸ਼ੈਲੀ ਹੈ । ਜਿਵੇਂ ਰੇਡੀਓ ਰੂਪਕਾਂ ਵਿਚ ਪਿੱਛੋਂ ਆਵਾਜ਼ਾਂ ਨਾਲ ਪਾਤਰ ਦੇ ਅੰਦਰ ਘੋਲ ਉਪਜਾਇਆ ਜਾਂਦਾ ਹੈ ਤਿਵੇਂ ਇਕ ਛਿੱਟ ਚਾਨਣ ਦੀ' ਵਿਚ ਕੀਤਾ ਗਿਆ ਹੈ। ਬੀਤ ਗਏ ਦਿਨ' ਨਾਲ ਕਹਾਣੀ ਅਰੰਭ ਹੁੰਦੀ ਹੈ ਤੇ ਇਸ ਆਵਾਜ਼ ਨਾਲ ਹੀ ਕਹਾਣੀ ਉਸਰਦੀ ਹੈ ਤੇ 'ਬੀਤੇ' ਸ਼ਬਦ ਨਾਲ ਮੁੱਖੇ ਦੇ ਬੀਤੇ ਦਿਨਾਂ ਦੀ ਰਾਮਕਹਾਣੀ ਸੁਣਾਉਣ ਦਾ ਰਾਹ ਖੋਲਦੀ ਹੈ ਤੇ ਜਦ ਦੱਬ ਬੀਤੇ ਵਿੱਚੋਂ ਨੰਬਰਦਾਰ ਦੀ ਧੀ ਨੂੰ ਪੜ੍ਹਾਉਣ ਤੇ ਉਸ ਦੀ ਮਾਂ ਵਾਲੀ ਇਹ ਗੱਲ ਯਾਦ ਆਉਂਦੀ, 'ਕੀ ਮਾਸਟਰ ਜੀ, ਮਾਸਟਰ ਜੀ, ਹਰ ਵੇਲੇ ਕਰਦੀ ਰਹਿੰਦੀ ਏਂ, ਤਾਂ ਮਾਸਟਰ ਇਸ ਵਾਕ ਨਾਲ ਪਿੰਜਿਆ ਜਾਂਦਾ ਹੈ । ਮੁੜ ਮੁੜ ਇਸ ਆਵਾਜ਼ ਨਾਲ ਗਤੀ ਤੇਜ਼ ਹੋ ਜਾਂਦੀ ਹੈ ; ਇਹ ਵਾਕ, ਇਹ ਯਾਦ, ਮੁੱਖ ਦੀ ਸਾਹ-ਗਤੀ ਉੱਤੇ ਰੋਤੀ ਵਾਂਗ ਫਿਰਦੀ ਜਾਂਦੀ ਹੈ ਤੇ ਤਿੰਨ ਵਾਰੀ ਇਹ ਆਵਾਜ਼ ਆਉਂਦੀ ਹੈ ਤੇ ਇਸ ਆਵਾਜ਼-ਰੇਤੀ ਨਾਲ ਉਸ ਦੀ ਸਾਹ-ਡੋਰ ਕੱਟੀ ਜਾਂਦੀ ਹੈ ; ਪੰਛੀ ਉੱਡ ਜਾਂਦਾ ਹੈ । ਕਹਾਣੀ, ਰੇਡੀਓ-ਰੂਪਕ ਵਾਂਗ ਬਹੁਤ ਸੋਹਣੀ ਉਸਰਦੀ ਹੈ । “ਉਹ' ਕਹਾਣੀ ਵਿਚ ਵੀ ਤਿੰਨ ਵਾਰ ਨਾਇਕ ਨੂੰ ਵੱਟੇ ਪੁਆਏ, ਤਿੰਨ ਵਾਰ ਉਸ ਨੇ ਵੱਟਿਆਂ ਨਾਲ ਗੱਲਾਂ ਕਰਾਈਆਂ ਹਨ ਕਿ ਉਹਦੇ ਕਿਸ ਕਰ ਕਾਰਣ ਉਹ ਉਸ ਨੂੰ ਲੱਗ ਹਨ, ਤਿੰਨ ਵਾਰੀ ਹੀ ਤਿੰਨ ਕਹਾਣੀਆਂ ਸੁਣਾ ਕੇ ਕਹਾਣੀ ਉਸਾਰੀ ਹੈ, ਜਿਵੇਂ ਦੁੱਗਲ ਨੇ ਅੱਗੇ ‘ਮੈਂ ਬੁਜ਼ਦਿਲ ਹਾਂ' ਜਾਂ ‘ਤਾਰਾ ਟੁੱਟ ਗਿਆ' ਵਿਚ ਕੀਤਾ ਸੀ । ਹੁਣ ਪਉੜੀਆਂ ਸਾਫ਼ ਹਨ' ਵਿਚ ਜਿਹੜਾ ਦ੍ਰਿਸ਼ ਪਉੜੀਆਂ ਸਾਫ਼ ਨਹੀਂ ਹੋਣ ਦਿੰਦਾ ਪੰਜ ਵਾਰ ਕਹਾਇਆ ਹੈ 'ਪੀੜੇ ਉੱਤੇ ਇਕ ਔਰਤ ਬੈਠੀ ਸੀ, ਦੁੱਧ ਦੀਆਂ ਭਰੀਆਂ, ਥਲਕ ਰਹੀਆਂ ਜਿਸ ਦੀਆਂ ਛਾਤੀਆਂ ਨੂੰ ਇਕ ਬੱਚਾ ਚੁੰਘ ਰਿਹਾ ਸੀ । ਇਕ ਹੋਰ ਬੱਚਾ ਦੁੱਧ ਪੀ ਰਹੇ ਬੱਚੇ ਤੋਂ ਜ਼ਰਾ ਵਡੇਰਾ ਸਾਹਮਣੇ ਖਲੋਤਾ ਆਪਣਾ ਅੱਧ ਚਲਿਆ ਬਿਸਕੁਟ ਮਾਂ ਦੀਆਂ ਦੰਦੀਆਂ ਵਿਚ ਟਿਕ ਰਿਹਾ ਸੀ ਤੇ ਉਸ ਤੋਂ ਵਡੇਰੀ ਕੁੜੀ ਪੀੜੇ ਪਿੱਛੇ ਖਲੋਤੀ ਮਾਂ ਦੇ ਵਾਲਾਂ ਨੂੰ ਕੰਘੀ ਕਰ ਰਹੀ ਸੀਘਣੇ ਕਾਲੇ ਗਜ਼ ਗਜ਼ ਲੰਮੇ ਵਾਲ, ਉਸ ਦੇ ਸਾਂਭਿਆ ਨਹੀਂ ਸਨ ਸੰਭਾਲਦੇ' (੧੨੮) । ਇਹ ਬਿਆਨ ਕਹਾਣੀ ਨੂੰ ਉਸਾਰਦਾ ਤੇ ਗਤ ਬਖ਼ਸ਼ਦਾ ਹੈ, ਭਾਵੇਂ ਵਿਆਕਰਣਿਕ ਤੌਰ ਤੇ ਇਸ ਵਿਚ ਬੜੀਆਂ ਕਚਿਆਈਆਂ ਹਨ । ਸੋ ਦੁੱਗਲ ਰੇਡੀਓ ਵਾਲੀ ਆਵਾਜ਼ ਸੁਣਾਉਣ ਦੀ ਜੁਗਤੀ ਨਾਲ ਚੰਗਾ ਨਾਟਕੀ ਰਸ fਸਟਜ ਲੈਂਦਾ ਹੈ । ਰੇਡੀਓ-ਸ਼ੈਲੀ ਦਾ ਨਵਾਂ ਕਲਾਤਮਕ ਯੁੱਗ ਇਕੱਲੀ’ ਵਿਚ ਹੈ । ਇਹ ਨਿਰੋਲ ਰੇਡੀਓ-ਸ਼ੈਲੀ ਹੈ । ਇਕ ਉੱਤਰਾਤਮਕ ਕਥਾ ਹੈ । ਪ੍ਰਸ਼ਨ ਗੁਪਤ ਹਨ, ਨਿਰੀਆਂ ਲਕੀਰਾਂ ਦੇ ਰੂਪ ਵਿਚ । ਪ੍ਰਸ਼ਨ ਪਾਠਕ ਨੇ ਆਪਣੇ ਕੋਲੋਂ ਪਾਉਣੇ ਹਨ । ਵਿਗਿਆਨਿਕ ਬੁਝਾਰਤਾਂ ਬੁੱਝਣ ਵਾਂਗ ਜਾਂ ਬੋਲੀ ਦੇ ਇਮਤਿਹਾਨ ਵਿਚ ਉੱਤਰ ਲਈ ਪਸ਼ਨ ਦੱਸਣ ਵਾਂਗ ਜੇ ਪਾਠਕ ਇਹ ਪ੍ਰਸ਼ਨ ਨਹੀਂ ਉਸਾਰ ਸਕੇਗਾ ਤਾਂ ਉਸ ਪਾਠਕ ਨੂੰ ੧੨੮