ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹਾਣੀ ਨਿਰੀਆਂ ਲਕੀਰਾਂ ਜਾਪੇਗੀ ਇੰਨ ਬਿੰਨ ਆਧੁਨਿਕ ਚਿਤਰ ਵਾਂਗ, ਜੋ ਬੇਥਵੀਆਂ ਲਕੀਰਾਂ ਦੀਆਂ ਬੁਝਾਰਤਾਂ ਹੁੰਦੇ ਹਨ । ਜੇ ਇਹ ਕਹਾਣੀ, ਜਿਵੇਂ ਸੁਰਜੀਤ ਸਿੰਘ ਸੇਠੀ ਨੇ ਰੇਡੀਓ ਉੱਤੇ ਪੇਸ਼ ਕੀਤੀ ਸੀ ਕਿ ਸਮਾਂ ਲੰਘਣ ਦੀ ਤੀਬਰਤਾ ਨੂੰ, ਆਵਾਜ਼ ਦੇ ਵਾਧੇ ਨਾਲ ਰੂਪਮਾਨ ਕੀਤਾ ਜਾਵੇ, ਉਸੇ ਤਰ੍ਹਾਂ ਪੜੀ ਜਾਵੇ ਤਾਂ ਸੁਆਦ ਆਵੇਗਾ ਨਹੀਂ ਤਾਂ ਉਤਰ-ਖੜਾਕ ਜਾਪੇਗੀ । ਇਸ ਸ਼ੈਲੀ ਵਿਚ ਪਾਠਕ ਨੂੰ ਬਹੁਤ ਕੁੱਝ ਘਰੋਂ ਪਾਉਣਾ ਪੈਂਦਾ ਹੈ । ਉਂਜ ਇਹ ਨਵੀਂ ਚੀਜ਼ ਹੈ । | ਦੋ ਘਟਨਾਵਾਂ ਨੂੰ, ਦੇ ਵਾਤਾਵਰਣਾਂ ਨੂੰ, ਦੇ ਭਾਵਾਂ ਨੂੰ ਟਕਰਾ ਕੇ ਵੀ ਉਹ ਕਹਾਣੀ ਉਸਾਰਦਾ ਹੈ ਜਿਵੇਂ 'ਨਿਕਾ ਜਿਹਾ ਤਾਜ ਮਹਲ, ਵੱਡਾ ਜਿਹਾ ਤਾਲ ਮਹਲ । ਕਈ ਥਾਈਂ ਆਪਣੇ ਆਪ ਪਾਤਰਾਂ ਦੀ ਗੱਲ ਬਾਤ ਨਾਲ ਉਸਰਣ ਵਾਲੀ ਕਹਾਣੀ ਵੀ ਰਚਦਾ ਹੈ ਉਹ ਕਹਾਣੀ ਨੂੰ ਖ਼ਾਸ ਥਾਂ, ਕਿਸੇ ਸਿਖਰ, ਕਿਸੇ ਮੋੜ ਉਤੇ ਤਾੜਨਾ ਜਾਣਦਾ ਹੈ ਤੇ ਕਈ ਵਾਰੀ ਕਹਾਣੀ ਬਿਨਾ ਹੀ ਕਹਾਣੀ ਪਾ ਜਾਂਦਾ ਹੈ । | ਦੁੱਗਲ ਕਈ ਢੰਗਾਂ ਨਾਲ ਕਹਾਣੀ ਆਰੰਭ ਕਰਦਾ ਹੈ । ਇਕ ਵਾਕ ਦੇ ਪੈਰੇ ਨਾਲ, ਜਿਵੇਂ ਤੁਸੀਂ ਲੋਕ ਇਸਾਈ ਹੋ ?' ਜਾਂ 'ਇਸ ਸ਼ਹਿਰ ਵਿਚ ਫੇਰ ਸਾਨੂੰ ਰਹਿਣ ਲਈ ਫ਼ਲੈਟ ਮਿਲ ਗਿਆ' ਜਾਂ 'ਮੈਂਢਾ ਨਾਂ ਰਾਜ ਕਰਨੀ’ ਇਹ ਉਹ ਦਾ ਪੁਰਾਣਾ ਅਜ਼ਮਾਇਆ ਹੋਇਆ ਢੰਗ ਹੈ । ਕਈ ਵਾਰੀ ਉਸ ਦਾ ਆਰੰਭ ਅਖ਼ਬਾਰ ਦੀ ਤਾਜ਼ੀ ਸੁਰਖ਼ ਵਾਂਗ ਝਟਪਟਾ ਤੇ ਗਰਮ ਤੇ ਉਤਸੁਕਤਾ-ਭਰਪੂਰ ਹੁੰਦਾ ਹੈ । ਕਈ ਥਾਈਂ ਕਹਾਣੀ ਦਾ ਅਰੰਭ ਪਾਤਰ-ਜਾਣਕਾਰੀ ਨਾਲ ਕਰਦਾ ਹੈ ਜਾਂ ਨਾਇਕ ਨੇ ਕਿਸੇ ਲੱਛਣ ਨਾਲ, ਜਿਵੇਂ ਲੋਕਾਂ ਦਾ ਖ਼ਿਆਲ ਸੀ ਉਹ ਪਾਗਲ ਸੀ ਜਾਂ ਅਖ਼ਬਾਰੀ ਖ਼ਬਰ ਵਰਗਾ “ਤਾਈ ਗਣੇਸ਼ੀ ਮਰ ਗਈ' ਕਈ ਵਾਰੀ ਆਰੰਭ ਵਿਚ ਕਹਾਣੀ ਦੇ ਪੇਟ ਵਿਚ ਪਏ ਦੁਖਾਂਤਕ ਕਿਰਮ ਦਾ ਇਸ਼ਾਰਾ ਕਰ ਜਾਂਦਾ ਹੈ । ਕੋਈ ਨਹੀਂ ਕਹਿੰਦਾ ਸੀ ਮਾਲਣ ਤੇ ਮਿੰਨੀ ਮਾਂ ਧੀ ਸਨ' ਕਈ ਗੀਤਾਂ ਦੇ ਬੋਲਾਂ ਨਾਲ ਕਹਾਣੀਆਂ ਅਰੰਭ ਕਰਦਾ ਹੈ । ਬੀਤ ਗਏ ਦਿਨ.. 'ਮਦਰ ਦਾ ਆਇਆ ਤਿਉਹਾਰ ।” | ਕਹਾਣੀ ਨੂੰ ਝਟਪਟ ਅਰੰਭ ਕਰ ਕੇ ਦੁੱਗਲ ਕਹਾਣੀ ਦਾ ਪਿਛੋਕੜ ਦੱਸਦਾ ਜਾਂ ਆਲ ਦੁਆਲੇ ਨਾਲ ਕਹਾਣੀ-ਘਟਨਾ ਟਕਰਾ ਕੇ, ਗੱਲਾਂ ’ਚ ਗੱਲਾਂ ਲਿਆ ਕੇ, ਗੱਲਾਂ ਤੋਂ ਗੱਲਾਂ ਉਸਾਰ ਕੇ, ਨਿੱਕੀਆਂ ਨਿੱਕੀਆਂ ਛੋਹਾਂ ਲਾ ਕੇ ਕਹਾਣੀ ਨੂੰ ਉਸਾਰੀ ਜਾਂਦਾ ਹੈ । ਉਹ ਸ਼ਬਦ ਦਹਰਾਉ ਨਾਲ,ਵਾਕਾਂ ਦੇ ਦਹੁਰਾਉ ਨਾਲ ਵਾਕ-ਟੁਕੜਿਆਂ ਦੇ ਖਿਲਾਰ ਨਾਲ, ਸਮਾਂ ਬੰਦਾ ਹੈ, ਕੋਈ ਅਦਭੁਤ ਵਾਤਾਵਰਣ ਉਸਾਰਦਾ ਹੈ, ਕੋਈ ਅੰਦਰਲਾ ਭਾਵ ਰੂਪਮਾਨ ਕਰਦਾ ਹੈ । ਕਈ ਥਾਈਂ ਇਸ ਰੁਚੀ ਵਿਚ ਵਧੇਰੇ ਰੁੜ ਕੇ ਐਵੇਂ ਖਿਲਾਰ ਪਾਈ ਜਾਂਦਾ ਹੈ ਤੇ ਅਕੇਵਾਂ ਸਿਰਜ ਲੈਂਦਾ ਹੈ ਜਿਸ ਨਾਲ ਪੇਤਲਾਪਨ ਆ ਜਾਂਦਾ ਹੈ । ਦੁੱਗਲ ਕਹਾਣੀ ਦਾ ਅੰਤ ੧੩੯