ਪੰਨਾ:Alochana Magazine January, February, March 1967.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਦਰਬਾਰ ਵਿਚ ਘਿਰ ਕੇ ਕਹਿੰਦੀ ਹੈ ‘ਤੁਸੀਂ ਮੈਨੂੰ ਆਪਣੀ ਛਾਪ ਦਿੱਤੀ ਸੀ ਹੁਣ ਕਹਿੰਦੇ ਹੋ ਮੈਂ ਪਛਾਣਦਾ ਨਹੀਂ ਤਾਂ ਦੁਸ਼ਯੰਤ ਕੜਕਦਾ ਹੈ “ਵਿਖਾ ਛਾਪ' ਸ਼ਕੁੰਤਲਾ ਛਾਪ ਵੇਖਦੀ ਹੈ । ਉਂਗਲੀ ਵਿਚ ਛਾਪ ਹੈ ਨਹੀਂ ! ਇਉਂ ਦੁੱਗਲ ਪਾਤਰ ਨੂੰ ਬਹੁਤ ਸੋਹਣੀ ਸਥਿਤੀ ਵਿਚ ਲਿਆ ਕੇ ਜੀਵਨ ਦੇ ਖ਼ਾਸ ਘਾਤਕ ਮੋੜ ਉੱਤੇ ਖੜਾ ਕਰ ਲੈਂਦਾ ਹੈ, ਜਿਹੜਾ ਮੋੜ ਕਿ ਖੰਡੇ ਦੀ ਧਾਰ ਵਰਗਾ ਹੁੰਦਾ ਹੈ । ਇਸ ਮੋੜ ਉੱਤੇ ਪਾਤਰ ਨੂੰ ਅੰਦਰਲੀਆਂ ਗਤੀਆਂ, ਅੰਦਰਲੇ ਉਲਾਰਾਂ ਦੇ ਵੇਗ ਵਿਚ ਲਿਆ ਕੇ ਖੜਾ ਕਰਨਾ ਦੁੱਗਲ ਦੀ ਰਚਨਾ ਦਾ ਵਿਸ਼ੇਸ਼ ਗੁਣ ਹੈ ਜਿਸ ਕਰਕੇ ਉਹ ਸ਼ਿਰੋਮਣੀ ਕਹਾਣੀਕਾਰ ਅਖਵਾਉਣ ਦਾ ਹੱਕਦਾਰ ਹੋ ਜਾਂਦਾ ਹੈ । ‘ਅੱਧੀ ਰਾਤ ਦਾ ਕਾਤਲ ਦੇ ਅੰਤ ਵਿਚ ਪਾਠਕ ਭੈਭੀਤ ਹੈ ਕਿ ਗਣੇਸ਼ੀ ਦਾ ਕਾਤਿਲ ਕੌਣ ਹੈ ? ਜਦ ਤੇ ਭੇਤ ਦੱਸਦੀ ਹੈ ਤਾਂ ਪਾਠਕ ਕੰਬ ਉਠਦਾ ਹੈ ਤੇ ਜਦ ਪ੍ਰੀਤ ਦਾ ਪਿਤਾ ਕੁੜੀਆਂ ਪੁਆਉਣ ਲਈ ਹੱਥ ਅੱਗੇ ਕਰਦਾ ਹੈ ਤਾਂ ਪਾਠਕ ਦੁੱਗਲ ਦੀ ਕਹਾਣੀ ਦੀ ਉਸਤਾਦੀ ਨਾਲ ਨਸ਼ਿਆ ਜਾਂਦਾ ਹੈ ਤੇ ਪਿਤਾ ਦੇ ਮਹਾਨ ਕਰਤੱਵ ਨਾਲ ਪਾਠਕ ਦਾ ਅੰਦਰ ਬਾਹਰ ਧੋਤਾ ਜਾਂਦਾ ਹੈ । ਦੁੱਗਲ ਜਿਵੇਂ ਉਪਰ ਕਿਹਾ ਹੈ ਵਾਤਾਵਰਣ ਤਾਂ ਬਹੁਤ ਸੁੰਦਰ ਉਸਾਰ ਲੈਂਦਾ ਹੈ, ਕਥਾ-ਸਥਿਤੀ ਵੀ ਸਿਰਜ ਲੈਂਦਾ ਹੈ ਪਰ ਉਸ ਕੋਲ ਆਪਣੇ ਸਾਰੇ ਪਾਤਰਾਂ ਨੂੰ ਹੱਡ ਮਾਸ ਨਹੀਂ ਬਖ਼ਸ਼ਿਆ ਜਾਂਦਾ। ਉਸ ਦੇ ਬਹਤੇ ਪਾਤਰ ਅੱਜ ਦੇ ਆਧੁਨਿਕ ਮਾਨਵ-ਚਿਤਰਾਂ ਵਾਂਗ ਨਿਰੇ ਹੱਡੀਆਂ ਦੇ ਢਾਂਚੇ ਜਾਂ ਨਿਆਂ ਲਕੀਰਾਂ ਜਾਂ ਨਿਰੇ ਸੰਕੇਤ ਰਹਿ ਜਾਂਦੇ ਹਨ । ਉਹ ਪਾਤਰ ਦੇ ਅੰਦਰਲੇ ਘੋਲ ਗੰਦ ਉਲਾਰ, ਭਾਵਕਤਾ ਨੂੰ ਉਘਾੜਦਿਆਂ ਉਘਾੜਦਿਆਂ, ਪਾਤਰਾਂ ਦੀ ਬਾਹਰਲੀ ਰੂਪਰੇਖਾ ਵਿਗਾੜ ਲੈਂਦਾ ਹੈ । ਜਦ ਉਹ ਪਾਤਰ ਦੇ ਆਧਾਰ ਉਤੇ ਕਹਾਣੀ ਉਸਾਰਦਾ ਹੈ ਤਾਂ ‘ਤਿਤਲੀ' ਵਾਂਗ ਕਹਾਣੀ ਬੜੀ ਸਫਲ ਹੋ ਜਾਂਦੀ ਹੈ, ਪਰ ਪਾਤਰ ਕਰਮ ਜਾਂ ਨਿਰੇ ਪਤਿਕਰਮ ਬਣ ਕੇ ਰਹਿ ਜਾਂਦੇ ਹਨ : | ਆਪਣੇ ਵੱਖ ਵੱਖ ਰੂਪਾਂ ਰਾਹੀਂ ਪ੍ਰਗਟਾਏ ਮਰਦ ਪਾਤਰਾਂ ਤੇ ਆਪਣੀ ਪਤਨੀ ਦੇ ਰੂਪ ਵਿਚ ਲਿਆਂਦੇ ਇਸਤਰੀ ਪਾਤਰਾਂ ਤੋਂ ਬਿਨਾਂ, ਉਸ ਨੇ ਮਾਸਟਰ ਸੁੱਖਾ, ਕਿਸ਼ਨ ਲਾਲ, ਮੰਜੀਰਾ, ਪਠਾਨ ਸ਼ੁਦਾਈ; ਸ਼ਕੀਲ, ਲਹਿਣਾ ਸਿੰਘ ਪ੍ਰੀਤ ਦਾ ਪਿਤਾ, ਬਖ਼ਸ਼ੀ ਫ਼ਾਈਵਰ, ਸ਼ੰਮੀ, ਅਫ਼ਸਰ ਬੁੱਢਾ ਮਾਸਟਰ, ਨਿੱਕਾ ਮਾਸਟਰ, ਗਨੀ ਆਦਿ ਮਰਦ ਪਾਤਰ ਤੇ ਮੰਨੀ, ਮਾਲਣ, ਕੁਲਥਮ, ਹਾਸ਼ਮੀ, ਬ੍ਰਾਹਮਣੀ, ਚੂਹੜੀ, ਗਣੇਸ਼ੀ, ਤੋਂ, ਜੈਨ ਦੀ ਪਤਨੀ, ਹਬੀਥ ਜਾਨ, ਰਾਜੀ, ਕਚਨਾਰ, ਗੁੱਜਰੀ, ਸ਼ਕੀਲ ਦੀ ਬੇਗਮ, ਮਦਰ ਗੋਰੀ ਕੁੜੀ ਆਦਿ ਇਸਤਰੀ ਪਾਤਰ ਲਏ ਹਨ । ਮਰਦਾਂ ਚੋਂ ਸ਼ਹਿਜ਼ਾਦ ਪਠਾਣ, ਲਹਿਣਾ ਸਿੰਘ, ਗੋਨੀ, ਦੋਸਤ, ਮੰਜੀਰ ਵਧੇਰੇ ਜਾਨ ਵਾਲੇ ਪਾਤਰ ਹਨ ਤੇ ਚੰਗੀ ਤਰ੍ਹਾਂ ਉਸਾਰੇ ਹਨ ਬਾਕੀ ਪੂਰਨ ਭਾਂਤ ਨਹੀਂ ਉੱਸਰੇ । ਤੀਵੀਆਂ ਵਿਚੋਂ ਚੂਹੜੀ, ਗੋਰੀ ਕੁੜੀ ਤੇ ਗੁੱਜਰੀ ਵਧੇਰੇ ਜੀਵਨ-ਮਈ ਤੇ ਚੰਗੀ ਤਰ੍ਹਾਂ ਉਸਰੇ ਹੋਏ ਹਨ । ਬਾਕੀ ਤੀਵੀਆਂ ਤਾਂ ਨਿਰੀਆਂ ਲਕੀਰਾਂ ਹਨ । ਜੈਨ ਦੀ ੧੩ ?