ਪੰਨਾ:Alochana Magazine January, February, March 1967.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਂ ਨੂੰ ਬਚਾਉਣ ਵਾਲੀ ਮੰਨੀ ਤੇ ਧੀ ਨੂੰ ਬਚਾਉਣ ਵਾਲੇ ਪ੍ਰੀਤ ਦੇ ਪਿਤਾ ਵਰਗੇ ਨਵੇਂ ਪਾਤਰ ਘੱਟ ਪੇਸ਼ ਕੀਤੇ ਹਨ । ਰਾਜਕਰਨ ਵਰਗੇ ਆਦਰਸ਼ਕ ਰੰਗ ਦੀ ਵੀ ਘਾਟ ਹੈ । ਦੁੱਗਲ ਗੁੜ ਗਿਆ ਹੈ, ਹੰਢ ਰਿ.ਆ ਹੈ, ਕਲਾ ਰਸ ਗਈ ਹੈ । ਉਸ ਨੂੰ ਕਲਾ ਦੀਆਂ ਬਾਰੀਕੀਆਂ ਦਾ ਗਿਆਨ ਹੈ ਇਸ ਲਈ ਉਸ ਨੂੰ ਮਾਨਵ-ਗਤੀ ਦੇ ਆਧਾਰ ਉੱਤੇ ਮਾਨਵ-ਜੀਵਨ-ਤੱਤ ਨੂੰ ਆਪਣੀ ਰਚਨਾ ਵਿਚ ਲਿਆਉਣਾ ਚਾਹੀਦਾ ਹੈ ਤਾਂ ਜੋ ਰਚਨਾ ਵਿਚ ਸਤਿ, ਰੱਤ ਤੇ ਆਨੰਦ, ਸਭ ਦਾ ਸੁਮੇਲ ਆ ਜਾਵੇ । ਗੁਰਮੁਖ ਸਿੰਘ ਜੀਤ ਇੱਕ ਛਿੱਟ ਚਾਨਣ ਦੀ ਦੁੱਗਲ ਦੀਆਂ ਪਹਿਲੀਆਂ ਕਹਾਣੀਆਂ ਵਿਚ ਗਹਿਰਾਈ ਬਹੁਤ ਸੀ, ਇਹ ਬਣਤਰ ਵਿਚ ਦੂਹਰੀਆਂ ਅਤੇ ਤੀਹਰੀਆਂ ਵੀ ਸਨ । ਪਰ ਹੁਣ ਉਸ ਦੀ ਕਹਾਣੀ ਇਕਹਿਰੀ ਬਣ ਗਈ ਹੈ । ਇਕ ਛਿੱਟ ਚਾਨਣ ਦੀ ਦੀਆਂ ਲਗਭਗ ਸਾਰੀਆਂ ਕਹਾਣੀਆਂ ਪਲਾਟਉਸਾਰੀ ਦੇ ਪੱਖ ਇਕਹਿਰੀਆਂ ਹਨ । ਉਨ੍ਹਾਂ ਵਿਚ ਗੱਲ ਕੇਵਲ ਇੱਕ ਹੈ, ਅਤੇ ਬਾਕੀ ਦਾ ਵਿਸਤਾਰ ਉਸ ਗੱਲ ਦੀ ਸਹਾਇਤਾ ਲਈ ਉਸਾਰਿਆ ਹੁੰਦਾ ਹੈ । ਇਹ ਇੱਕ ਗੱਲ ਉਸ ਦੀਆਂ ਕਹਾਣੀਆਂ ‘ਤੂੰ ਖਾ`, 'ਉਸ ਦੀਆਂ ਚੂੜੀਆਂ ਜਾਂ “ਨਵਾਂ ਘਰ' ਵਿਚ ਨਹੀਂ ਸੀ ਉਨਾਂ ਵਿਚ ਗੱਲ ਕਹਾਣੀ ਵਿਚੋਂ ਉੱਭਰਦੀ ਸੀ । ਹੁਣ ਹਰ ਵਾਰੀ ਇਸ ਤਰ੍ਹਾਂ ਦਾ ਇਹਸਾਸ ਪੈਦਾ ਨਹੀਂ ਹੁੰਦਾ । | ਦੁਗਲ ਦੀ ਮਨੋਵਿਗਿਆਨਿਕ ਸੂਝ ਉੱਤਮ ਦਰਜੇ ਦੀ ਹੈ । ਉਹ ਪਾਤਰਾਂ ਦੇ ਸੁਭਾ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਉਲੀਕਦਾ ਹੈ । ਉਹ ਇਸਤਰੀ ਤੇ ਮਰਦ ਦੇ ਸੰਬੰਧ ਨੂੰ ਹੋਰ ਹਰ ਤਰ੍ਹਾਂ ਦੇ ਵਿਸ਼ੇ ਨਾਲੋਂ ਵਧੇਰੇ ਚੰਗੀ ਤਰ੍ਹਾਂ ਸਮਝਦਾ ਹੈ । ਇਸ ਲਈ ਜਦ ਕਦੇ ਵੀ ਉਸ ਦੀ ਕਹਾਣੀ ਲਿੰਗ ਜਾਂ ਇਸ ਨਾਲ ਸੰਬੰਧਿਤ ਕਿਸੇ ਪੱਖ ਨੂੰ ਛੂੰਹਦੀ ਹੈ ਤਾਂ ਦੁਗਲ ਦਾ ਪ੍ਰਗਟਾਓ ਆਪਣੀ ਟੀਸੀ ਉੱਤੇ ਹੁੰਦਾ ਹੈ ਅਤੇ ਉਸ ਦੀ ਨਿੰਮਲਤਾ ਵੇਖਣ-ਯੋਗ ਹੁੰਦੀ ਹੈ । ਮਿਸਾਲ ਵਜੋਂ : ‘ਚਾਨਣੀ ਰਾਤ ਦਾ ਦੁਖਾਂਤ’, ‘ਸਤ ਦਿਨ ਸਵਰਗ’ ਤੇ ‘ਖੱਟਾ ਮਿੱਠਾ ਸੁਆਦ ਵਿਚ ਉਸ ਦੀ ਸੂਝ ਤੇ ਨਫ਼ਾਸਤ ਦੋਵੇਂ ਪ੍ਰਸ਼ੰਸਾ ਖੱਟਦੀਆਂ ਹਨ । ਇਨਾਂ ਵਿਚੋਂ ਪਹਿਲੀ ਕਹਾਣੀ ਵਿਚ ਉਸ ਨੇ 'ਮਾਲਣ ਤੇ ਉਸ ਦੀ ਧੀ 'ਮਿੰਨੀਂ ਇਕ ੧੩੩