ਭਾਵੇਂ ਵਿਦਵਾਨਾਂ ਨੂੰ ਸਮਝ ਵਿਚ ਆ ਜਾਵੇ ਪਰ ਲੇਖਕ ਦੇ ਆਪਣੇ ਵਤੀਰੇ ਸੰਬੰਧੀ ਉਸ ਵਿਚੋਂ ਕੋਈ ਚਾਨਣ ਨਹੀਂ ਮਿਲਦਾ । | 'ਜੀਨੀਅਸ' ਇਕ ਇਹੋ ਜਿਹੇ ਪਾਤਰ ‘ਚੈਨ ਸਾਹਿਬ’ ਦਾ ਅਧਿਐਨ ਹੈ ਜੋ ਅੱਜ ਦੇ ਸਮਾਜ ਦੀਆਂ ਉਲਝੀਆਂ ਤੰਦਾਂ ਵਿਚ ਵਲੇਟਿਆ ਹੋਇਆ ਹੈ ਅਤੇ ਇਨ੍ਹਾਂ ਤੋਂ ਬਾਗ ਹੋ ਕੇ ਆਪਣੀ ਹੀ ਇਕ ਦੁਨੀਆਂ ਵਿਚ ਮਗਨ ਰਹਿੰਦਾ ਹੈ । ਇਸੇ ਤਰ੍ਹਾਂ 'ਉਹ' ਵਿਚ ‘ਖ਼ਾਨ ਸਾਹਿਬ ਦਾ ਪਾਤਰ ਹੈ ਜੋ ਲੋਕਾਂ ਦੀ ਨਜ਼ਰ ਵਿਚ ਭਾਵੇਂ ਸ਼ੁਦਾਈ ਹੋਵੇ, ਪਰ ਜਿਸ ਦੀਆਂ ਆਪਣੀਆਂ ਨਜ਼ਰਾਂ ਵਿਚ ਬਾਕੀ ਦੀ ਸਾਰੀ ਦੁਨੀਆਂ ਦਾਈ ਹੈ । ਇਹ ਅਸਾਧਾਰਣ ਪਾਤਰ ਹਨ । “ਨੀਲੀ ਝੀਲ ਤੇ ਬੁਰੀ ਗੱਲ’, ‘ਗੱਲਾਂ ਵਿਚੋਂ ਗੱਲ, ਹੁਣ ਪੌੜੀਆਂ ਸਾਫ਼ ਹਨ’ ਅਤੇ 'ਔਰਤ ਤੇ ਇੰਤਜ਼ਾਰ’ ਇਹੋ ਜੇਹੀਆਂ ਕਹਾਣੀਆਂ ਹਨ ਜਿਨ੍ਹਾਂ ਦੀ ਮਹੱਤਤਾ ਪਕੜ ਵਿਚ ਨਹੀਂ ਆਉਂਦੀ । ਦੁੱਗਲ ਕਹਾਣੀ ਦੀ ਬਣਤਰ ਦਾ ਪੂਰਾ ਮਾਹਿਰ ਹੈ ਪਰ ਉਸ ਦੀਆਂ ਕਹਾਣੀਆਂ ਬਹੁਤ ਕਰਕੇ ਪ੍ਰਮਾਣਿਕ ਬਣਤਰ ਦੇ ਸੱਚ ਉਤੇ ਹੀ ਪੂਰੀਆਂ ਉਤਰਦੀਆਂ ਹਨ। ਉਹ ਨਵੇਂ ਤਜਰਬੇ ਬਹੁਤ ਘੱਟ ਕਰਦਾ ਹੈ ਅਤੇ ਬਣਤਰ ਨਾਲ ਬਹੁਤ ਘੱਟ ਮੁੱਲ ਲੈਂਦਾ ਹੈ । ਇਸ ਸੰਗੋਹ ਵਿਚ ਕੇਵਲ ਇਕ ਕਹਾਣੀ ਇਕੱਲੀ’ ਹੀ ਅਜੇਹੀ ਹੈ ਜਿਸ ਨੂੰ ਬਣਤਰ ਦੇ ਪੱਖ ਨਵਾਂ ਪ੍ਰਯੋਗ ਕਿਹਾ ਜਾ ਸਕਦਾ ਹੈ । ਕਿਤਨਾ ਚੰਗਾ ਹੋਵੇ ਜੇਕਰ ਉਹ ਆਪਣੀ ਪ੍ਰਤਿਭਾ ਨੂੰ ਪਈਆਂ ਲੀਕਾਂ ਦੇ ਸੰਰੇ ਵਿਚੋਂ ਕੱਢ ਕੇ ਨਵੇਂ ਤਜਰਬੇ ਕਰਨ ਦੇਵੇ । | 'ਮੈਂਢਾ ਨਾਂ ਰਾਜਕਰਨੀ’ ਵਿਚ ਦੁੱਗਲ ਨੇ ਸੋਹਣੇ ਸ਼ਾਹ ਦੀ ਧੀ ਰਾਜ ਕਰਨੀ ਦੇ ਟਾਕਰੇ ਉੱਤੇ ਉਸ ਨੂੰ ਚੁੱਕ ਕੇ ਲਿਜਾਣ ਵਾਲੇ ਇਕ ਫ਼ਸਾਦੀ ਪਠਾਣ ਦੇ ਚਿਤਰ ਦੇ ਟਾਕਰੇ ਉੱਤੇ ਬਹੁਤ ਚੰਗਾ ਦਰਸਾਇਆ, “ਰੱਬ ਦਿੱਸਦਾ ਨਹੀਂ ਵਿਚ ਇਕ ਚਤਰ ਦਲੀਲ ਦੇ ਆਧਾਰ ਉੱਤੇ ਕਹਾਣੀ ਉਸਾਰੀ ਗਈ ਹੈ । ੧੩੬
ਪੰਨਾ:Alochana Magazine January, February, March 1967.pdf/142
ਦਿੱਖ