ਪੰਨਾ:Alochana Magazine January, February, March 1967.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਹਿਬ ਸਿੰਘ ਜੀਵਨ ਬਿਰਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ /fਪਿੱਛੋਂ ਤੋਂ ਅੱਗੇ/ ਦੁਆਰਕਾ ਤੋਂ ਪੰਜਾਬ ਨੂੰ ਵਾਪਸੀ ਕੱਛ : ਵਾਮ-ਮਾਰਗੀਏ ਕਾਠੀਆਵਾੜ ਤੋਂ ਉੱਤਰ ਵਾਲੇ ਪਾਸੇ ਕੱਛ ਰਿਆਸਤ ਹੈ । ਦੋਹਾਂ ਨੂੰ ਕੱਛ ਦੀ ਖਾੜੀ ਦਾ ਪਾਣੀ ਵੱਖ ਕਰਦਾ ਹੈ । ਗੁਰੂ ਨਾਨਕ ਦੇਵ ਜੀ ਦੁਆਰਕਾ ਤੋਂ ਉੱਤਰ ਵੱਲ ੧੫ ਮੀਲਾਂ ਤੇ ਓਖਾ ਬੰਦਰ ਤੋਂ ਜਹਾਜ਼ ਉੱਤੇ ਚੜ੍ਹ ਕੇ ਰਿਆਸਤ ਕੱਛ ਦੇ ਮਾਂਡਵੀ ਬੰਦਰ ਉੱਤੇ ਜਾ ਉਤਰੇ । ਓਖਾ ਬੰਦਰ ਤੋਂ ਮਾਂਡਵੀ ਬੰਦਰ ਪੰਝੀ ਕੁ ਮੀਲ ਹੈ । ਰਿਆਸਤ ਕੱਛ ਵਿਚ ਵਾਮ-ਮਾਰਗੀਆਂ ਦਾ ਪ੍ਰਚਾਰ ਬਹੁਤ ਸੀ ਗੁਰੂ ਨਾਨਕ ਦੇਵ ਜੀ ਉੱਥੋਂ ਦੇ ਪ੍ਰਸਿੱਧ ਨਗਰ ਭੁਜ ਅਤੇ ਅੰਜਾਰ ਵਿਚ ਗਏ । ਅੰਜਾਰ ਵਿਚ ਕਾਪੜੀਆ ਪੰਥ ਦੇ ਵਾਮਮਾਰਗੀ ਸਾਧ ਰਹਿੰਦੇ ਸਨ । ਦੋਹਾਂ ਨਗਰਾਂ ਦੇ ਲੋਕ ਬਾਲਾ ਸੁੰਦਰੀ (ਚਾਰ ਬਾਹਾਂ ਵਾਲੀ ਵੈਸ਼ਨਵ ਦੇਵੀ) ਨੂੰ ਅਤੇ ਭੈਰਵੀ ਦੇਵੀ ਨੂੰ ਪੂਜਦੇ ਸਨ । ਪੂਜਾ ਦੇ ਵੇਲੇ ਇਕੱਠੇ ਹੋਏ ਉਪਾਸਕਾਂ ਦੇ ਇਕੱਠ ਨੂੰ ‘ਭੈਰਵੀ ਚ` ਆਖਦੇ ਹਨ । ਉਸ ਚਕੁ ਵਿਚ ਬੈਠਣ ਵਾਲਿਆਂ ਦਾ ਜਾਤਿ-ਵਰਨ-ਭੇਦ ਸਭ ਮਿਟ ਜਾਂਦਾ ਸੀ । ਸਾਰੇ ਇੱਕ ਭਾਂਡੇ ਵਿਚ ਮਾਸ ਖਾਂਦੇ ਤੇ ਸ਼ਰਾਬ ਪੀਂਦੇ ਸਨ । ‘ਚਕੂ' ਤੋਂ ਬਾਹਰ ਜਾ ਕੇ ਸਭਨਾਂ ਦਾ ਜਾਤਿ-ਵਰਨ ਮੁੜ ਉਹੀ ਵੱਖ ਵੱਖ ਮੰਨਿਆ ਜਾਂਦਾ ਸੀ । ਤੰਤ੍ਰ ਸ਼ਾਸਤ ਵਿਚ ਇਸ ਬਾਰੇ ਇਉਂ ਲਿਖਿਆ ਹੈ ‘ਪ੍ਰਵਰਿੱਤੇ ਭੈਰਵੀ ਚੱਕੂ, ਸਰਵੇ ਵਰਣਾਦ-ਵਿਜਾਤਯਹ । ਨਿਵਰਿੱਤੇ ਭੈਰਵੀ ਚੱਕੇ, ਸਰਵੇ ਵਰਣਾਹ ਪ੍ਰਕ ਪ੍ਰਥਕ ।' ਸਤਿਗੁਰੂ ਜੀ ਨੇ ਉਹਨਾਂ ਨੂੰ ਉਸ ਵਿਕਾਰੀ ਜੀਵਨ ਵੱਲੋਂ ਹਟਾ ਕੇ ਪਰਮਾਤਮਾ ਦੀ ਭਗਤੀ ਅਤੇ ਖ਼ਲਕਤ ਦੀ ਭਲਾਈ ਵੱਲ ਪ੍ਰੇਰਿਆ। ਇਹ ਜ਼ਿਕਰ ਹੈ ਕੱਤਕ ਦੀ ਮੱਸਿਆ ਦਾ ਸੰਨ ੧੫੧੪) ਜਦੋਂ ਸਾਰੇ ਭਾਰਤ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ । ਦੀਵਾਲੀ ਨੂੰ ਵਾਮ-ਮਾਰਗੀਏ ਆਪਣਾ ਸਭ ਤੋਂ ਵੱਡਾ ਪੁਰਬ ਮੰਨਦੇ ५३)