ਪੰਨਾ:Alochana Magazine January, February, March 1967.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਨ । ਭੁਜ ਨਗਰ ਪਾਲੀਟਾਣੇ ਤੋਂ ੩੩੦ ਮੀਲ ਦੇ ਕਰੀਬ ਹੈ । ਭਾਦਰੋਂ ਸੁਦੀ ੪ ਨੂੰ ਸਤਿਗੁਰੂ ਜੀ ਪਾਲੀਟਾਣੇ ਸਨ । ਬੀਸ ਨਗਰ ਅੰਜਾਰ ਤੋਂ ਡੇਢ ਕੁ ਸੌ ਮੀਲ ਪੂਰਬ ਵੱਲ (ਰਤਾ ਕੁ ਉੱਤਰ ਦੇ ਰੁਖ਼) “ਬੀਸ ਨਗਰ’ ਵਾਕਿਆ ਹੈ, ਜਿੱਥੇ ਮਾਨਸਰ ਅਤੇ ਭੀਮ ਉਡਿਆਰ ਤੀਰਥ ਹਨ । ਜਿਵੇਂ ਉੱਤਰੀ ਅਤੇ ਪੂਰਬੀ ਭਾਰਤ ਦੇ ਹਿੰਦੂ ਗਇਆ ਤੀਰਥ ਉੱਤੇ ਜਾ ਕੇ ਆਪਣੇ ਪਿੱਤਰਾਂ ਨਿਮਿੱਤ ਪਿੰਡ ਭਰਾਉਂਦੇ ਹਨ, ਤਿਵੇਂ ਪੱਛਮੀ ਭਾਰਤ ਦੇ ਹਿੰਦੂ ਇਹਨਾਂ ਤੀਰਥਾਂ ਉੱਤੇ ਪਿੰਡ ਭਰਾਉਂਦੇ ਹਨ । ਵੈਸ਼ਣਵ ਸਾਧੂ ਇਥੋਂ ਦੀ ਛਾਪ ਦਾ ਦਾਗ ਆਪਣੀ ਛਾਤੀ ਉੱਤੇ ਲਵਾਉਂਦੇ ਹਨ ਅਤੇ ਇਸ ਨੂੰ ਬੈਕੁੰਠ ਪਹੁੰਚਣ ਲਈ ਰਾਹਦਾਰੀ ਸਮਝਦੇ ਹਨ । ਸਤਿਗੁਰੂ ਜੀ ਨੇ ਬੀਸ ਨਗਰ ਪਹੁੰਚ ਕੇ, ਉਹਨਾਂ ਲੋਕਾਂ ਨੂੰ ਇਹਨਾਂ ਕਰਮਾਂ ਦੀ ਨਿਸਫਲਤਾ ਸਮਝਾ ਕੇ ਪਰਮਾਤਮਾ ਦੇ ਸਿਮਰਨ, ਮਾਪਿਆਂ ਦੀ ਸੇਵਾ ਅਤੇ ਖ਼ਲਕਤ ਦੀ ਭਲਾਈ ਦਾ ਉਪਦੇਸ਼ ਕੀਤਾ । ਆਬੂ ਪਰਬਤ-ਜੈਨੀ ਸਾਧ . ਬੀਸ ਨਗਰ ਤੋਂ ੬੦ ਕੁ ਮੀਲ ਉੱਤਰ ਵਾਲੇ ਪਾਸੇ ਆਬੂ ਪਰਬਤ ਹੈ, ਜਿੱਥੇ ਜੈਨੀ ਸਾਧੂਆਂ ਅਤੇ (ਚੂੰਢੀਏ ਸੰਤਾਂ) ਦੇ ਮੰਦਰ ਹਨ । ਜੀਵ-ਹਿੰਸਾ ਦੇ ਬਹੁਤੇ ਵਹਿਣ ਵਿਚ ਪੈ ਕੇ ਇਹ ਲੋਕ ਸਰੀਰ ਨੂੰ ਸੁਅੱਛ ਰੱਖਣ ਵਾਲੀ ਇਸ਼ਨਾਨ ਆਦਿਕ ਵਾਲੀ ਕਿਰਿਆ ਤੋਂ ਬਹੁਤ ਪਰਹੇਜ਼ ਕਰਦੇ ਹਨ ਅਤੇ ਬੜਾ ਕੁਚੀਲ ਜਿਹਾ ਜੀਵਨ ਬਿਤਾਂਦੇ ਹਨ । ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਾਧਾਂ ਨੂੰ ਕੁਚਲ ਜੀਵਨ ਵੱਲੋਂ ਵਰਜਿਆ, ਤੇ ਪਰਮਾਤਮਾ ਦੀ ਭਗਤੀ ਦ੍ਰਿੜ੍ਹ ਕਰਾਈ । ਨਾਥ ਦੁਆਰਾ | ਆਬੂ ਪਰਬਤ ਤੋਂ ਚੱਲ ਕੇ ਉਦੇਪੁਰ ਦੇ ਰਸਤੇ ਗੁਰੂ ਨਾਨਕ ਦੇਵ ਜੀ ਨਾਥ ਦੁਆਰੇ ਪਹੁੰਚੇ । ਉਦੈਪੁਰ, ਆਬੂ ਤੋਂ ੬੦ ਕੁ ਮੀਲ ਪੂਰਬ ਵਾਲੇ ਪਾਸੇ ਹੈ ਅਤੇ ਨਾਥ ਦੁਆਰਾ ਉਦੈਪੁਰ ਤੋਂ ਪੰਝੀ ਕੁ ਮੀਲ ਉੱਤਰ-ਪੂਰਬ ਵੱਲ ! ਕੱਛ ਰਿਆਸਤ ਦੇ ਸ਼ਹਿਰ ਅੰਜਾਰ ਤੋਂ ਨਾਥ ਦੁਆਰਾ ਤਿੰਨ ਕੁ ਸੌ ਮੀਲ ਦੇ ਕਰੀਬ ਹੈ । ਸਤਿਗੁਰੂ ਜੀ ਸੰਨ ੧੫੧੪ ਦੀ ਦੀਵਾਲੀ (ਕੱਤਕ ਦੀ ਮੱਸਿਆ) ਸਮੇਂ ਰਿਆਸਤ ਕੱਛ ਵਿਚ ਸਨ । ਨਾਥ ਦੁਆਰੇ ਸੰਨ ੧੫੧੫ ਦੀਆਂ ਹੋਲੀਆਂ ਦੇ ਮੌਕੇ ਉੱਤੇ ਪਹੁੰਚੇ । ਹੋਲੀ ਫੱਗਣ ਸੁਦੀ ੧੫ ਦਾ ਤਿਉਹਾਰ ਹੈ । ਸਾਢੇ ਚਾਰ ਕੁ ਮਹੀਨੇ ਇਸ ਸਫ਼ਰ ਵਿਚ ਲੱਗੇ । | ਨਾਥ ਦੁਆਰੇ ਸ੍ਰੀ ਕ੍ਰਿਸ਼ਨ ਜੀ ਦਾ ਮੰਦਰ ਹੈ ਜਿਸ ਵਿਚ ਕ੍ਰਿਸ਼ਨ ਜੀ ਦੀ ਉਹ ਮਰਤੀ ਹੈ ਜਿਸ ਨੇ ਗੋਵਰਧਨ ਪਹਾੜ ਚੁੱਕਿਆ ਹੋਇਆ ਹੈ । ਗੋਕਲ ਦੇ ਬੈਰਾਗੀ ਸੰਤ ੧੩੮