ਪੰਨਾ:Alochana Magazine January, February, March 1967.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਮੰਦਰ ਦੇ ਮਹੰਤ ਹਨ । ਗੌਵਰਧਨ ਪਹਾੜ ਨੂ. ਪੀ. ਦੇ ਜ਼ਿਲਾ ਮਥੁਰਾ ਵਿਚ ਬਿੰਦਾਬਨ ਤੋਂ ੧੮ ਮੀਲਾਂ ਉੱਤੇ ਹੈ । ਜਦੋਂ ਕ੍ਰਿਸ਼ਨ ਜੀ ਗੋਕਲ ਵਿਚ ਰਹਿੰਦੇ ਸਨ, ਤਾਂ ਗਵਾਲਿਆਂ ਨਾਲ ਰਲ ਕੇ ਗੋਵਰਧਨ ਉੱਤੇ ਗਾਈਆਂ ਚਾਰਿਆ ਕਰਦੇ ਸਨ । ਗੋਕਲ ਦੇ ਗੁਆਲੇ ਕ੍ਰਿਸ਼ਨ ਜੀ ਦੇ fਪਿਆਰ ਵਿਚ ਇੰਦਰ ਦੇਵਤੇ ਨੂੰ ਭੁਲਾ ਬੈਠੇ ਤੇ ਉਸ ਦੀ ਪੂਜਾ ਕਰਨੀ ਛੱਡ ਦਿੱਤੀ । ਇੰਦਰ ਨੇ ਬ੍ਰਜ-ਭੂਮੀ ਨੂੰ ਡੋਬਣ ਦੀ ਨੀਤ ਨਾਲ ਬੜੀ ਵਰਖਾ ਸ਼ੁਰੂ ਕਰ ਦਿੱਤੀ । ਪਰ ਕਿਸ਼ਨ ਜੀ ਨੇ ਗੋਵਰਧਨ ਨੂੰ ਤਲੀ ਉੱਤੇ ਇਉਂ ਚੁਕ ਲਿਆ ਜਿਵੇਂ ਛਤਰੀ ਫੜੀਦੀ ਹੈ, ਤੇ ਇਸ ਤਰਾਂ ਗਵਾਲਿਆਂ ਨੂੰ ਅਤੇ ਉਹਨਾਂ ਦੀਆਂ ਗਊਆਂ ਨੂੰ ਡੁੱਬਣੋਂ ਬਚਾ ਲਿਆ । | ਨਾਥ ਦੁਆਰੇ ਦੀ ਗੋਵਰਧਨ-ਧਾਰੀ ਮੂਰਤੀ ਦੀ ਪੂਜਾ ਇਉਂ ਕੀਤੀ ਜਾਂਦੀ ਹੈ, ਜਿਵੇਂ ਕਿਸੇ ਸਾਖਿਆਤ ਜੀਉਂਦੇ ਮਹਾਂਪੁਰਖ ਦੀ । ਹਰ ਰੋਜ਼ ਚਾਰ ਵਾਰੀ ਬੜੇ ਵਧੀਆ ਕੀਮਤੀ ਖਾਣਿਆਂ ਤੇ ਮੇਵਿਆਂ ਦੇ ਭੋਗ ਲਵਾਏ ਜਾਂਦੇ ਹਨ । ਗਰਮੀ ਦੀ ਬਹਾਰੇ ਰੇਤ ਤੇ ਜਲ ਆਦਿਕ ਨਾਲ ਮੰਦਰ ਨੂੰ ਠੰਢਾ ਰੱਖਦੇ ਹਨ, ਤਾਕਿ ਠਾਕੁਰ ਜੀ ਨੂੰ ਗਰਮੀ ਨਾਂਹ ਲੱਗੇ । ਸਰਦੀ ਦੀ ਰੁੱਤੇ ਠਾਕਰ ਜੀ ਵਾਸਤੇ ਰੂਈ ਦੇ ਪਰਦੇ ਬਣਾਏ ਜਾਂਦੇ ਹਨ ਅਤੇ ਅੰਗੀਠੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਨ੍ਹਾਂ ਵਿਚ ਕਸਤੂਰੀ ਆਦਿਕ ਗੰਧੀਆਂ ਭੀ ਬਾਲੀਆਂ ਜਾਂਦੀਆਂ ਹਨ । ਵਧੀਆ ਕੀਮਤੀ ਕੱਪੜਿਆਂ ਦੇ ਪੁਸ਼ਾਕੇ ਹਰ ਰੋਜ਼ ਬਦਲਾਏ ਜਾਂਦੇ ਹਨ । ਹੋਲੀਆਂ ਦਾ ਤਿਉਹਾਰ ਸਹਿਜ ਸਹਿਜ ਕਿਸ਼ਨ ਜੀ ਦੇ ਨਾਲ ਜੋੜ ਦਿੱਤਾ ਗਿਆ ਹੈ । ਉਸ ਸਮੇਂ ਠਾਕੁਰ ਜੀ ਦੀ ਪੂਜਾ-ਮਾਨਤਾ, ਉੱਥੇ ਹੋਰ ਭੀ ਵਧੀਕ ਸ਼ਾਨ ਤੇ ਸਜ-ਧਜ ਨਾਲ ਕੀਤੀ ਜਾਂਦੀ ਹੈ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਾਰੇ ਜਗਤ ਦੇ ਕਰਤਾਰ ਅਤੇ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲੇ ਪਰਮਾਤਮਾ ਦੀ ਭਗਤੀ ਵਲ ਪ੍ਰੇਰਿਆ, ਅਤੇ ਖ਼ਲਕਤ ਦੀ ਸੇਵਾ ਦਾ ਉਪਦੇਸ਼ ਦਿੱਤਾ । ਚਤੌੜ | ਨਾਥ ਦੁਆਰੇ ਤੋਂ ੪੦ ਮੀਲ ਪੂਰਬ ਵਾਲੇ ਪਾਸੇ ਰਾਜਪੂਤਾਨੇ ਦਾ ਪ੍ਰਸਿੱਧ ਕਿਲਾ ਚਤੌੜ ਹੈ । ਪੁਰਾਣੇ ਸਮੇਂ ਇਹ ਮੇਵਾੜ ਦੀ ਰਾਜਧਾਨੀ ਸੀ । ਚਤੌੜ ਵਿਚ ਕਈ ਮੰਦਿਰ ਅਤੇ ਪੁਰਾਣੇ ਸਮੇਂ ਦੀਆਂ ਹੋਰ ਕਈ ਯਾਦਗਾਰਾਂ ਹਨ । ਜਦੋਂ ਅਕਬਰ ਨੇ ਸੰਨ ੧੫੬੭ ਈ. ਵਿਚ ਚਤੌੜ ਉੱਤੇ ਹਮਲਾ ਕੀਤਾ, ਅਤੇ ਰਾਣਾ ਉਦੈ ਸਿੰਘ ਜ਼ਖ਼ਮੀ ਹੋ ਕੇ ਭੱਜ ਗਿਆ, ਤਦੋਂ ਜੈਮਲ ਤੇ ਛੱਤਾ ਬੜੀ ਬਹਾਦਰੀ ਨਾਲ ਲੜ ਕੇ ਸ਼ਹੀਦ ਹੋਏ ਸਨ । ਉਹਨਾਂ ਦੀ ਯਾਦਗਾਰ ਭੀ ਬਣੀ ਹੋਈ ਹੈ । ੧੩