ਪੰਨਾ:Alochana Magazine January, February, March 1967.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਕਾਮ-ਵਾਸ਼ਨਾ ਨੂੰ ਭੜਕਾਉਣ ਵਾਲੇ ਪ੍ਰਚਾਰ ਹੋਣ ਲੱਗ ਪੈਂਦੇ ਹਨ । | ਸ੍ਰੀ ਕ੍ਰਿਸ਼ਨ ਜੀ ਉੱਚੀ ਚੰਦ ਸੀ ਕੁਲ ਵਿਚ ਪੈਦਾ ਹੋਏ, ਪਰ ਉਹਨਾਂ ਦੇ ਮਾਮੇ ਕੰਸ ਦੀ ਮੂਰਖਤਾ ਦੇ ਕਾਰਣ ਉਹਨਾਂ ਦੀ ਪਰਵਰਿਸ਼ ਗੋਕਲ ਦੇ ਗਵਾਲਿਆਂ ਦੀ ਘਰੀਂ ਹੋਈ । ਹਿੰਦੂ ਸ਼ਾਸਤ੍ਰ ਅਨੁਸਾਰ ਗਵਾਲੇ ਸ਼ੂਦਰ ਣੀ ਵਿਚੋਂ ਹਨ। ਕਈ ਸਾਲ ਸੀ ਕ੍ਰਿਸ਼ਨ ਜੀ ਨੇ ਇਹਨਾਂ ਸ਼ੂਦਰਾਂ ਵਿਚ ਗੁਜ਼ਾਰੇ । ਇਹ ਕੁਦਰਤੀ ਗੱਲ ਸੀ ਕਿ ਇਤਨੇ ਨੇੜ ਦੇ ਕਾਰਨ ਸ਼ੂਦਰਾਂ ਬਾਰੇ ਉਹਨਾਂ ਦੇ ਖ਼ਿਆਲ ਧਰਮ-ਸ਼ਾਂਤਾਂ ਦੇ ਉਲਟ ਬਣਨ । ਜਦੋਂ ਮੌਕਾ ਬਣਿਆ, ਉਹਨਾਂ ਖੁੱਲ੍ਹਮ-ਖੁੱਲਾ ਕਹਿ ਦਿੱਤਾ ਕਿ ਵਿਦਵਾਨ ਬ੍ਰਾਹਮਣ, ਸ਼ੂਦਰ, ਗਾਂ, ਕੁੱਤਾ, ਸਾਂਹਸੀ ਆਦਿਕ ਸਭਨਾਂ ਵਿਚ ਇੱਕ ਹੀ ਰੱਬੀ ਜੋਤਿ ਹੈ : ‘ਵਿੱਦਿਆ ਵਿਨਯ ਸੰਪੰਨੇ, ਬਾਹਮਣੇ ਗਾਵੇ ਹਸਤਿਨਿ ॥ ਸੁਨਿ ਚੈਵ ਪਾਕੇ ਚ, ਪੰਡਿਤਾਹ ਸਮਦਰਸ਼ਿਨਾਹ ॥' | ਇਹ ਪ੍ਰਚਾਰ ਉਹਨਾਂ ਲੋਕਾਂ ਵਾਸਤੇ ਬੜਾ ਖ਼ਤਰਨਾਕ ਸੀ, ਜੋ ਬ੍ਰਹਮਾ ਦੇ ਮੂੰਹ ਵਿਚੋਂ ਜੰਮੇ ਮੰਨੇ ਜਾਂਦੇ ਸਨ । ਸਹਿਜੇ ਸਹਿਜੇ ਐਸੀ ਵਿਉਂਤ ਬਣਦੀ ਗਈ, ਕਿ ਹੋਲੀਆਂ ਦੇ ਤਿਉਹਾਰ ਦਾ ਕੇਂਦਰ ਆਪਣੇ ਅਸਲੀ ਟਿਕਾਣੇ ਮੁਲਤਾਨ ਤੋਂ ਉੱਠ ਕੇ ਮਥੁਰਾ ਬਿੰਦਾਬਨ ਵਿਚ ਪਹੁੰਚ ਗਿਆ । ਹੋਲਿਕਾ ਦੀ ਰਾਖ ਉਡ ਉਣ ਦੀ ਓਟ ਵਿਚ ਬੰਬਨ ਮਥਰਾ ਦੇ ਧਰਮ-ਅਸਥਾਨ ਸ੍ਰੀ ਕ੍ਰਿਸ਼ਨ ਜੀ ਵਰਗੇ ਉੱਚੇ ਮਹਾਂਪੁਰਖ ਦੀਆਂ ਉਹਨਾਂ ਰੰਗ-ਰਲੀਆਂ ਦਾ ਅਖਾੜਾ ਵਿਖਾਏ ਗਏ ਜਿਨਾਂ ਦੀ ਉਨ੍ਹਾਂ ਪਾਸੋਂ ਕਦੇ ਦੂਰ ਦੀ ਆਸ ਨਹੀਂ ਕੀਤੀ ਜਾ ਸਕਦੀ ਸੀ । ਇਤਨੇ ਉੱਚੇ ਮਹਾਂਪੁਰਖ ਦੇ ਨਾਮ ਨਾਲ ਸੰਬੰਧ ਰੱਖਣ ਵਾਲਾ ਕੇਸ਼ਵ-ਮੰਦਰ ਨੀਵੇਂ ਮਨੋ-ਵੇਗਾਂ ਦਾ ਪੇਕ ਬਣ ਗਿਆ । ਹੋਲਿਕਾ ਦੀ ਰਾਖ ਉਡਾਉਣ ਦੇ ਆਹਰਾਂ ਵਿਚ ਨਾਹ ਰਿਹਾ ਪ੍ਰਚਾਰ ਪ੍ਰਹਿਲਾਦ ਭਗਤ ਦੀ ਅਦੁੱਤੀ ਨਿਰਭੈਤਾ ਦਾ, ਅਤੇ ਨਾਹ ਰਿਹਾ ਸ੍ਰੀ ਕ੍ਰਿਸ਼ਨ ਜੀ ਦਾ ਆਦਰਸ਼ ਮਨੁੱਖਤਾ ਦੀ ਬਰਾਬਰੀ ਦਾ । | ਅੱਠ ਸਾਲਾਂ ਤੋਂ ਭਾਈ ਮਰਦਾਨੇ ਨੇ ਸਤਿਗੁਰੂ ਜੀ ਦੇ ਨਾਲ ਰਹਿ ਕੇ ਕਈ ਹਿੰਦ-ਤੀਰਥ ਵੇਖੇ ਸਨ । ਪਰ ਮਥੁਰਾ-ਵਾਸੀ ਲੋਕਾਂ ਦਾ ਆਚਰਣ ਉਸ ਨੂੰ ਬਹੁਤ ਹੌਲਾ ਜਾਪਿਆ । ਉਸ ਨੇ ਹੈਰਾਨ ਹੋ ਕੇ ਸਤਿਗੁਰੂ ਜੀ ਨੂੰ ਪੁੱਛਿਆ ਕਿ ਕੀਹ ਕਾਰਨ ਹੈ ਇੱਥੋਂ ਦੇ ਲੇਕ ਲੱਚੇ ਲਵਾਰ ਚੋਰ ਯਾਰ ਬਹੁਤ ਹਨ, ਤੀਰਥ ਉਤੇ ਇਹੋ ਜਿਹੇ ਤਾਂ ਨਹੀਂ ਨੇ ਚਾਹੀਦੇ" ਤਵਾਰੀਖ਼ ਗੁਰੂ ਖ਼ਾਲਸਾ, ਹਿੱਸਾ ੧ ਪੰਨਾ ੨੧੫] ਕੋਲੋਂ ਸੁਨਣ nਆਂ ਪੰਡਿਤਾਂ ਨੇ ਮਰਦਾਨੇ ਨੂੰ ਆਖਿਆ ਕਿ ਹੁਣ ਕਲਜੁਗ ਆ ਗਿਆ ਹੈ । ਉਸ ੩ ਤੀਰਥਾਂ, ਦੇਵ-ਮੰਦਰਾਂ, ਪੂਰੀਆਂ ਵਿਚ ਨਿਵਾਸ ਕਰ ਕੇ ਲੋਕਾਂ ਦੇ ਮਨ ਸ਼ਟ ਕਰ ਦਿੱਤੇ ਹਨ । ਸਤਿਗੁਰੂ ਜੀ ਨੇ ਭਾਈ ਮਰਦਾਨੇ ਦੀ ਵੱਜਦੀ ਰਬਾਬ ਨਾਲ ਸ਼ਬਦ ਗਾਵਿਆਂ, ੧੪੩