ਪੰਨਾ:Alochana Magazine January, February, March 1967.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹਰਬੰਸ ਸਿੰਘ ਬਰਾੜ ਕਾਲ-ਅਲਪ ਦੀ ਚੇਤਨਾ ਅਤੇ ਪੰਜਾਬੀ ਕਵਿਤਾ ਸਾਡੇ ਅੱਜ ਦੇ ਯੁੱਗ ਦਾ ਮਨੁੱਖ, ਆਪਣੇ ਅਸਤਿਤ ਨੂੰ ਥਿਰ ਕਰਨ ਲਈ ਕਾਲ ਦੇ ਨਵੇਂ ਵਿਗਿਆਨਿਕ ਸੰਕਲਪ ਤੋਂ ਬਹੁਤ ਪ੍ਰਭਾਵਿਤ ਹੋਇਆ ਹੈ । ਕਾਲ ਅਥਿਰ ਹੈ ਅਤੇ ਘਟਨਾਵਾਂ ਦੀ ਨਿਰੰਤਰ ਗਤੀਸ਼ੀਲਤਾ ਦਾ ਮਾਧਿਅਮ ਹੈ, ਮਨੁੱਖੀ ਅਸਤਿਤ ਕਾਲ-ਪ੍ਰਵਾਹ ਵਿੱਚ ਵਿਦਮਾਨ ਹੋਈ ਹੋਈ ਵਾਸਤਵਿਕਤਾ ਹੈ । ਮਨੁੱਖ ਆਪਣੀ ਵਾਸਤਵਿਕਤਾ ਨੂੰ ਕਾਇਮ ਰੱਖਣ ਲਈ ਕਾਲ ਦੇ ਨਿਰੰਤਰ ਪ੍ਰਵਾਹ ਬਾਰੇ ਸੁਚੇਤ ਹੋਇਆ ਹੈ ਅਤੇ ਕਾਲ ਦੇ ਅਟੱਲ ਵਹਿਣਾਂ ਵਿੱਚ ਖੜ ਕੇ ਹੀ ਉਸ ਨੇ ਆਪਣੀ ਵਾਸਤਵਿਕਤਾ ਨੂੰ ਮਹਤੂ-ਯੋਗ ਬਣਾਇਆ ਹੈ । ਪੁਰਾਣੇ ਮਨੁੱਖ ਕੋਲ ਨਾ ਤਾਂ ਆਪਣੇ ਅਸਤਿਤੁ ਦੀ ਵਾਸਤਵਿਕਤਾ ਦੀ ਮਹੱਤਤਾ ਦਾ ਅਨੁਭਵ ਸੀ ਅਤੇ ਨਾ ਹੀ ਕਾਲ-ਪ੍ਰਵਾਹ ਤੋਂ ਉਪਜੀ ਇਤਿਹਾਸਿਕ ਚੇਤਨਾ । ਏਸੇ ਕਰਕੇ ਪੁਰਾਤਨ ਮਨੁੱਖ ਇਕ ਤਰਾਂ, ਕਾਲ ਪ੍ਰਵਾਹ ਦੇ ਅਧੀਨ ਰਿਹਾ ਹੈ । ਉਸ ਲਈ ਕਾਲ, ਅਨੰਤ ਅਤੇ ਨਿਰਪੇਖ ਸੀ ਪਰ ਅੱਜ ਦੇ ਮਨੁੱਖ ਦੀ ਕਾਲ ਸੰਬੰਧੀ ਦ੍ਰਿਸ਼ਟੀ ਬਦਲ ਗਈ ਹੈ । ਅੱਜ ਉਸ ਦੇ ਚਿੰਤਨ ਦਾ ਝੁਕਾ ‘ਜਿਵੇਂ ਵਸਤ ਬਣੀ ਹੁੰਦੀ ਹੈ' ਤੋਂ 'ਜਿਵੇਂ ਵਸਤ ਬਣ ਰਹੀ ਹੁੰਦੀ ਹੈ' ਵੱਲ ਹੋ ਗਿਆ ਹੈ । ਜਿਵੇਂ ਵਸਤ ਬਣੀ ਹੁੰਦੀ ਹੈ' ਵਾਲੀ ਭਾਵਨਾ ਅਨਾਦ ਅਤੇ ਅਨੰਤ ਵੱਲ ਸੰਕੇਤ ਕਰਦੀ ਹੈ ਪਰ ਜਿਵੇਂ ਵਸਤ ਬਣ ਰਹੀ ਹੁੰਦੀ ਹੈ' ਦਾ ਇਸ਼ਾਰਾ ਉਸ ਦੀ ਪਰਿਵਰਤਨਸ਼ੀਲਤਾ ਵੱਲ ਹੁੰਦਾ ਹੈ । ਇਸ ਵਿੱਚ ਅਨਾਦ ਅਤੇ ਅਨੰਤ ਦੇ ਨਾਲ ਨਾਲ ਗਤੀ ਉੱਤੇ ਵੀ ਬਲ ਦਿੱਤਾ ਹੋਇਆ ਹੁੰਦਾ ਹੈ । ਕਾਲ ਦੇ ਇਸ ਗਤੀ ਵਾਲੇ ਸੰਕਲਪ ਨੇ ਪ੍ਰਕ੍ਰਿਤੀ ਅਤੇ ਸਮਾਜ ਦੀ ਨਿਰੋਲ ਟਿਕਵੀਂ ਹਦ ਨੂੰ ਸੀਕਾਰ ਨਾ ਕਰ ਕੇ ਨਾਲ ਨਾਲ ਉਨ੍ਹਾਂ ਨੂੰ ਗਤੀਸ਼ੀਲ ਵੀ ਦਰਸਾਇਆ ਹੈ । ਕਾਲ ਦੀ ਗਤੀਸ਼ੀਲਤਾ ਦੇ ਸੰਕਲਪ ਦੇ ਅਧੀਨ ਨਵਾਂ ਮਨੁੱਖ ਸਮਾਜਿਕ ਪ੍ਰਸਥਿਤੀਆਂ ਨੂੰ ਗਤੀਸ਼ੀਲ ਕਰਨ ਜਾਂ ਬਦਲਣ ਵਿਚ ਸਹਾਇਕ ਬਣਿਆ । ਇਉਂ ਮਨੁੱਖ ਦਾ ਸਮਾਜ ਦੀ ਸਥਿਤੀ ਦੇ ਪਰਿਵਰਤਨ ਲਈ ਸਹਾਈ ਹੋਣਾ ਅਸਲ ਵਿੱਚ ਉਸ ਦੀ ਕਾਲ-ਚੇਤਨਾ ਦਾ ਸਿੱਧਾ ਪਰਿਣਾਮ ਸੀ । ਜਿਸ ਤਰ੍ਹਾਂ ਆਧੁਨਿਕ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਹੀ ਕਈ ਸਮਾਜਿਕ ਅਤੇ ਆਰਥਿਕ ਪਰਿਵਰਤਨਾਂ ਨੂੰ ਵੇਖਿਆ ਹੈ, ਉਸੇ ਤਰ੍ਹਾਂ ਦੇ ਪਰਿਵਰਤਨ