ਪੰਨਾ:Alochana Magazine January, February, March 1967.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੰਚ-ਸੂਝ ਅਤੇ ਦਰਸ਼ਕ-ਸੂਝ ਦੀ ਭਰਪੂਰ ਵਾਕਫੀ ਨੇ ਉਨ੍ਹਾਂ ਦੇ ਨਾਟਕਾਂ ਨੂੰ ਯਥਾਰਥਵਾਦ ਦੇ ਰੰਗ ਵਿਚ ਰੰਗਿਆ । ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਅਜਿਹੇ ਸੁੱਘੜ ਉਸਰਈਏ ਦੀ ਅਗਵਾਈ ਨਾਲ ਠੀਕ ਸੇਧ ਮਿਲ ਗਈ । ਪੰਜਾਬ ਵਿਚ ਪੇਸ਼ਾਵਰਾਨਾ ਨਾਟਕ ਅਤੇ ਰੰਗਮੰਚ ਦੀ ਕਿਸੇ ਪਰੰਪਰਾ ਦੀ ਅਣਹੋਂਦ ਦੇ ਬਾਵਜੂਦ ਨੰਦਾ ਨੇ ਪੰਜਾਬੀ ਨਾਟਕ ਨੂੰ ਰੰਗ ਮੰਚ ਨਾਲ ਇਸ ਤਰ੍ਹਾਂ ਨੱਥੀ ਕਰ ਦਿੱਤਾ ਕਿ ਮੰਚ ਦੇ ਜੀਵੰਤ ਰੂਪ ਤੋਂ ਬਗੈਰ ਪੰਜਾਬੀ ਨਾਟਕ ਦਾ ਸੰਕਲਪ ਅਧੂਰੀ ਗੱਲੇ ਪ੍ਰਤੀਤ ਹੋਣ ਲਗ ਪਈ । ਨੰਦਾ ਦੇ ਨਾਟਕ ਪਿਛਲੇ ਪੰਜਾਹ ਸਾਲਾਂ ਤੋਂ ਪੰਜਾਬੀ ਦਰਸ਼ਕਾਂ ਦੀ ਪ੍ਰਸੰਸਾ ਜਿਤ ਰਹੇ ਹਨ । ‘ਹਾਗ', 'ਬੇਬੇ ਰਾਮ ਭਜਨ, “ਜਿੰਨ’, ‘ਮਾਂ ਦਾ ਡਿਪਟੀ', 'ਬੇਈਮਾਨ’, ਚਰ ਕੌਣ', ਆਦਿ ਉਨ੍ਹਾਂ ਦੇ ਨਾਟਕ ਅਣਗਿਣਤ ਵਾਰ ਰੰਗਮੰਚ ਦਾ ਸ਼ਿੰਗਾਰ ਬਣੇ ਹਨ । ਇਨਾਂ ਨੂੰ ਵੇਖ ਕੇ ਕੌਣ ਰੱਜ ਸਕਦਾ ਹੈ ? ਪੰਜਾਬੀ ਦਰਸ਼ਕਾਂ ਦੇ ਹਿਰਦੇ ਵਿਚ ਨੰਦਾ ਜੀ ਦੇ ਨਾਟਕਾਂ ਦੀ ਮੰਗ ਕਦੇ ਵੀ ਮਾਂਦ ਨਹੀਂ ਪੈ ਸਕਦੀ । ਭਾਵੇਂ ਉਹ ਆਪ ਹੁਣ ਰੰਗਮੰਚ ਨੂੰ ਸਦਾ ਲਈ ਵਿਛੋੜਾ ਦੇ ਗਏ ਹਨ । ਉਨ੍ਹਾਂ ਦੇ ਨਾਟਕ, ਉਨ੍ਹਾਂ ਦੇ ਪਾਤਰ, ਉਨ੍ਹਾਂ ਦੀ ਯਾਦ ਦੀ ਸ਼ਮਾਂ, ਪੰਜਾਬੀ ਰੰਗਮੰਚ ਉੱਤੇ ਸਦਾ ਸਦਾ ਲਈ ਜਗਾਈ ਰੱਖਣਗੇ । ਰੰਗ ਮੰਚ ਦੀ ਲਹਿਰ ੧੯੬੬ ਵਿਚ ਪੰਜਾਬੀ ਰੰਗਮੰਚ ਦੀ ਇਕ ਬਾਕਾਇਦਾ ਮੰਚ-ਲਹਿਰ ਰੁਮਕ ਪਈ ਹੈ । ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਸ਼ਾਲ ਵਿਚ ਅੱਧੀ ਦਰਜਨ ਪੂਰੇ ਨਾਟਕ ਖੇਡੇ ਗਏ ਹੱਦ । ਪਰੰਤੁ ਇਸ ਸਾਲ ਵਿਚ ਅਣਗਿਣਤ ਇਕਾਂਗੀ ਨਾਟਕਾਂ ਤੋਂ ਇਲਾਵਾ ਹੇਠ-ਲਿਖੇ ਪੂਰੇ ਨਾਟਕ ਖੇਡੇ ਗਏ ਹਨ :ਕੁਮ ਅੰਕ ਨਾਟਕ ਨਾਟਕਕਾਰ ਖੇਡਣ ਦੀ ਥਾਂ ੧. ਕਲਾ ਤੇ ਜ਼ਿੰਦਗੀ ਗੁਰਦਿਆਲ ਸਿੰਘ ਫੁੱਲ ਅਮ੍ਰਿਤਸਰ ੨. ਉਦਾਸ ਲੋਕ ਹਰਸਰਨ ਸਿੰਘ ਅਮ੍ਰਿਤਸਰ ੩. ਸਿਆੜ ਪਿਆਰਾ ਸਿੰਘ ਭੋਗਲ ਅਮ੍ਰਿਤਸਰ ੪. ਕੰਧਾਂ ਰੇਤ ਦੀਆਂ ਗੁਰਚਰਨ ਸਿੰਘ ਜਸੂਜਾ ਅਮ੍ਰਿਤਸਰ ੫. ਕਲਜੁਗ ਰਥ ਅਗਨਿ ਕਾ ਗੁਰਦਿਆਲ ਸਿੰਘ ਫੁੱਲ ਅਮ੍ਰਿਤਸਰ ੬. ਕੁਸ਼ਗਣੀ ਕੁੱਖ ਹਰਬੰਸ ਸਿੰਘ ਜੌਲੀ ਅਮ੍ਰਿਤਸਰ 2. ਜ਼ਿੰਦਗੀ ਤੋਂ ਦੂਰ ਕਪੂਰ ਸਿੰਘ ਘੁੰਮਣ ਪਟਿਆਲਾ ਕਿੰਗ ਮਿਰਜ਼ਾ ਤੇ ਸਪੇਰਾ ਸੁਰਜੀਤ ਸਿੰਘ ਸੇਠੀ ਪਟਿਆਲਾ ੯. ਆਪਣਾ ਘਰ ਮਨੋਹਰ ਕੌਰ ਅਰਪਨ ਪਟਿਆਲਾ ੧੦. ਅਣਹੋਣੀ ਕਪੂਰ ਸਿੰਘ ਘੁੰਮਣ ਪਟਿਆਲਾ

੧੪੭