ਪੰਨਾ:Alochana Magazine January, February, March 1967.pdf/154

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


੧੧. ਵਗਦੇ ਪਾਣੀ ਪਰਿਤੋਸ਼ ਗਾਰਗੀ ਦਿੱਲੀ ੧੨. ਵਰ ਘਰ ਆਈ. ਸੀ. ਨੰਦਾ ਦਿੱਲੀ ੧੩. ਸੱਸੀ ਨੂੰ | ਆਰ.ਜੀ. ਅਨੰਦ, ਖੇਮ ਜਾਲੰਧਰੀ, ਦਿੱਲੀ ੧੪. ਚੰਨ ਬੱਦਲਾਂ ਦਾ ਸ਼ੀਲਾ ਭਾਟੀਆ ਦਿੱਲੀ ੧੫. ਪਿੰਡ ਦਾ ਥੜਾਂ ਜੇ. ਐਸ. ਜੀਤ ਚੰਡੀਗੜ੍ਹ ੧੬. ਪਰਲੋ ਤੋਂ ਪਹਿਲਾਂ ਗੁਰਦਿਆਲ ਸਿੰਘ ਖੋਸਲਾ ਦਿੱਲੀ ਹੋ ਸਕਦਾ ਹੈ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਪੂਰੇ ਨਾਟਕ ਖੇਡੇ ਗਏ ਹੋਣ, ਜਿਨਾਂ ਦੀ ਸੂਚਨਾ ਪ੍ਰਾਪਤ ਨਹੀਂ ਹੋ ਸਕੀ । | ਉਪਰੋਕਤ ਸੂਚੀ ਤੋਂ ਸਪਸ਼ਟ ਹੈ ਕਿ ਨਾਟਕੀ ਸਰਗਰਮੀਆਂ ਦੇ ਮੁੱਖ ਕੇਂਦਰ; ਅਮਿਤਸਰ, ਪਟਿਆਲਾ ਅਤੇ ਦਿੱਲੀ ਹਨ । ਇਨਾਂ ਵਿਚੋਂ ਵੀ ਨਿਸਚੇ ਹੀ ਅਮਿਤਸਰ ਪ੍ਰਮੁੱਖ ਕੇਂਦਰ ਹੈ । ਅਮ੍ਰਿਤਸਰ ਵਿਚ ਨਾਟਕਾਂ ਢੁਕਵਾਂ ਮਾਹੌਲ ਪੈਦਾ ਕਰਨ ਲਈ ਪੰਜਾਬੀ ਰੰਗ ਮੰਚ ਗੁਰਸ਼ਰਨ ਸਿੰਘ ਦਾ ਰਿਣੀ ਹੈ । ਉਸ ਨੇ ਜਿਸ ਲਗਨ ਅਤੇ ਮਿਹਨਤ ਨਾਲ ਰੰਗ ਮੰਚ ਨੂੰ ਵਿਗਸਿਤ ਕਰਨ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ, ਉਹ ਪੰਜਾਬੀ ਰੰਗ ਮੰਚ ਦੇ ਇਤਿਹਾਸ ਦਾ ਸੁਨਹਿਰੇ ਅੱਖਰਾਂ ਵਾਲਾ ਕਾਂਡ ਬਣੇਗਾ । ਉਪਰੋਕਤ ਛੇ ਪੂਰੇ ਨਾਟਕਾਂ ਤੋਂ ਇਲਾਵਾ ਉਸ ਨੇ ਦੋ ਦਰਜਨ ਇਕਾਂਗੀ ਵੀ ਏਸ ਸਾਲ ਵਿਚ ਖੇਡੇ ਹਨ, ਜਿਨ੍ਹਾਂ ਵਿਚ ਸੁਰਗਵਾਸੀ ਸੀ ਆਈ. ਸੀ. ਨੰਦਾ ਦੇ 'ਬਈਮਾਨ’, ‘ਸੁਹਾਗ’ ਅਤੇ ‘ਬੇਬੇ ਰਾਮ ਭਜਨੀ' ਵਿਸ਼ੇਸ਼ ਤੌਰ ਉੱਤੇ ਵਰਣਨ ਯੋਗ ਹਨ । ਗੁਰਦਿਆਲ ਸਿੰਘ ਫੁੱਲ ਦਾ ਪ੍ਰਯੋਗਵਾਦੀ ਨਾਟਕ 'ਕਲਯੁਗ ਰਥ ਅਗਨਿ ਕਾ' ਸਫਲਤਾ ਨਾਲ ਸਟੇਜ ਕਰ ਲੈਣਾ ਉਸ ਦੇ ਵਧ ਰਹੇ ਮੰਚ-ਅਨੁਭਵ ਅਤੇ ਬਲਵਾਨ ਸਾਹਸ ਦਾ ਭਰਵਾਂ ਸਬੂਤ ਹੈ । | ਗੁਰਸ਼ਰਨ ਸਿੰਘ ਦੇ ਉਹੀ ਅਦਾਕਾਰ ਲਗਾਤਾਰ ਚਾਰ ਪੰਜ ਦਿਨ, ਹਰ ਰੋਜ਼ ਨਵਾਂ ਨਾਟਕ ਪੇਸ਼ ਕਰ ਸਕਦੇ ਹਨ । ਕਈ ਵਾਰ ਉਹੀ ਅਦਾਕਾਰ ਉਸੇ ਸ਼ਾਮ ਦੋ ਜਾਂ ਤਿੰਨ ਇਕਾਂਗੀਆਂ ਵਿਚ ਭਾਗ ਲੈ ਲੈਂਦੇ ਹਨ । ਇਸ ਪ੍ਰਕਾਰ ਅਜਿਹੇ ਅਦਾਕਾਰਾਂ ਲਈ ਕਿਸੇ ਵੀ ਪਾਤਰ ਵਿਚ ਅਭੇਦ ਹੋ ਕੇ ਉਸ ਦੇ ਕਿਰਦਾਰ ਨਾਲ ਪੂਰਾ ਪੂਰਾ ਨਿਆਂ ਕਰ ਸਕਣਾ ਭਾਵੇਂ ਸੰਭਵ ਨਹੀਂ ਹੋ ਸਕਦਾ, ਭਾਵੇਂ ਦਰਸ਼ਕ ਵੀ ਉਨਾਂ ਨੂੰ ਪਛਾਣ ਕੇ ਪਿਛਲੇ ਨਾਟਕ ਦਾ ਫਲਾਣਾ' ਦੀਆਂ ਬੋਲੀਆਂ ਮਾਰ ਮਾਰ ਕੇ ਨਾਟਕ ਦੀ ਗੰਭੀਰਤਾ ਖੰਡਿਤ ਕਰ ਦੇਂਦੇ ਹਨ, ਅਤੇ ਇਨ੍ਹਾਂ ਅਦਾਕਾਰਾਂ ਨੇ ਆਪਣੀ ਮੇਕਅਪ ਜਾਂ ਪੁਸ਼ਾਕ ਵੀ ਇਸ ਤਰ੍ਹਾਂ ਨਹੀਂ ਬਦਲੀ ਹੁੰਦੀ ਕਿ ਪਛਾਣਨ ਵਾਲੇ ਨੂੰ ਟਪਲਾ ਲਗ ਸਕੇ । ਫੇਰ ਵੀ ਇਨ੍ਹਾਂ ਅਦਾਕਾਰਾਂ ਦੇ ਚਾਅ ਅਤੇ ਉਤਸ਼ਾਹ ਨੂੰ ਸ਼ਾਬਾਸ਼ ਦਿੱਤੇ ਬਿਨਾਂ ਨਹੀਂ ਰਿਹਾ ਜਾਂ ਸਕਦਾ । ਇਨਾਂ ਦਾ, ਇਹ ਸ਼ੌਕ ਜ਼ਰੂਰ ਰੰਗ ਲਿਆਏਗਾ । ਇਨ੍ਹਾਂ ਨੇ ਕਈ ੧੪੮