ਬੱਕਰੇ ਵਾਂਗ । ਉਸ ਨੇ ਕੰਨਾਂ ਵਿਚ ਕਾਂਟੇ ਪਾਏ ਹੋਏ ਸਨ, ਹੋਠਾਂ ਉੱਤੇ ਲਿਪਸਟਿਕ ਥੱਪੀ ਹੋਈ ਸੀ ਅਤੇ ਹੱਥ ਵਿਚ ਰੁਮਾਲ ਫੜਿਆ ਹੋਇਆ ਸੀ । ਮਿਰਜ਼ੇ (ਸੁਭਾਸ਼ ਸ਼ਰਮਾ) ਨੇ ਕੁੜਤਾ ਪਜਾਮਾ ਪਹਿਨ ਰੱਖਿਆ ਸੀ । ਉਸ ਦੀ ਦਾੜੀ ਖੋਦੀ ਸੀ ਤੇ ਚਿੱਟੀ । ਸਪੇਰੇ ਸੋਹਨ ਲਾਲ) ਦੀ ਅਮੀਕਨ ਬੁਸ਼ਰਟ ਸੀ, ਤੇ ਚਿੱਟੀ ਪੈਂਟ । ਗਲ ਵਿਚ ਮਫ਼ਲਰ ਸੀ । ਸੁਲਤਾਨਾ (ਕੁਮਾਰੀ ਪਰਵੀਨ) ਨਿਰਾ ਪੁਰਾ ਇਕ ਲਿੰਗ-ਪਟਾਖ਼ਾ ਸੀ । ਉਸ ਦੇ ਵਾਲਾਂ ਦਾ ਪਫ਼, ਮੱਥੇ ਉੱਤੇ ਪਲਮਦੀਆਂ ਕੱਟੀਆਂ ਹੋਈਆਂ ਲਿੱਟਾਂ, ਤਣਿਆ ਹੋਇਆ ਸੀਨਾ, ਸਰੀਰ ਉੱਤੇ 'ਸੀਤੀ ਹੋਈ’ ਬਿਨਾਂ-ਬਾਜ਼ੂ ਜ਼ਮੀਜ਼, ਜੋ ਪਿੰਨੀਆਂ ਤਕ ਉੱਚੀ ਪੈਂਟ ਨੂੰ ਮਸਾਂ ਛੋਂਹਦੀ ਸੀ, ਕਲਾਈ ਉੱਤੇ ਸੋਨੇ ਦੀ ਘੜੀ, ਗਲ ਵਿਚ ਲਿਸ਼ ਲਿਸ਼ ਕਰਦੀ ਜ਼ੰਜੀਰੀ, ਸੂਈ ਵਰਗੇ ਤਿੱਖੀ ਨੋਕ ਵਾਲੀ ਜੁੱਤੀ ਨੇ ਉਸ ਨੂੰ ਅਤਿਅੰਤ ਦਿਲਕਸ਼ ਸਜਾਵਟੀ ਸਾਮ ਬਣਾ ਦਿੱਤਾ ਸੀ । ਨਾਟਕਾਂ ਦੀ ਸਮਾਪਤੀ ਉੱਤੇ ਇਕ ਜੱਜ ਸ੍ਰੀ ਭਾਗ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਸੀ ਇਸ ਨਾਟਕ ਦੀ ਇੱਕ ਇਕ ਖਿੱਚ ਦਰਸ਼ਕਾਂ ਲਈ ਇਹ ਹੀ ਸੀ ਕਿ ਕਦੋਂ ਉਹ ‘ਬੀਬੀ ਫੇਰ ਮੰਚ ਉੱਤੇ ਆਵੇ । | ਪੇਸ਼ਕਾਰੀ ਦੀਆਂ ਕਈ ਉਕਾਈਆਂ ਬਹੁਤ ਪ੍ਰਤੱਖ ਸਨ । ਪਟਰ ਦੀ ਆਵਾਜ਼ ਲਗਾਤਾਰ ਦਰਸ਼ਕਾਂ ਨੂੰ ਸੁਣਾਈ ਦੇਂਦੀ ਸੀ ਤੇ ਇਕ ਵਾਕ ਵੀ ਪਟਰ ਬਗੈਰ ਨਹੀਂ ਸੀ ਚਲਦਾ । ਇਕ ਵਾਰ ਕਿਤੇ ਪਟਰ ਨੇ ਘੋਲ ਕਰ ਦਿੱਤੀ, ਸੁਲਤਾਨਾ ਵਿਚਾਰੀ ਦਾ ਪਾਰਟ ਹੀ ਕੱਟਿਆ ਗਿਆ । | ਸੁਲਤਾਨਾ ਦੇ ਪੌੜੀ ਚੜ੍ਹਨ ਲੱਗਿਆਂ ਅਰਥਾਤ ਮੰਚ ਉੱਪਰ ਸ਼ ਸਮੇਂ ਪੈਰਾਂ ਦੀ ਟਾਪ ਸੁਣਾਈ ਦੇਂਦੀ ਸੀ, ਪਰੰਤੂ ਉਤਰਨ ਲੱਗਿਆਂ ਨਹੀਂ। ਹੇਠਾਂ ਬਾਜ਼ਾਰ ਵਿਚ ਬੱਸਾਂ, ਕਾਰਾਂ ਤੇ ਟਾਮਾਂ ਦੇ ਗੁਜ਼ਰਨ ਬਾਰੇ ਪਾਤਰ ਗੱਲਾਂ ਕਰਦੇ ਹਨ, ਪਰੰਤੂ ਕੋਈ ਵਣੀ ਪ੍ਰਭਾਵ ਕਿਸੇ ਕਿਸਮ ਦੀ ਟੈਫ਼ਿਕ ਦਾ ਨਹੀਂ ਪਾਇਆ ਜਾਂਦਾ ! ਇਸ ਨਾਟਕ ਦਾ ਕਾਰਜ ਸੱਤਵੀਂ ਮੰਜ਼ਿਲ ਉੱਤੇ ਵਾਪਰਦਾ ਹੈ । ਮੰਚ ਉੱਤੇ ਪੱਬ-ਬੱਤੀਆਂ ਦੇ ਬਾਹਰ ਛੇ ਇੱਟਾਂ ਦੀ ਪੇਟਿੰਗ ਵਾਲਾ ਬਨੇਰਾ ਕਪੜੇ ਉੱਤੇ ਚਿਤਰਿਆ ਗਿਆ, ਭਾਵੇਂ ਹਵਾ ਨਾਲ ਇਹ ਬਨੇਰਾ ਹਿਲਦਾ ਰਿਹਾ ਅਤੇ ਦਰਸ਼ਕਾਂ ਨੂੰ ਕਪੜੇ ਦੇ ਹੇਠਾਂ ਦੀ ਸੱਤਵੀਂ ਮੰਜ਼ਿਲ ਉਪਰ ਖੜੇ' ਪਾਤਰਾਂ ਦੇ ਬੂਟ ਵੀ ਦਿੱਸਦੇ ਰਹੇ । ਇਸ ਨਾਟਕ ਦੀ ਇੱਕ ਇਕ ਖਿੱਚ ਰਣਜੀਤ ਸਿੰਘ ਬਾਜਵਾ (ਕੰਗ) ਦੀ ਅਦਾਕਾਰ ਸੀ । ਉਸ ਦਾ ਮੂੰਹ ਡਿਗਾ ਕਰਕੇ ਬੋਲਣਾ, ਭਰਵੱਟੇ ਫਰਕਾਉਣਾ, ਅੰਗੂਨੇ ਅਤੇ ਪਹਿਲੀ ਉਗਲ ਨੂੰ ਚੂੰਢੀ ਵਾਂਗ ਭਰਨਾ, ਹੱਥ ਸਿਰ ਤੋਂ ਉਪਰ ਲੈ ਜਾਣਾ, ਟਾਈ ਫੜਨਾ, ਜੇਬਾਂ ਵਿਚ ਹੱਥ ਪਾ ਕੇ ਆਕੜ ਲੈਣੀ ਬਹੁਤ ਪਿਆਰੀਆਂ ਹਰਕਤਾਂ ਸਨ । ਪੰਜਾਬੀ ਯੂਨੀਵਰਸਿਟੀ ੧੫ )
ਪੰਨਾ:Alochana Magazine January, February, March 1967.pdf/159
ਦਿੱਖ