ਪੰਨਾ:Alochana Magazine January, February, March 1967.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਤਨੀ ਮਨੁੱਖ, ਆਪਣੇ ਸਮੇਂ ਵਿੱਚ ਨਹੀਂ ਸੀ ਵੇਖ ਸਕਿਆ | ਮਨੁੱਖ ਦਾ ਆਪਣੀ ਉਮਰ ਵਿੱਚ ਹੀ ਕਿਸੇ ਸਮਾਜਿਕ ਜਾਂ ਆਰਥਿਕ ਪਰਿਵਰਤਨ ਨੂੰ ਵੇਖ ਲੈਣਾ, ਦਾਰਸ਼ਨਿਕ ਪੱਖ ਤੋਂ ਇਹ ਅਰਥ ਰੱਖਦਾ ਹੈ ਕਿ ਮਨੁੱਖ ਨੇ ਆਪਣੀ ਉਮਰ ਸਮਾਜਿਕ ਪ੍ਰਸਥਿਤੀਆਂ ਜਾਂ ਆਰਥਿਕ ਪਰਿਵਰਤਨਾਂ ਦੇ ਕਾਲ ਤੋਂ ਲੰਮੀ ਕਰ ਲਈ ਹੈ । ਪੁਰਾਤਨ ਕਾਲ ਵਿਚ ਮਨੁੱਖ ਅਜੇਹੇ ਮਹਾਨ ਅਤੇ ਗੁਣਾਤਮਕ ਯੁਗ-ਪਰਿਵਰਤਨਾਂ ਨੂੰ ਆਪਣੀ ਨਿੱਕੀ ਜਿਹੀ ਉਮਰ ਵਿੱਚ ਚਿਤਵ ਹੀ ਨਹੀਂ ਸੀ ਸਕਦਾ, ਜਿਸ ਕਰਕੇ ਉਸ ਨੇ ਯੁਗ-ਪਰਿਵਰਤਨ ਦੇ ਕਾਲ ਨੂੰ ਸਦਾ ਦੀਰਘ ਮਾਤਾ ਵਿੱਚ ਹੀ ਚਿਤਵਿਆ ਹੈ । ਇਸ ਦਾ ਨਤੀਜਾ ਇਹ ਹੋਇਆ ਹੈ ਕਿ ਉਸ ਨੇ ਅਜੇਹੇ ਦੀਰਘ ਕਾਲ ਦੇ ਸੰਕਲਪ ਦੇ ਅਧੀਨ ਕਿਸੇ ਵੱਡੇ ਯੁਗ ਰਿਵਰਤਨ ਲਈ ਸਾਹਸ ਪੈਦਾ ਨਹੀਂ ਸੀ ਕੀਤਾ ਅਤੇ ਆਪਣੀਆਂ ਸਮਾਜਿਕ ਪਰਿਸfਥਿਤੀਆਂ ਦੀ ਮਜਬਰੀ ਹੇਠ ਆਪਣੀ ਜ਼ਿੰਦਗੀ ਲੰਘਾਈ ਹੈ । ਯੁਗ-ਪਰਿਵਰਤਨ ਇੱਕ auਕਾਲ ਦਾ ਕੌਤਕ ਸੀ ਜੋ ਪੁਰਾਤਨ ਮਨੁੱਖ ਦੀ ਸਮਰਥਾ ਤੋਂ ਬਾਹਰ ਦਾ ਸੀ । ਜਿਸ ਤੋਂ ਵਿਪਰੀਤ ਅੱਜ ਦੇ ਮਨੁੱਖ ਨੇ ਜੋ ਯੁਗ-ਬਦਲੀਆਂ ਵੇਖੀਆਂ ਹਨ, ਉਹ ਦੀਰਘ ਕਾਲ ਦੇ ਸੰਕਲਪ ਦੀਆਂ ਵਿਰੋਧੀ ਹਨ । ਇਉਂ ਕਹਿ ਲਈਏ ਕਿ ਆਧੁਨਿਕ ਮਨੁੱਖ ਨੇ ਪੁਰਾਤਨ ਮਨੁੱਖ ਦੇ ਦੀਰਘ ਕਾਲ ਦੇ ਵਿਸ਼ਿਆਂ ਨੂੰ ਆਪਣੀ ਉਮਰ ਵਿੱਚ ਹੀ ਅਲਪ ਗਲ ਦੇ ਵਿਸ਼ਿਆਂ ਵਿੱਚ ਬਦਲ ਲਿਆ ਹੈ, ਜਿਸ ਕਰਕੇ ਆਧੁਨਿਕ ਮਨੁੱਖ ਇਨ੍ਹਾਂ ਵਿਸ਼ਿਆਂ ਨੂੰ ਆਪਣੀ ਉਮਰ ਦੇ ਵਿੱਚ ਵਿੱਚ ਹੀ ਬਦਲਣ ਲਈ ਕਾਫ਼ੀ ਉਤਸ਼ਾਹਿਤ ਹੋਇਆ ਹੈ । ਇਉਂ ਯੁਗ-ਪਰਿਵਰਤਨ ਦੇ ਦੀਰਘ ਕਾਲ ਨੂੰ ਅਲਪ-ਕਾਲੀਨ ਬਣਾ ਲੈਣ ਆਧੁਨਿਕ ਮਨੁੱਖ ਦੀ ਸਭ ਤੋਂ ਵਡਿਆਈ ਭਰਪੂਰ ਪ੍ਰਾਪਤੀ ਹੈ । ਅਜੇਹੇ ਦੀਰਘ ਕਾਲ ਦੇ ਅਲਪ ਹੋ ਜਾਣ ਨੇ ਇੱਕ ਤਾਂ ਅਟੱਲ ਅਤੇ ਅਸਪਸ਼ਟ ਅਨੰਤ ਕਾਲ ਦਾ ਵਿਸ਼ਵਾਸ਼ ਤੋੜਿਆ ਹੈ, ਦੂਜੇ ਮਨੁੱਖੀ ਅਸਤਿਤ ਦੇ ਮਹੜ੍ਹ ਨੂੰ ਵਧਾਇਆ ਹੈ । ਹੁਣ ਹਰ ਮਨੁੱਖ ਆਪਣੇ ਯੁਗ ਦਾ ਮਹ-ਹੀਣ ਵਿਅਕਤੀ ਨਹੀਂ ਜੋ ਆਪਣੇ ਕਰਮ ਦੀ ਜ਼ਿੰਮੇਵਾਰੀ ਕਿਸੇ ਹੋਰ ਉੱਤੇ ਸੁੱਟ ਕੇ ਆਪ ਬਚ ਸਕੇਗਾ, ਸਗੋਂ ਹਰ ਮਨੁੱਖ ਹਰ ਪ੍ਰਕਾਰ ਦੀਆਂ ਸੰਭਾਵਨਾਵਾਂ ਜਾਂ ਅਸੰਭਾਵਨਾਵਾਂ ਦਾ ਆਪ ਜ਼ਿੰਮੇਵਾਰ ਹੈ । ਮਨੁੱਖ ਇਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਾਲ ਤਦ ਹੀ ਨਿਭਾ ਸਕਦਾ ਹੈ ਜੋ ਉਸ ਵਿੱਚ ਕਾਲ ਦੇ ਅਲਪ ਹੋਣ ਦੀ ਚੇਤਨਾ ਪੂਰੀ ਤਰ੍ਹਾਂ ਮੌਜੂਦ ਹੋਵੇ । ਇਸ ਤਰ੍ਹਾਂ, ਆਧੁਨਿਕ ਮਨੁੱਖ ਕਾਲ-ਅਲਪਤਾ ਦੀ ਚੇਤਨਾ ਰਾਹੀਂ ਆਪਣੇ ਅਸਤਿਤ ਨੂੰ ਸਹੀ ਅਰਥਾਂ ਵਿਚ ਸਮਝ ਸਕਦਾ ਹੈ । ਇਸ ਚੇਤਨਾ ਦੇ ਫਲ ਵਜੋਂ ਮਨੁੱਖ ਨੇ ਵਿਗਿਆਨਿਕ, ਦਾਰਸ਼ਨਿਕ, ਸਮਾਜਿਕ, ਆਰਥਿਕ ਆਦਿ ਖੇਤਰਾਂ ਵਿੱਚ ਤੇਜ਼ੀ ਨਾਲ ਕਾਫ਼ੀ ਸੋਧਾਤਮਿਕ ਵਿਕਾਸ਼ ਕੀਤਾ ਹੈ । ਸੋ ਅੱਜ ਦੇ ਵਿਗਿਆਨਿਕ ਮਨੁੱਖ ਦੀ ਵਿਗਿਆਨਿਕ ਪ੍ਰਵਿਰਤੀ ਨੂੰ ਕਾਲ-ਅਲਪ ਦੀ ਚੇਤਨਾ ਵਾਲੀ ਪ੍ਰਵਿਰਤੀ ਕਹਿ ਸਕਦੇ ਹਾਂ | ਮਨੁੱਖ ਵਿੱਚ ਜਦੋਂ ਵੀ ਕਾਲ ਦੀ ਅਲਪ ਦੀ ਚੇਤਨਾ ਅਧੀਨ ਯੁਗ ੧੦