ਪੰਨਾ:Alochana Magazine January, February, March 1967.pdf/160

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਯੂਥ ਕਲੱਬ ਦਾ ਇਹ ਨਾਟਕ ਖੇਡਣ ਦਾ ਸਾਹਸ ਹੀ ਪੰਜਾਬੀ ਰੇਗ-ਮੰਚ ਲਈ ਸ਼ੁਭ ਸ਼ਗਨ ਹੈ । ਆਪਣਾ ਘਰ | ਮਨੋਹਰ ਕੌਰ ਅਰਪਨ ਦਾ ਨਾਟਕ 'ਆਪਣਾ ਘਰ’ ਮਨੋਵਿਗਿਆਨਿਕ ਰੋਗੀ ਸ਼ਿਵਰਾਜ ਦੀ ਮਨ ਬਚਨੀ ਹੈ । ਜੇ ਉਹ ਸਾਹਮਣੀ ਗਵਾਂਢਣ ਸਰਲਾ ਦੇ ਘਰ ਆ ਕੇ ਬਲਦਾ ਹੈ । ਇਸ ਮਨ-ਬਚਨੀ ਦੇ ਸੋਗ ਨੂੰ ਸਰਲਾ ਦਾ ਨੌਕਰ ਨੰਦੂ ਕਿਤੇ ਕਿਤੇ ਤੋੜਦਾ ਹੈ । ਇਸ ਨਾਟਕ ਨੂੰ ਕੰਮਸ ਕਾਲਜ, ਪਟਿਆਲਾ ਨੇ ਪੇਸ਼ ਕੀਤਾ । | ਨਾਟਕ ਦੀ ਮੂਲ ਘਟਨਾ ਕਿ ਪਤਨੀ ਅੰਜੂ) ਦੀ ਮੌਤ ਦੇ ਬਾਦ ਉਸ ਦੀ ਆਵਾਜ਼ ਸ਼ਿਵਰਾਜ ਦੀ ਚੇਤਨਾ ਦਾ ਬੂਹਾ ਖੜਕਾਉਂਦੀ ਰਹਿੰਦੀ ਹੈ ਤੇ ਉਹ ਉਸ ਦੀ ਹੋਂਦ ਮਹਿਸੂਸਣ ਲਈ ਗਵਾਂਢਣ ਦੇ ਘਰ ਆ ਵੜਦਾ ਹੈ ਜੋ ਸ਼ਿਮਲੇ ਗਈ ਹੋਈ ਹੈ, ਅਤੇ ਉਸ ਦਾ ਨੌਕਰ ਉਸ ਨੂੰ ਰਾਤ ਉੱਥੇ ਰਹਿਣ, ਸੌਣ ਦੀ ਆਗਿਆ ਦੇ ਦੇਂਦਾ ਹੈ, ਬੜੀ ਨਿਰਾਰਥਕ ਹੈ । ਨਾਟਕ ਦੇ ਅੰਤ ਉੱਤੇ ਸਰਲਾ ਦੀ ਵਾਪਸੀ ਦੀ ਸੂਚਨਾ ਅਤੇ ਸ਼ਿਵਰਾਜ ਦਾ ਇਹ ਇਰਾਦਾ ਕਿ ਉਹ ਹੁਣ ਸਰਲਾ ਨਾਲ ਸ਼ਾਦੀ ਕਰ ਕੇ ਉਸ ਦੇ ਘਰ ਨੂੰ ਆਪਣਾ ਬਣਾ ਲਵੇਗਾ ਇਕ ਹੋਰ ਨਿਰਾਰਥਕ ਜਿਹਾ ਤਰਲਾ ਹੈ । | ਕਿਸੇ ਦੇ ਘਰ ਵਿਚ ਅਣਜਾਣਿਆਂ ਹੀ ਧੱਕੇ ਨਾਲ ਜਾ ਰਹਿਣਾ ਅਤੇ ਕਿਸੇ ਨੂੰ ਬਿਨਾਂ ਪੁੱਛਿਆਂ ਉਸ ਨਾਲ ਸ਼ਾਦੀ ਦਾ ਫ਼ੈਸਲਾ ਕਰ ਲੈਣਾ ਇਕੋ ਜਿਹੀਆਂ ਨਿਰਾਰਥਕ ਗਲਾਂ ਹਨ । ਰੰਗ-ਮੰਚ ਉੱਤੇ ਇੱਕ ਪਾਤਰ, ਪਹਿਲਾਂ ਤੋਂ ਬੇਕਰਾਰ ਦਰਸ਼ਕਾਂ ਨੂੰ, ਕੀਲ ਨਹੀਂ ਸੀ ਸਕਦਾ । ਪੰਡਾਲ ਵਿਚ ਰੌਲਾ ਏਨਾ ਪੈਂਦਾ ਰਿਹਾ ਕਿ ਕਿਸੇ ਨੂੰ ਹੀ ਸ਼ਾਇਦ ਪਤਾ ਲਗ ਸਕਿਆ ਹੋਵੇ ਕਿ ਨਾਟਕ ਵਿਚ ਕੀ ਹੈ ਤੇ ਕਿਉਂ ਹੈ । ਨਿਰਾਰਥਕ ਅਵਸਥਾ ਵਾਲੇ ਇਸ ਨਾਟਕ ਦੀ ਪੇਸ਼ਕਾਰੀ ਵੀ ਨਿਰਾਰਥਕ ਹੀ ਰਹਿ ਗਈ । ਕਿਸੇ ਵੀ ਅਦਾਕਾਰ ਨੇ ਦਰਸ਼ਕਾਂ ਦਾ ਧਿਆਨ ਨਾ ਖਿੱਚਿਆ। ਅਨਹੋਣੀ ਕਪੂਰ ਸਿੰਘ ਘੁੰਮਣ ਦੇ ਕਈ ਵਾਰ ਖੇਡੇ ਜਾ ਚੁੱਕੇ ਇਸ ਨਾਟਕ ਦੀ ਪੇਸ਼ਕਾਰੀ ਖ਼ਾਲਸਾ ਕਾਲਿਜ, ਪਟਿਆਲਾ ਦੇ ਕਲਾਕਾਰਾਂ ਨੇ ਕੀਤੀ । | ਪਰਦਾ ਉੱਠਦਿਆਂ ਸਾਰ ਦਰਸ਼ਕ ਚਕ੍ਰਿਤ ਰਹਿ ਗਏ । ਪੰਜਾਬੀ ਰੰਗ-ਮੰਚ ਉੱਤੇ ਪਹਿਲੀ ਵਾਰ ਛੱਤ ਵਾਲਾ ਸੈਂਟ ਦ੍ਰਿਸ਼ਟੀਗੋਚਰ ਹੋਇਆ । ਲੱਕੜ ਦੇ ਬਣੇ ਹੋਏ ਇਸ ਸੈਂਟ ਨੂੰ ਪਫੈਸਰ ਅਮਰਜੀਤ ਸਿੰਘ ਢਿੱਲੋਂ ਨੇ ਆਪਣੇ ਵਿਦਿਆਰਥੀਆਂ ਨਾਲ ਆਪ ਮੰਚ ਉੱਤੇ ਜੜਿਆ । ਜਿਵੇਂ ਸਫ਼ੈਦ ਕੰਧਾਂ ਵਾਲਾ ਪੂਰੇ ਦਾ ਪੂਰਾ ਡਰਾਇੰਗ ਰੂਮ, ਸਫੈਦ ਛੱਤ ਸਮੇਤ ਮੰਚ-ਉੱਤੇ ਉਸਾਰ ਦਿੱਤਾ ਗਿਆ ਹੋਵੇ ! ਦਰਵਾਜ਼ਿਆਂ ਅਤੇ ਖਿੜਕੀਆਂ ਪਰ, ਪਰਦਿਆਂ ਲਈ ਬਰੈਕਟ ਅਤੇ ਡੰਡੇ ਵੀ ਲਗਾਏ ਗਏ । ਬੜੇ ਖੂਬਸੂਰਤ ਪਰਦੇ, ਸੋਫਾ ਸੈੱਟ, ਮੈਟਲ ਪੀਸ, ਸਜਾਵਟੀ ਚੀਜ਼ਾਂ ਅਤੇ ਹੋਰ ਸਾਮਾਨ ਅਤਿਅੰਤ ਸੁਚੱਜੀ ਸੂਝ ੧੫੪