ਪੰਨਾ:Alochana Magazine January, February, March 1967.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ? ਹੈ

A

·

" .. ਨੂੰ ਉਸ ਨੇ ਆਪਣੀ ਨਿਪੁਣ ਅਦਾਕਾਰੀ ਨਾਲ ਇਸ ਤਰ੍ਹਾਂ ਕੀਲ ਲਿਆ ਕਿ ਪੰਡਾਲ ਵਿਚ ਮੌਤ ਵਰਗਾ ਸੱਨਾਟਾ ਛਾ ਗਿਆ । ਇਕ ਸੁਲਝੇ ਹੋਏ ਵਿਦਵਾਨ ਦਰਸ਼ਕ ਨੇ ਨਾਟਕ ਦੀ ਸਮਾਪਤੀ ਉੱਤੇ ਨਿਰਦੇਸ਼ਕ ਨੂੰ ਪੁੱਛਿਆ ਕਿ ਰੂੜੀ ਦਾ ਪਾਰਟ ਕਰਨ ਵਾਲੀ ਕੋਈ ਕਾਲਜ ਦੀ ਲੜਕੀ ਹੈ ਜਾਂ ਤੁਸੀਂ ਸੱਚ ਮੁੱਚ ਕਿਸੇ ਘੁਮਿਆਰੀ ਨੂੰ ਹੀ ਮੰਚ ਉੱਤੇ ਲੈ ਆਏ ਹੋ !’ ਇਸ ਨਾਟਕ ਦੀ ਬੇਮਿਸਾਲ ਸਫਲ ਪੇਸ਼ਕਾਰੀ ਵਾਸਤੇ ਪ੍ਰੋ: ਅਮਰਜੀਤ ਢਿੱਲੋਂ ਅਤੇ ਸਾਰੇ ਕਲਾਕਾਰ ਭਰਪੂਰ ਸ਼ਲਾਘਾ ਅਤੇ ਵਧਾਈ ਦੇ ਪਾਤਰ ਹਨ । ਕੁਲਵੰਤ ਨਾਗਪਾਲ (ਅਣਹੋਣੀ) . ਵਿਰੋਧੀ ਮੰਤਵ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਯੋਜਿਤ ਲੇਖਕ ਵਰਕਸ਼ਾਪ ਦੀ ਸਮਾਪਤੀ ਵਾਲੇ ਦਿਨ ਅਰਥਾਤ ੨੯ ਜਨਵਰੀ ੧੯੬੭ ਨੂੰ ਯੂਨੀਵਰਸਿਟੀ ਦੇ ਫ਼ਿਜ਼ਿਕਸ ਆਡੀਟੋਰੀਅਮ ਵਿਚ ਅਲਬੇਅਰ ਕਾਮੁ ਦਾ ਪ੍ਰਸਿੱਧ ਨਾਟਕ ਲਾ ਮੈਲੈਦੇਂਦ ਹਰਪਾਲ ਟਿਵਾਣਾ ਨੇ ਪੇਸ਼ ਕੀਤਾ । ਇਸ ਦਾ ਪੰਜਾਬੀ ਨਾਂ ਕੋਈ ਨਾ ਰੱਖਿਆ ਗਿਆ । ‘ਕਰ ਪਰਪਜ਼ਿਜ਼' ਨਾਂ ਦੱਸਿਆ ਗਿਆ, ਭਾਵੇਂ ਦਰਸ਼ਕਾਂ ਨੂੰ ਸਮਝ ਨਾ ਆਈ ਕਿ ਜੇ ਨਾਟਕ ਦਾ ਨਾਂ ਫ਼ਰਾਂਸੀਸੀ ਤੋਂ ਅੰਗ੍ਰੇਜ਼ੀ ਵਿਚ ਅਨੁਵਾਦ ਕਰ ਕੇ ਦੱਸਿਆ ਜਾ ਸਕਦਾ ਸੀ ਤਾਂ ਪੰਜਾਬੀ ਅਨੁਵਾਦ ਦਾ ਕੀ ਹਰਜ ਸੀ ? ਸ਼ਾਇਦ ਇਸ ਦਾ ਮੰਤਵ ਕੇਵਲ ਦਰਸ਼ਕਾਂ ਉੱਤੇ ਰੋਹਬ ਪਾਉਣਾ ਹੀ ਸੀ । ਨਿਰਦੇਸ਼ਕ ਨੇ ਜੋ ਫ਼ੋਲਡਰ ਦਰਸ਼ਕਾਂ ਵਿਚ ਵੰਡੇ ਉਸ ਵਿਚ ਵਿਸ਼ੇਸ਼ ਤੌਰ ਉ ਲਿਖਿਆ ਕਿ “ਨਿਰਦੇਸ਼ਕ ਕਿਤੇ ਵੀ ਕੋਈ ਨਾਟਕ ਖੇਡਣ ਤੋਂ ਪਹਿਲਾਂ ਦਰਸ਼ਕਾਂ ਦਾ ਧਿਆਨ ਰੱਖਦਾ ਹੈ । ਉਸ ਦੇ ਦਰਸ਼ਕਾਂ ਦੀ ਕਲਪਣਾ-ਉਡਾਰੀ ਕਿੰਨੀ ਕੁ ਹੈ ? ਕੀ ਉਹ ਕੇਵਲ ਮਨੋਰੰਜਨ ਲਈ ਆਏ ਹਨ ਜਾਂ ਡੂੰਘੇ ਵਿਚਾਰਾਂ ਨੂੰ ਆਪਣੇ ਵਿਚ ਜਜ਼ਬ ਕਰਨ ਲਈ |' ਇਹ ਫ਼ਲਸਫ਼ਾ ਕਾਮ ਦੇ ਮੂੰਹ ਵਿਚ ਪਾ ਕੇ ਨਿਰਦੇਸ਼ਕ ਨੇ ਦੱਸਿਆ : 'ਸਿੱਖ ਚਾਹੇ ਮਾਂ, ਬਾਪ, ਭੈਣ, ਪਤੀ, ਪਤਨੀ ਨਾਲ ਮਾਣੋ, ਪਰ ਦੁਖ ਇਕੱਲਿਆਂ ਹੀ ਝੱਲਣ ਹੈ ।' ਇਸ ਫ਼ਲਸਫ਼ੇ ਦੀ ਪੁਸ਼ਟੀ ਉਸ ਨੇ ਗੁਰਬਾਣੀ ਵਿੱਚੋਂ ਇਸ ਵਾਕ ਨਾਲ ਕੀਤਾ : ‘ਸੁਖ ਮਹਿ ਬਹੁ ਸੰਗੀ ਭਏ, ਦੁਖ ਮੈ ਸੰਗ ਨ ਕੋਇ ॥” ੧੫੬