ਪੰਨਾ:Alochana Magazine January, February, March 1967.pdf/164

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡਾਢਾ ਗੋਰਾ ਕੀਤਾ ਹੋਇਆ ਸੀ, ਪਰ ਉਸ ਨੇ ਵੀ ਸਾੜ੍ਹੀ ਪਹਿਨ ਰੱਖੀ ਸੀ । ਮਾਰਥਾ ਦੀ ਮਾਂ (ਨਿਰਮਲ ਰਿਸ਼ੀ) ਵੀ ਦੇਸੀ ਔਰਤ ਲਗਦੀ ਸੀ । ਬੁੱਢਾ ਨੌਕਰ (ਰਣਜੀਤ ਬਾਜਵਾ) ਇੱਕ ਇਕ ਪਾਤਰ ਸੀ ਜੋ ਮੈਕ ਅਪ ਦੇ ਪੱਖੋ ਬੜਾ ਦਿਲਚਸਪ ਸੀ । ਉਸ ਨੇ ਆਪਣੀ ਸਰਦ ਤੱਕਣੀ ਅਤੇ ਪੱਥਰ ਦੇ ਬੁਤ ਵਾਂਗ ਮੰਚ ਤੋਂ ਲੰਘਣ ਦੀ ਜੁਗਤ ਨਾਲ ਦਰਸ਼ਕਾ ਨੂੰ ਮੋਹ ਲਿਆ। ਹਰਪਾਲ ਅਤੇ ਦਲਜੀਤ ਦੀ ਅਦਾਕਾਰੀ ਬਹੁਤ ਪ੍ਰਭਾਵਕ ਸੀ । ਵਿਸ਼ੇਸ਼ ਤੌਰ ਤੇ ਜਾਨ ਦੀ ਮੌਤ ਉਪਰੰਤ ਮਾਰੀਆ (ਦਲਜੀਤ) ਨੇ ਆਪਣੇ ਚਿਹਰੇ ਉਤੇ ਭਰਪੂਰ ਦੁਖ ਅੰਕਿਤ ਕਰਨ ਲਈ ਸਿਸਕੀਆਂ ਭਰੀਆਂ, ਹਟਕਰੇ ਲਏ, ਬੁਲ ਸੀੜੇ, ਭਵਾਂ ਕੱਸੀਆਂ, ਨਾਸਾਂ ਫਰਕੀਆਂ ਤੇ ਵਰਾਛਾਂ ਨੂੰ ਮਰੋੜਿਆ । ਉਹ ਕਰੁਣਾ ਦੀ ਤਸਵੀਰ ਸੀ ਤੇ ਹਮਦਰਦੀ ਦੀ ਪਾਤਰ । ਮਾਰਥਾ (ਨਰਿੰਦਰ) ਦੇ ਬੋਲ ਸ਼ੁਰੂ ਤੋਂ ਅੰਤ ਤਕ ਇਕਸਾਰ ਰਹਿੰਦੇ ਹਨ । ਨਾ ਕਤਲ ਕਰਨ ਵੇਲੇ ਉਸ ਦੇ ਚਿਹਰੇ ਤੇ ਕਠੋਰਤਾ ਆਉਂਦੀ ਹੈ ਨਾ ਬਾਦ ਵਿਚ ਉਸ ਦੇ ਹਿਰਦੇ ਵਿਚ ਕੋਈ ਭੁਚਾਲ ਉੱਠਦਾ ਹੈ । ਕਤਲ ਕਰਨ ਦੇ ਬਾਦ ਮਾਰਥਾ ਸਗੋਂ ਖ਼ੁਸ਼ ਹੈ । ਆਪਣੀ ਮਾਂ ਨੂੰ ਆਖਦੀ ਹੈ 'ਮੈਂ ਬਹੁਤ ਖੂਬਸੂਰਤ ਆਂ। ਜਦੋਂ ਮਾਂ ਵੀ ਉਸ ਦਾ ਸਾਥ ਛੱਡ ਜਾਂਦੀ ਹੈ ਦੇ ਉਹ ਮਨਬਚਨੀ ਵਿਚ ਇਕੱਲ ਨੂੰ ਕੋਸਦੀ ਹੈ ਹੁਣ ਉਹ ਲਹਿਰ ਕਦੇ ਨਹੀਂ ਆਵੇਗੀ ਜੋ ਮੈਨੂੰ ਲੈ ਜਾਵੇ... ਕਿਤੇ ਕੋਈ ਪਿਆਰ ਨਹੀਂ...ਤਾਂ ਉਸ ਨੂੰ ਭਾਵੁਕਤਾ ਦੀ ਲਹਿਰ ਵਿਚ ਵਹਿ ਜਾਣਾ ਚਾਹੀਦਾ ਸੀ । ਉਹ ਮਨੁੱਖ ਨਹੀਂ, ਪੱਥਰ ਹੈ, ਜਿਵੇਂ ਸੀਕਾਰ ਕੀਤਾ ਜਾ ਸਕਦਾ ਹੈ ? ਜੋ ਉਸ ਨੇ ਵਾਰਤਾਲਾਪ ਇਕਸਾਰ ਹੀ ਬੋਲਦੇ ਜਾਣਾ ਸੀ ਤਾਂ ਸਮਝ ਨਹੀਂ ਆ ਸਕੀ ਏਨੇ ਸੁਚੱਜੇ ਅਦਾਕਾਰ ਨੂੰ, ਜਿਸ ਨੇ ਅਦਾਕਾਰੀ ਦੀ ਸਿਖਲਾਈ ਵੀ ਲਈ ਹੋਈ ਹੈ, ਹਰਪਾਲ ਟਿਵਾਣਾ (ਜਾਨ) ਨੇ, ਆਪਣੀ ਭੈਣ (ਮਾਰਥਾ) ਚੀ ਥਾਂ ਪਤਨੀ (ਮਾਰੀਆ) ਕਿਉਂ ਨਾ ਬਣਾਇਆ ? ਜੀਵਨ ਵਿਚ ਉਹ ਉਸ ਦੀ ਪਤਨੀ ਹੀ ਤਾਂ ਹੈ ! ਮਾਂ ਦੇ ਵਾਰਤਾਲਾਪ ਤੋਂ ਪਤਾ ਲਗਦਾ ਹੈ ਉਹ ਬਹੁਤ ਬੁੱਢੀ ਹੈ । ਉਸ ਨੂੰ ਥਕਾਵਟ ਹੋ ਜਾਂਦੀ ਹੈ । ਉਸ ਦਾ ਦਮ ਟੁੱਟਣ ਲਗਦਾ ਹੈ । ਪਰ ਉਸ ਦੇ ਸਿਰ ਦਾ ਇਕ ਵੀ ਵਾਲ ਅਜੇ ਸਫ਼ੈਦ ਨਹੀਂ ਹੋਇਆ। ਮਾਰਥਾ ਜਦੋਂ ਉਸ ਨੂੰ ਜਾਨ ਦਾ ਪਾਸਪੋਰਟ ਦੇਦੀ ਹੈ ਅਤੇ ਉਸ ਨੂੰ ਪਤਾ ਲਗ ਜਾਂਦਾ ਹੈ ਕਿ ਉਸ ਨੇ ਬੇਟੇ ਦਾ ਕਤਲ ਕੀਤਾ ਹੈ ਤਾਂ ਮਾਂ ਨੂੰ ਚਾਹੀਦਾ ਸੀ ਭਰਵਾਂ ਪ੍ਰਤੀਕਰਮ ਪ੍ਰਗਟ ਕਰਦੀ । ਉਹ ਬੋਲਾਂ ਨਾਲ ਮੰਚ ਨੂੰ ਅੱਗ ਲਾ ਸਕਦੀ ਸੀ । ਮੁਜਰਮਾਂ, ਕਾਤਿਲਾਂ ਦੇ ਇਸ ਪਰਵਾਰ ਪ੍ਰਤੀ ਦਰਸ਼ਕਾਂ ਨੂੰ ਨਾ ਕੋਈ ਹਮਦਰਦੀ ਹੈ, ਨਾ ਘਿਣਾ। ਨਾ ਹੀ ਇਸ ਪਰਿਵਾਰ ਦੇ ਵਿਅਕਤੀ ਜਿਉਂਦੇ ਮਨੁੱਖ ਮੰਨੇ ਜਾ ਸਕਦੇ ਹਨ । ਨਾਟਕ ਯਥਾਰਥ ਦਾ ਭੁਲਾਂਦਰਾ ਨਾ ਪਾ ਸਕਿਆ । ਇਸ ਨੇ ਝੰਜੋੜਾ ਨਾ ਮਾਰਿਆ। ਇੰਜ ਲਗਦਾ ਸੀ ਜਿਵੇਂ ਦਰਸ਼ਕ ਸੁਪਨਾ ਵੇਖ ਰਹੇ ਹਨ, ਵਚਿੱਤਰ ਸਪਨਾ । ੧੫੮