ਪੰਨਾ:Alochana Magazine January, February, March 1967.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਸ ਦੇ ਪਾਤਰ ਮਨੁੱਖਾਂ ਵਰਗੇ ਲਗਦੇ ਹਨ ਪਰ ਮਨੁੱਖ ਨਹੀਂ। ਮੈਂ ਨੂੰ ਵਿਸ਼ਵਾਸ ਹੈ ਕਪੂ ਦਾ ਮੰਤਵ ਦਰਸ਼ਕਾਂ ਨੂੰ ਸੁਪਨਾ ਵਿਖਾਉਣਾ ਨਹੀਂ ਸੀ । ਅਨੁਵਾਦ ਦਾ ਪੱਧਰ ਵੀ ਮਾੜਾ ਸੀ, ਜਿਵੇਂ ਉਪਰੋਕਤ ‘ਵਾਕਾਂ ਤੋਂ ਸਪਸ਼ਟ ਹੈ । ਜਿਗਰਾ ਹਰਸਰਨ ਸਿੰਘ ਦੇ ਨਾਟਕ ‘ਜਿਗਰਾ’ ਦੀ ੫ ਮਾਰਚ ੧੯੬੭ ਨੂੰ ਟੈਗੋਰ ਥੇਟਰ, ਚੰਡੀਗੜ੍ਹ ਵਿਚ ਸਫਲ ਪੇਸ਼ਾਕਾਰੀ ਬੜੀ ਯਾਦਗਾਰੀ ਘਟਨਾ ਹੈ । ਇਸ ਨਾਟਕ ਦਾ ਵਿਸ਼ਾ ਪਰੰਪਰਾਵਾਦੀ ਕੀਮਤਾਂ ਦੇ ਸੜੇ ਉਡਾਉਂਦਾ ਹੈ । ਬਦਚਲਨ ਪਤਨੀ ਨੂੰ ਮੁਆਫ ਕਰ ਦੇਣਾ ਸ਼ਾਇਦ ਏਨੇ ਵਡੇ ਜਿਗਰੇ ਦੀ ਮੰਗ ਨਹੀਂ ਕਰਦਾ, ਜਿੱਡਾ ਜਿਗਰਾ ਅਜਿਹੀ ਪਤਨੀ ਪ੍ਰਤਿ ਆਪਣੇ ਮਨਾਂ ਵਿਚ ਦਇਆ-ਭਾਵ ਉਤਪੰਨ ਕਰਨ ਲਈ ਦਰਸ਼ਕਾਂ ਦਾ ਚਾਹੀਦਾ ਹੈ । ਨਾਟਕ ਦੇ ਆਰੰਭ ਵਿਚ ਹੀ ਰਾਣੀ ਬਾਰੇ ਜਦ ਦਰਸ਼ਕਾਂ ਨੂੰ ਇਹ ਸੂਚਨਾ ਮਿਲਦੀ ਹੈ ਕਿ ਉਹ ਸਕੂਲ ਵਿਚ ਕਿਸੇ ਮੁੰਡੇ ਨਾਲ ਫੜੀ ਗਈ ਹੈ ਤਾਂ ਦਰਸ਼ਕਾਂ ਨੂੰ ਉਸ ਨਾਲ ਘਿਣਾ ਹੋ ਜਾਂਦੀ ਹੈ । ਰਾਣੀ ਵਿਆਹੀ ਹੋਈ ਹੈ। ਉਸ ਦਾ ਪਤੀ ਲੋਕ ਬੜਾ ਖੂਬਸੂਰਤ ਹੈ । ਪੱਤੀ ਦੇ ਸਫ਼ਰ ਵਿਚ ਰਾਣੀ ਦਾ ਕਿਸੇ ਹੋਰ ਲੜਕੇ ਉਤੇ ਡੁੱਲ ਜਾਣਾ ਘਟੀਆ ਚਰਿੱਤਰ ਦਾ ਲਖਾਇਕ ਹੈ । ਰਾਣੀ ਜਦ ਆਪਣੇ ਪਿਤਾ ਜਗਨ ਨਾਥ ਦੇ ਘਰ ਆਉਂਦੀ ਹੈ, ਉਹ ਰੋਂਦੀ ਹੈ । ਬਲਦੀ ਨਹੀਂ। ਗੁਨਾਹ ਦੇ ਇਹਸਾਸ ਨੇ ਉਸ ਦੀ ਜ਼ਬਾਨ ਬੰਦ ਕਰ ਦਿੱਤੀ ਹੈ । ਉਹ ਕੇਵਲ ਰੋਂਦੀ ਹੈ, ਡੁਸਕਦੀ ਹੈ, ਚੀਕਦੀ ਹੈ, ਮੂੰਹ ਲੁਕਾਉਂਦੀ ਹੈ, ਭੁੱਬਾਂ ਮਾਰਦੀ ਹੈ । | ਰਾਣੀ ਦੇ ਪਿਤਾ ਨੂੰ ਜਦ ਉਸ ਦੀ ਕਰਤੂਤ ਦਾ ਪਤਾ ਲਗਦਾ ਹੈ, ਉਹ ਹਾਲੋਂ ਬਹਾਲ ਹੋ ਜਾਂਦਾ ਹੈ । ਮੱਥਾ ਕੁੱਟਦਾ, ਕੰਧਾਂ ਨਾਲ ਟੱਕਰਾਂ ਮਾਰਦਾ, ਦੁਹੱਥੜੀ ਰੱਦਾ, ਦੁਖ ਤੇ ਗੱਸੇ ਵਿਚ ਕੰਬਦਾ, ਲੜਖੜਾਂਦ ਡਿੱਗ ਪੈਂਦਾ ਹੈ । ਰਾਣੀ ਦਾ ਸਹੁਰਾਂ ਦੁਰਗਾ ਦਾਸ ਧਾੜਦਾ ਆਉਂਦਾ ਹੈ । ਉਹਦੇ ਬੋਲ ਅਗਨੀ ਦੇ ਬਾਣ ਹਨ । ਰਾਣੀ ਦਾ ਭਰਾ ਪੂਰਨ ਉਸ ਨੂੰ ਗੁੰਡਿਆਂ ਨਾਲ, ਮੁੱਕਿਆਂ ਨਾਲ, ਸੱਟਿਆਂ ਨਾਲ ਮਾਰਦਾ ਹੈ । ਪੂਰਨ ਦੀਆਂ ਅੱਖਾਂ ਵਿਚ ਅੰਗਿਆਰੇ ਹਨ । ਜਗਨ ਨਾਥ ਦੇ ਰੋਕਣ ਦੇ ਬਾਵਜੂਦ ਉਹ ਟਲਦਾ ਨਹੀਂ। ਰਾਣੀ ਲਈ ਜੀਉਂਦੇ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ । ਕਲੰਕਿਤ ਹੋ ਜਾਣ wਦ ਸਮਾਜ ਉਸ ਨੂੰ ਕੋਈ ਸਤਿਕਾਰ ਨਹੀਂ ਦੇ ਸਕਦਾ । ਉਸ ਲਈ ਨਿਰਾਦਰ ਨੱਡੇ ਹਨ, ਗਾਲਾਂ ਹਨ, ਤਾਹਨੇ ਹਨ, ਕਿਉਂ ਜੋ ਉਸ ਨੇ ਗਲਤੀ ਕੀਤੀ ਹੈ ਉਸ ਨੂੰ ਜ਼ਿੰਦਾ ਰਹਿਣ ਦਾ ਕੀ ਅਧਿਕਾਰ ਹੈ ? ਰਾਣੀ ਆਤਮ ਹੱਤਿਆ ਦਾ ਨਿਰਣਾ ਕਰਦੀ ਹੈ । ਮੇਜ਼ ਉੱਪਰ ਕੁਰਸੀ ਰੱਖ ਕੇ, ૧૫