ਪੰਨਾ:Alochana Magazine January, February, March 1967.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

" · ""

· ' ·

,

ਛੱਤ ਵਿਚ ਲੱਗੇ ਹੋਏ ਕੁੰਡੇ ਨਾਲ ਚਾਦਰ ਦਾ ਵਲਾਵਾਂ ਪਾ ਕੇ, ਉਹ ਖੁਦਕਸ਼ੀ ਕਰਨ ਹੀ ਲਗਦੀ ਹੈ । ਉਸ ਦੀ ਤੱਕਣੀ, ਉਸ ਦੀ ਟੋਰ, ਉਸ ਦੀਆਂ ਹਰਕਤਾਂ ਨਾਲ ਮੌਤ ਦੀ ਬਰਫ਼ੀਲੀ ਪਕੜ ਦਾ ਭਿਆਨਕ ਨਜ਼ਾਰਾ ਉਜਾਗਰ ਹੋ ਜਾਂਦਾ ਹੈ ਤੇ ਜਦ ਉਹ ਗਲਾਵਾਂ ਪਾਣ ਲਗਦੀ ਹੈ, ਦਰਵਾਜ਼ਾ ਖੜਕ ਪੈਂਦਾ ਹੈ । ਉਹ ਮੇਜ਼ ਤੋਂ ਥੱਲੇ ਉੱਤਰ ਆਉਂਦੀ ਹੈ । ਦਰਸ਼ਕ ਤਾੜੀਆ ਵਜਾਉਣ ਲਗ ਪੈਂਦੇ ਹਨ ! ਦਰਸ਼ਕਾਂ ਦੀ ਹਮਦਰਦੀ ਨਾਇਕਾਂ ਨੇ ਜਿੱਤ ਲਈ ਹੈ । ਦਰਸ਼ਕਾਂ ਨੇ ਉਸ ਨੂੰ ਖਿਮਾਂ ਕਰ ਦਿੱਤਾ । ਇਹ ਰਾਣੀ (ਜੋਗਿੰਦਰ ਦੀਵਾਨ) ਦੀ ਅਤਿਅੰਤ ਉੱਚ ਪੱਧਰ ਦੀ ਅਦਾਕਾਰੀ ਦਾ ਕਮਾਲ ਹੈ । ਇਹ ਨਾਟਕਕਾਰ ਦੀ ਆਪਣੇ ਵਿਸ਼ੇ ਵਿਚ ਸਫਲਤਾ ਦਾ ਸਬੂਤ ਹੈ : ਗੁਨਾਹਗਾਰ ਰਾਣੀ ਕਰੁਣਾ ਦੀ ਲਹਿਰ ਵਿਚ ਰਾਣੀ ਦਰਸ਼ਕਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਈ । | ਰਾਣੀ ਦੇ ਪਤੀ ਤਿਲੋਕ ਨੂੰ ਇਹਸਾਸ ਹੈ ਕਿ ਪਤਨੀ ਦਾ ਇਸ ਤਰਾਂ ਥਿੜਕ ਜਾਣਾ ਪਤੀ ਅਤੇ ਉਸ ਦੇ ਮਰਦਊਪੁਣੇ ਉਤੇ ਸੱਟ ਮਾਰਦਾ ਹੈ, ਫਿਰ ਵੀ ਉਹ ਅਤਿਅੰਤ ਸੁੱਘੜਤਾ ਨਾਲ ਉਸ ਨੂੰ ਸਮਝਾ ਵੀ ਲੈਂਦਾ ਹੈ, ਪਿਆਰ ਕਰਨ ਦੇ ਉਸ ਦੇ ਅਧਿਕਾਰ ਨੂੰ ਸ੍ਰੀਕਾਰ ਵੀ ਕਰਦਾ ਹੈ, ਅਤੇ ਉਸ ਦੀ ਗ਼ਲਤੀ ਨੂੰ ਖਿਮਾ ਵੀ ਕਰ ਦੇਂਦਾ ਹੈ । | ਜਗਨ ਨਾਥ ਦੇ ਇਹਨਾਂ ਸ਼ਬਦਾਂ ਉੱਤੇ ਵੀ ਤਾੜੀਆਂ ਵਜਦੀਆਂ ਹਨ : | 'ਬਖ਼ਸ਼ ਦੇ ਗਰ ਖ਼ਤਾ ਕਰੇ ਕੋਈ । ਹਰਸਰਨ ਸਿੰਘ ਭਾਵੇਂ ਖੇਡਣ ਲਈ ਇਹ ਨਾਟਕ ਚੁਣ ਕੇ ਕੁਲਦੀਪ ਸਿੰਘ ਦੀਪ ਨੇ ਬੜੇ ਜਿਗਰੇ ਤੋਂ ਕੰਮ ਲਿਆ, ਰੀਹਰਸਲਾਂ ਦੇ ਦੌਰਾਨ ਉਸ ਦੇ ਮਨ ਵਿਰ ਸੰਸਾ ਪੈਦਾ ਹੋ ਗਿਆ, ਕਿ ਸ਼ਾਇਦ ਪੇਸ਼ਕਾਰੀ ਸਮੇਂ ਦਰਸ਼ਕਾਂ ਵਲੋਂ ਕਰੜਾ ਵਿਦਰੋਹ ਹੋ ਜਾਵੇ ਅਤੇ ਉਹ ਨਾਟਕ ਬੰਦ ਕਰਵਾ ਦੇਣ । ਏਸੇ ਲਈ ਉਸ ਨੇ ਜੋ ਫ਼ੋਲਡਰ ਛਪਵਾ ਕੇ ਵੰਡੇ, ਉਨ੍ਹਾਂ ਵਿਚ ਨਿਰਦੇਸ਼ਕ ਦੇ ਰੂਪ ਵਿਚ ਆਪਣਾ ਨਾਂ ਕੋਈ ਨਾ ਦਿੱਤਾ । ਰੀਹਰਸਲਾਂ ਦੇ ਦੌਰਾਨ ਨਾਇਕਾ ਸੀ ਮਤੀ ਜੋਗਿੰਦਰ ਦੀਵਾਨ ਨਾਲ ਝੜਫ ਹੋ ਜਾਣ ਉੱਤੇ ਉਹ ਵੈਸੇ ਵੀ ਰੀਹਰਸਲ ਤੋਂ ਕੰਨੀ ਕਤਰਾਉਂਦਾ ਰਿਹਾ । ਜੇ ਪੂਰੀ ਮਿਹਨਤ ਅਤੇ ਲਗਲ ਨਾਲ ਰੀਹਰਸਲਾਂ ਕਰਵਾਈਆਂ ਜਾਂਦੀਆਂ ਤਾਂ ਏਨੇ ਸੁਚੱਜੇ ਅਦਾਕਾਰਾਂ ਵੱਲੋਂ ਖੇਡੇ ਗਏ ਏਸ ਨਾਟਕ ਵਿਚ ਦਰਸ਼ਕਾਂ ਵੱਲੋਂ ਕਟਾਖ ਭਰੇ ਹਾਸੇ ਤੇ ਵਿਅੰਗਤਮ ਆਵਾਜ਼ ਕੱਸਣ ਦੀ ਸ਼ਾਇਦ ਇਕ ਵੀ ਹਰਕਤ ਨਾ ਹੁੰਦੀ । ਪੇਸ਼ਕਾਰੀ ਵਿਚ ਬਹੁਤ ਸਾਰੇ ਨੁਕਸ ਅਨਾੜੀ ੧੬੦