ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਇਹ ਇਨਾਮ ਪ੍ਰਸਿੱਧ ਫ਼ਿਲਮ ਨਿਰਮਾਤਾ ਅਤੇ ਕਲਾਕਾਰ ਸੀ ਰਾਜ ਕਪੂਰ ਨੇ ਵੰਡੇ । ਸਰਬੋਤਮ ਅਦਾਕਾਰੀ ਦਾ ਇਨਾਮ ਪ੍ਰਕਾਸ਼ ਕੌਰ ਨੂੰ ਨਾਟਕ ਜ਼ਿੰਦਗੀ ਤੋਂ ਦੂਰ' ਵਿਚ ਮੰਜਲਾ ਦਾ ਪਾਰਟ ਕਰਨ ਉੱਤੇ ਦਿੱਤਾ ਗਿਆ । ਪ੍ਰਕਾਸ਼ ਕੌਰ ਗੌਰਮਿੰਟ ਕਾਲਿਜ ਔਫ਼ ਆਰਟਸ, ਚੰਡੀਗੜ੍ਹ ਵਿਚ ਕੁਮਰਸ਼ਲ ਆਰਟ ਦੀ ਵਿਦਿਆਰਥਣ ਹੈ । ਇੱਥੇ ਇਹ ਵੀ ਗੱਲ ਦੱਸਣੀ ਉੱਚਿਤ ਲਗਦੀ ਹੈ ਕਿ ਪ੍ਰਕਾਸ਼ ਕੌਰ ਨੇ ਇੰਡੀਅਨ ਥੇਟਰ ਰੀਵਾਈਵਲ ਗਰੁਪ ਦੇ ਨਾਟਕ-ਮੁਕਾਬਲੇ ਵਿਚ ਖੇਡੇ ਗਏ ਬਾਰਾਂ ਨਾਟਕਾਂ ਵਿਚੋਂ ਵੀ ਸੰਘਣੇ ਹਨੇਰੇ ਵਿਚ ਪਾਰਟ ਕਰ ਕੇ ਸਰਬੋਤਮ ਅਦਾਕਾਰੀ ਦੀ ਸ਼ੀਲਡ ਜਿੱਤੀ ਸੀ । ਪ੍ਰਕਾਸ਼ ਕੌਰ ਇਸ ਪ੍ਰਕਾਰ ਪ੍ਰਕਾਸ਼ ਕੌਰ ਨੂੰ ੨੬ ਨਾਟਕਾਂ ਵਿਚ , ' t

ਪ੍ਰਥਮ ਰਹਿ ਕੇ ਆਪਣੀ ਕਲਾ-ਪ੍ਰਬੀਨਤਾ ਸਿੱਧ ਕਰ ਦਿੱਤੀ ਹੈ । ਅਸੀਂ ਇਸ ਨੌਜਵਾਨ ਕਲਾਕਾਰ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ । ਗੌਰਮਿੰਟ ਕਾਲਿਜ ਔਫ਼ ਆਰਟਸ ਦੇ ਸ੍ਰੀ ਬਲਵੰਤ ਬੀਬਾ ਨੂੰ ਸਰਬੋਤਮ ਡਾਇਰੈਕਟਰ ਦੀ ਟਾਫ਼ੀ ਨਾਟਕ ‘ਜ਼ਿੰਦਗੀ ਤੋਂ ਦੂਰ’ ਵਾਸਤੇ ਸੀ ਰਾਜ ਕਪੂਰ ਤੋਂ ਮਿਲੀ । ੧੬੩