ਨੂਤਨ ਮਣਿ ਹਿੰਦੀ ਦੀ ਤਿਮਾਹੀ ਹਿੰਦੀ ਵਿਚ ਵਿਗਿਆਨਿਕ ਵਿਸ਼ਿਆਂ ਉੱਤੇ ਲਿਖਣ ਵਾਲੇ ਗਿਣੇ ਚੁਣੇ ਲੇਖਕ ਹਨ । ਉਨ੍ਹਾਂ ਵਿੱਚੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੈਂਟਲ ਹਿੰਦੂ ਕਲਿਜ ਦੇ ਪ੍ਰਸੀਪਲ ਡਾ. ਮੋਹਨ ਦਾ ਇਸ ਖੇਤਰ ਵਿਚ ਖ਼ਾਸ ਨਾਂ ਹੈ । ਆਪ ਅੱਜ ਕਲ ਕੇ ਫ਼ੋਰਨੀਆ (ਅਮੀਕਾ) ਵਿਚ ਗਣਿਤ ਦੇ ਵਿਜ਼ਿਟਿੰਗ ਪ੍ਰੋਫ਼ੈਸਰ ਲੱਗੇ ਹੋਏ ਹਨ । ਇਨ੍ਹਾਂ ਦਾ ਜਨਮ ੧੧ ਅਪ੍ਰੈਲ, ੧੯੦੮ ਵਿਚ ਮੁਰਾਦਾਬਾਦ ਵਿਚ ਹੋਇਆ ਸੀ । ਇਹ ਇੰਗਲੈਂਡ ਦੇ ਲਿਵਰਪੂਲ ਵਵਿਦਿਆਲੇ ਤੋਂ ਪੀ. ਐਚ. ਡੀ. ਹਨ । ਐਮ. ਏ. ਦੀ ਪ੍ਰੀਖਿਆ ਵਿਚ ਇਹ ਆਗਰਾ ਵਿਸ਼ਵਿਦਿਆਲੇ ਵਿਚ ਸਰਬ ਪ੍ਰਥਮ ਰਹੇ ਸਨ । ਆਪ ੧੯੪੫-੫੯ ਤਕ ਹਿੰਦੂ ਯੂਨੀਵਰਸਿਟੀ, ਬਨਾਰਸ ਦੇ 'ਹਿੰਦੀ ਪ੍ਰਕਾਸ਼ਣ ਮੰਡਲ ਦੇ ਮੰਸ਼੍ਰੀ ਰਹੇ । ਹਿੰਦੀ ਸਾਹਿੱਤ ਸਮੇਲਨ, ਪ੍ਰਯਾਗ ਦੇ ਬੰਬਈ (ਸੰਨ ੧੯੪੮) ਦੇ ਸਮਾਗਮ ਵਿਚ ਆਪ ਵਿਗਿਆਨ ਪਰਿਸ਼ਦ ਦੇ ਅਧਿਖ ਭੀ ਰਹੇ । ਉੱਤਰ ਪ੍ਰਦੇਸ਼ ਸਰਕਾਰ ਦੀ ਹਿਦੀ ਸਮਿਤੀ ਦੇ ੧੯੫੭-੬੧ ਤਕ ਮੈਂਬਰ । ਹੁਣ ਭੀ ਆਪ ਕੇਂਦੀ ਸਿੱਖਿਆ ਮੰਤ੍ਰਾਲਯ ਦੀ ਹਿੰਦੀ ਦੀ ਗਣਿਤਯ ਕੱਸ਼ ਸਮਿਤੀ', ਸ਼ਬਦ-ਸਾਧਨਾ ਸਮਿਤੀ ਦੇ ਮੈਂਬਰ ਹਨ । ਹਿੰਦੂ ਯੂਨੀਵਰਸਿਟੀ, ਬਨਾਰਸ ਵਿਚ ਤਿਆਰ ਹੋ ਰਹੇ ਇਤਿਹਾਸਿਕ ਵਿਆਕਰਣ ਦੀ ਕਮੇਟੀ ਦੇ ਅਧਿਅੱਖ ਆਪ ਜੀ ਹੀ ਹਨ। ਆਪ ਦੀਆਂ ਪ੍ਰਮੁੱਖ ਰਚਨਾਵਾਂ ਹਨ : ਠੋਸ ਜ ਤਿ ਕੀ ਸ਼ਬਦਾਵਲੀ (੧੯੪੬), ਪ੍ਰਾਰੰਭਿਕ ਕਲਨ (੧੯੪੭), ਮਾਯਾ ਵਰਗ (੧੯੪੯}, ਅੰਗਜ਼ੀ-ਹਿੰਦੀ ਵੈਗਿਆਨਿਕ ਕੋਸ਼ (ਦੋ ਖੰਡਾਂ ਵਿਚ, ੧੯੫੦, ਨਿਯਾਮਕ ਜਮਿਤਿ (ਭਾਗ ੧-੧੯੫੦), ਠੋਸ ਜਯਾਮਿਤਿ (੧੯੫੫), ਮਾਧਮਿਕ ਰੇਖਾ ਗਣਿਤ (੧੯੫੬) । | ਗਣਿਤੀਯ ਕੋਸ਼ (੧੯੫੪) ਉੱਤੇ ਇਨ੍ਹਾਂ ਨੂੰ ਇਕ ਹਜ਼ਾਰ ਰੁਪਏ ਦਾ ਉਤਰ ਪ੍ਰਦੇਸ਼ ਸਰਕਾਰ ਦਾ ਪੁਰਸਕਾਰ ਪ੍ਰਾਪਤ ਹੋਇਆ । ‘ਗਣਿਤ ਕਾ ਇਤਿਹਾਸ` (੧੯੬੩) ਅਤੇ “ਅਨੰਤ ਸ਼੍ਰੇਣੀ ਦੀ ਰਚਨਾ, ਹਿੰਦੀ ਸਮਿਤੀ, ਉੱਤਰ ਪ੍ਰਦੇਸ਼ ਦੀ ਵਿਗਿਆਨਿਕ ਗੈਸ ਲੜੀ ਨੂੰ ਜੋੜਦੀ ਹੈ । | ੨੬ ਜਨਵਰੀ, ੧੯੬੭ ਨੂੰ ਭਾਰਤ ਦੇ ਰਾਸ਼ਟਰਪਤੀ ਨੇ “ਨਵ ਭਾਰਤ ਟਾਈਮਜ਼' . ਦੇ ਮੁੱਖ ਸੰਪਾਦਕ ਸ੍ਰੀ ਅਕਸ਼ਯ ਕੁਮਾਰ ਜੈਨ ਨੂੰ ਪਦਮ ਭੂਸ਼ਣ ਦਾ ਅਲੰਕਾਰ ਬਖ਼ਸ਼ਿਆ ਹੈ । ਆਪ ੩੦ ਵਰੇ ਤੋਂ ਹਿੰਦੀ ਪਕਰਿਤਾ ਦੇ ਖੇਤਰ ਵਿਚ ਜੁਟੇ ਹੋਏ ਹਨ । ਇਨਾਂ ਦੀਆਂ ਮੁੱਖ ਰਚਨਾਵਾਂ ਹਨ : ਪਰਿਕਤਾ (ਕਹਾਣੀ ਸੰਗ੍ਰਹਿ, ੧੯੩੯), ਯੁਗ ਪੁਰਸ਼ ੧੬੪
ਪੰਨਾ:Alochana Magazine January, February, March 1967.pdf/170
ਦਿੱਖ