ਪੰਨਾ:Alochana Magazine January, February, March 1967.pdf/172

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੩ ਮਾਰਚ ਨੂੰ ੬੭ ਵਰ ਦੀ ਉਮਰ ਵਿਚ ਹਿੰਦੀ ਦੇ ਨਾਵਲਕਾਰ ਪਾਂਡੇ ਬੇਚਨ ਸ਼ਰਮਾ ‘ਉਗ' ਅਕਾਲ ਚਲਾਣਾ ਕਰ ਗਏ ਹਨ । ਆਪ ਉਮਰ ਭਰ ਕੁਆਰੇ ਹੀ ਰਹੇ । ਆਪ ਨੇ ਇਕ ਦਰਜਨ ਨਾਵਲ ਰਚੇ ਹਨ । ਇਨ੍ਹਾਂ ਵਿਚ ਯੌਨ ਸਮਸਿਆਵਾਂ ਅਤੇ ਜੀਵਨ ਦੇ ਯਥਾਰਥ ਦਾ ਖੁੱਲ-ਮਖੁੱਲਾ ਚਿਤਰ ਖਿੱਚਿਆ ਹੈ । ਪੱਤਰ-ਸ਼ੈਲੀ ਵਿਚ ਲਿਖਿਆ ਹੋਇਆ ਇਨਾਂ ਦਾ ‘ਚੰਦ ਹੁਸੀਨੋਂ ਕੇ ਖ਼ਤੂਤ, ਵੱਡਾ ਲੋਕ-ਪਿਆਰਾ ਬਣਿਆ : ਹਰਿਆਣਾ ਪ੍ਰਾਂਤ ਦੇ ਭਾਸ਼ਾ ਵਿਭਾਗ ਦਾ ਪਹਿਲਾ ਸਾਲਾਨਾ ਜਲਸਾ ਚੰਡੀਗੜ੍ਹ ਵਿਚ ੩੦ ਮਾਰਚ ਨੂੰ ਹੋਇਆ । ਇਸ ਅਵਸਰ ਤੇ ਸੀ ਭਦੰਤ ਆਨੰਦ ਕੋਸ਼ਲਯਾਯਨ ਨੂੰ ਸਨਮਾਨਿਆ ਗਿਆ । ਉਨ੍ਹਾਂ ਦੀ ਸਾਹਿੱਤ ਸੇਵਾ ਲਈ ੧,੧੦੦ ਦਾ ਪੁਰਸਕਾਰ ਦਿੱਤਾ ਗਿਆ ਹੈ । | ਕੈਸ਼ਲਯਾਯਨ ਜੀ ਗ` ਧੀ ਜੀ ਦੁਆਰਾ ਥਾਪੀ ਹੋਈ ਰਾਸ਼ਟੂ ਭਾਸ਼ਾ ਪ੍ਰਚਾਰ ਸਮਿਤੀ ਨਾਲ ਸੰਬੰਧਿਤ ਹਨ । ਆਪ ਦਾ ਜਨਮ ਸੰਨ ੧੯੦੫ ਵਿਚ ਅੰਬਾਲੇ ਹੋਇਆ । ਆਪ ਦੀਆਂ ਕਿਰਤਾਂ ਹਨ : ਬੁੱਧ ਵਨ, ਬੁੱਧ ਔਰ ਉਨ ਕੇ ਅਚਰ, ਭਿਕਸ਼ੂ ਕੇ ਪੜ੍ਹ, ਜਾਤਕ ਦੋ ਭਾਗਾਂ 'ਚ), ਸੱਚ ਸੰਰਹੋ (ਪਿਟਕ ਦੇ ਮੂਲ ਪਾਲੀ ਟੋਟਿਆਂ ਦਾ ਸੰਗ੍ਰਹਿ), ਮਹਾਵੰਸ । ਇਸੇ ਅਵਸਰ ਤੇ ਪੰਜਾਬ ਦੇ ਹੇਠ ਲਿਖੇ ਲੇਖਕਾਂ ਦੀਆਂ ਰਚਨਾਵਾਂ ਉੱਤੇ ਇਨਾਮ ਭੀ ਦਿੱਤੇ ਗਏ ਹਨ : ੧. ਏ. ਐਨ. ਸ਼ਾਸਤ੍ਰੀ : ਅਮਰ ਸ਼ਤਿ ਵਿਗਿਆਨ (ਆਯੁਰਵੇਦਕ ਦੀ ਪੁਸਤਕ) ੨. ਮਹਿੰਦਰ ਪ੍ਰਤਾਪ : ਸਫੁਲਿਗ (ਕਵਿਤਾ ਸੰਗ੍ਰਹਿ) ੩. ਡਾ. ਮਨਮੋਹਨ ਸਹਿਗਲ : ਜ਼ਿੰਦਗੀ ਔਰ ਜ਼ਿੰਦਗੀ (ਨਾਵਲ) ੪. ਉਪੱਦ ਨਾਥ ਆਸ਼ਕ : ਸ਼ਿਕਾਯਤੋਂ ਔਰ ਸ਼ਿਕਾਯਤੋਂ (ਨਾਵਲ) ੫. ਡਾ. ਮਨਮੋਹਨ ਸਹਿਗਲ : ਸੰਤ ਕਾਵਯ ਕਾ ਦਾਰਸ਼ਨਿਕ ਵਿਸ਼ਲੇਸ਼ਣ (ਸਮੀਖਿਆ) ੬. ਡਾ. ਗਣਪਤਿ ਚੰਦ ਗੁਪਤ : ਹਿੰਦੀ ਸਾਹਿਤ ਕਾ ਵੈਗਿਆਨਿਕ ਇਤਿਹਾਸ (ਸਮੀਖਿਆ) ੭. ਡਾ. ਰਤਨ ਸਿੰਘ ਜਗੀ : ਦਸ਼ਮ ਗ੍ਰੰਥ ਕੀ ਪੌਰਾਣਿਕ ਸ੍ਰੀ ਭੂਮਿ (ਸਮੀਖਿਆ) ੮. ਡਾ. ਜਯ ਭਗਵਾਨ ਗੋਯਲ : ਗੁਰ ਪ੍ਰਤਾਪ ਸੂਰਜ ਕੇ ਕਾਵ ਪਸ਼ (ਪੱਖ) ਕਾ ਅਧਯਨ (ਸਮੀਖਿਆ) । m ੧੬੬