ਪੰਨਾ:Alochana Magazine January, February, March 1967.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੱਤਰਾ ੧੩੮ (ੳ) ਆਇ ਮਿਲੇ ਹੈ ਜਿਸ ਨੂੰ ਪਿਛਲੇ ਦੇਇ ਭੁਲਾਇ ॥ ਪਰਮੇਸਰੁ ਕਰਕੇ ਮੰਨਦਾ ਭੀੜ ਥੋੜੀ ਹੀ ਛਡ ਜਾਇ ॥੨॥ ਸਲੋਕ ॥ ਬੇਮੁਖ ਕਦੇ ਨ ਸੁਰਖਰੂ ਓਹੁ ਗੁਰ ਦੇ ਫਿਟਕੇ ॥ ਲਾਹੀ ਮੂਲ ਨੇ ਉਤਰੇ ਕਾਗਦ ਦੀ ਚਿਟਕੇ ॥ ਊਠਣੀਆਂ ਦੇ ਦੁਧ ਵਿਚ ਘਿਉ ਨਾਹੀ ਰਿੜਕੇ ॥ ਜਫਾ ਨ ਜਾਲਨ ਕਿਸੇ ਨਾਲ ਹਉਮੇ ਦੇ ਫਿਟਕੇ ॥ ਕਬੂਲ ਨ ਪਵਨ ਕਿਤੇ ਥਾਇ ਘਰ ਘਰਿ ਦੇ ਫਿਟਕੇ !! ਮੰਦੇ ਜੈ ਸਿੰਘ ਬੇਮੁਖਾ ਜਾਇ ਦੋਜਕ ਲਟਕੇ ॥੨੧ ॥ ਸਲੋਕੁ ॥ ਬੇਮੁਖ ਤੇ ਕੂੜਿਆਰ ਕੀ ਕਰਨ ਸਚਿਆਰ ॥ ਪੱਤਰਾ ੧੩੮ (ਅ) ਰਸ ਰਸਨਾ ਛਡ ਨ ਸਕਦੇ ਹਡੀ ਨਾਲਿ ਪਿਆਰੁ ॥੧॥ ਹਡੀ ਉਪਰ ਲੜ ਮਰਨ ਲੜਦੇ ਕਰਨ ਪੁਕਾਰ ॥ ਭਉਕ ਮੂਏ ਸੰਗ ਬਿਖਿਆ ਅਗੇ ਗਏ ਖੁਆਰ ॥੨॥ ਪਉੜੀ ॥ ਬੇਮੁੱਖ ਕਪੜੇ ਪਹਨ ਕੇ ਫਿਰਦਾ ਹੈ ਚਿਟੇ ॥ ਬਾਹਰੋਂ ਦਿਸੇ ਸੋਹਣਾ ਰੰਗੁ ਲਗਾ ਇਟੇ ॥ ਕੰਮ ਨ ਆਵੈ ਦੁਧੁ ਓਹੁ ਜੋ ਰਾਤੀ ਫਿਟੇ ॥ ਆਸ ਨ ਕੋਈ ਪੁਜਦੀ ਦਿਬ ਵਾਲੇ ਸਿਟੇ ॥ ਵਲ ਛਲ ਬਹੁਤ ਕਰਦਿਆਂ ਜਮੁ ਮਾਰੀ ਗਿਟੇ !! ਵਖਤੁ ਵਿਹਾਣੇ ਜੈ ਸਿੰਘਾ ਰੋਵੇ ਸਿਰ ਪਿਟੇ ॥੨੨॥ ਸਲੋਕੁ ॥ ਬੇਮੁਖੁ ਦੋਇ ਹ ਸਪੁ ਹੈ ਦੂਰੋਂ ਜ-ਈਐ ਨਸ | ਮਿਲਿਆ ਬਚ ਨਹੀਂ ਸਕੀਐ ਮਾਰ ਲਏਗਾ ਡੇਸ ॥੧॥ ਪੱਤਰਾ ੧੩੯ (9) ਬਿਖਿਆ ਦਧੇ ਪਚਮਰਨ ਮੰਤ ਨ ਮਾਨਨ ਕਾਇ ॥ ਜਮ ਮੰਤਰ ਸਿਰ ਰਖ ਕੇ ਅੰਤਰ ਸਾਤ ਲਜਾਇ ॥੨॥ ਪਉੜੀ ॥ ਖੇਤ ਕੰਡਿਆਰੀ ਸੋਹਣਾ ਜੇ ਦੂਰੋ ਦਿਸੇ ॥ ਭੁਲ ਭੁਲਾਵੇ ਜਾਂ ਵੜੇ ਜਾਇ ਪੁਛੋ ਤਿਸੇ ॥ ਸੋਈ ਜਾਣੇ ਬੇਮੁਖਾ ਹਥ ਲਗੇ ਜਿਸੇ ॥ ਆਕੀ ਦੁਨੀਆ ਅੰਦਰੇ ਦਰਗਾਹ ਵਿਚ ਲਿਸੇ ॥ ੧੭੪