ਪੰਨਾ:Alochana Magazine January, February, March 1967.pdf/183

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਓਰੋ, ਚੰਡੀਗੜ੍ਹ ਦੁਆਰਾ ਪ੍ਰਕਾਸ਼ਿਤ ਪੰਜਾਬੀ ਦੀਆਂ ਕੁੱਝ ਉੱਘੀਆਂ ਰਚਨਾਵਾਂ ਗੁਰਮੁਖੀ ਲਿੱਪੀ ਦਾ ਜਨਮ ਤੇ ਵਿਕਾਸ (ਕ੍ਰਿਤ ਸ. ਜੀ. ਬੀ. ਸਿੰਘ) ਪੰਨੇ : 192 ਸਾਈਜ਼ : 18 x25/8 ਮੁੱਲ : 15 ਰੁਪਏ ਗੁਰਮੁਖੀ ਅੱਖਰ ਸਿੱਧੇ, ਮਹਾਰਾਜਾ ਅਸ਼ੋਕ ਦੇ ਵੇਲੇ ਦੇ ਅੱਖਰਾਂ ਤੋਂ ਉਪਜੇ ਹੋਏ ਹਨ, ਗੁਰਮੁਖੀ ਲਿੱਪੀ ਭਾਰਤ ਦੀਆਂ ਹੋਰ ਲਿਪੀਆਂ ਵਾਂਗ ਹੀ ਰਾਸ਼ਟੀ ਲਿੱਪੀ ਹੈ ਤੇ ਪੂਰੀ ਤਰ੍ਹਾਂ ਵਿਗਿਆਨਿਕ ਵੀ ਹੈ-ਇਹ ਕੁੱਝ ਸੁਰਗਵਾਸੀ ਸ. ਜੀ. ਬੀ. ਸਿੰਘ ਨੇ ਗੁਰਮੁਖੀ ਲਿੱਪੀ ਬਾਰੇ ਲਿਖੀ ਇਸ ਖੋਜ-ਭਰੀ ਪਹਿਲੀ ਕਿਤਾਬ ਵਿੱਚ, ਨਕਸ਼ੇ ਦੇ ਕੇ, ਪੂਰੀ ਤਰ੍ਹਾਂ ਸਿੱਧ ਕੀਤਾ ਹੈ । ਲਿੱਪੀ ਦੇ ਇਤਿਹਾਸ ਤੇ ਵਿਕਾਸ ਵਿਚ ਸ਼ੌਕ ਰੱਖਣ ਵਾਲੇ ਸੱਜਣਾਂ ਲਈ ਅਨਮੋਲ ਰਤਨ ਹੈ । ਪੰਜਾਬੀ ਭਾਸ਼ਾ ਦਾ ਵਿਕਾਸ (ਕਿਤ ਪ੍ਰੋਫ਼ੈਸਰ ਦੁਨੀ ਚੰਦ ) . ਪੰਨੇ : 540 ਸਾਈਜ਼ : 20 x 30/16 ਮੁੱਲ : 15 ਰੁਪਏ | ਪੰਜਾਬੀ ਭਾਸ਼ਾ ਦੇ ਵਿਕਾਸ ਉੱਤੇ ਬੜੀ ਪ੍ਰਮਾਣਿਕ ਤੇ ਉੱਚ ਪਾਏ ਦੀ ਰਚਨਾ ਹੈ । ਪੰਜਾਬੀ ਧੁਨੀਆਂ, ਸ਼ਬਦ-ਭੰਡਾਰ, ਵਿਆਕਰਣ ਤੇ ਉਪ-ਬੋਲੀਆਂ ਬਾਰੇ ਭਰਪੂਰ ਮਸਾਲਾ ਮਿਲਦਾ ਹੈ । ਇਸ ਕਿਤਾਬ ਨੂੰ ਭਾਰਤ ਸਰਕਾਰ ਵੱਲੋਂ ੧੦੦੦) ਰੁਪਏ ਇਨਾਮ ਮਿਲ ਚੁੱਕਾ ਹੈ । ਪੰਜਾਬੀ ਭਾਸ਼ਾ ਦਾ ਵਿਆਕਰਣ (ਪ੍ਰੋਫ਼ੈਸਰ ਦੁਨੀ ਚੰਦ ). ਪੰਨੇ : 282 ਸਾਈਜ਼ : 18 x22/8 ਮੁੱਲ : 15 ਰੁਪਏ ਇਕ ਵਿਸ਼ੇਸ਼ੱਗ ਨੇ ਪੰਜਾਬੀ ਦੇ ਵਰਣ-ਬੋਧ, ਸ਼ਬਦ-ਬੋਧ ਤੇ ਵਾਕ-ਬੋਧ ਉੱਤੇ ਪ੍ਰਮਾਣਿਕ ਚਾਨਣ ਪਾਇਆ ਹੈ । ਇਸ ਨੂੰ ਸੱਭ ਵਿਦਵਾਨ ਪੰਜਾਬੀ ਵਿਆਕਰਣ ਦਾ ਉਚੇਰਾ ਵਿਗਿਆਨਿਕ ਗ੍ਰੰਥ ਮੰਨਦੇ ਹਨ । ਪੰਜਾਬੀ ਮੁਹਾਵਰਾ ਕੋਸ਼ (ਪ੍ਰੋਫੈਸਰ ਸਾਹਿਬ ਸਿੰਘ ਤੇ ਡਾ. ਤਾਰਨ ਸਿੰਘ) ਪੰਨੇ : 395 ਸਾਈਜ਼ : 18322/8 ਮੁੱਲ : 20 ਰੁਪਏ | ਪੰਜਾਬੀ ਬੋਲੀ ਦੇ ਕੋਈ ਚਾਰ ਹਜ਼ਾਰ ਤੋਂ ਉੱਪਰ ਮੁਹਾਵਰਿਆਂ ਦਾ ਕੋਸ਼ । ਅੰਤ ਵਿਚ ਸਿੰਘਾਂ ਦੇ ਬੱਲੇ ਤੇ ਵਾਕੰਸ਼ ਦਰਜ ਹਨ । ਮੁਹਾਵਰਿਆਂ ਦੇ ਅਰਥ ਦੱਸ ਕੇ ਉਨ੍ਹਾਂ ਦੀ ਵਰਤੋਂ ਤੇ ਵਰਤੋਂ ਦੇ ਸਮੇਂ ਵੀ ਦੱਸੇ ਹਨ । ਕੋਸ਼ਕਾਰੀ ਦੇ ਸਾਹਿੱਤ ਵਿਚ ਇਕ ਨਵਾਂ ਵਾਧਾ ਹੈ । ਅੰਗਜ਼ੀ-ਪੰਜਾਬੀ ਕੋਸ਼ (ਪਹਿਲਾ ਭਾਗ) (ਸੂਰਗਵਾਸੀ ਪ੍ਰਿੰਸੀਪਲ ਤੇਜਾ ਸਿੰਘ) ਪੰਨੇ : 312 ਸਾਈਜ਼ : 18 x22 4 ਮੁੱਲ : 15 ਰੁਪਏ Concise Oxford Dictionary ਦੇ ਆਧਾਰ ਉੱਤੇ ਬਣਿਆ ਸੱਭ ਤੋਂ ਪਹਿਲਾ ਅੰਗ੍ਰੇਜ਼ੀ-ਪੰਜਾਬੀ ਕੋਸ਼ । ਇਹ ਕੋਸ਼ਕਾਰੀ ਦੀ ਬਾਰੀਕ ਸੂਝ ਦਾ ਸਿੱਟਾ ਹੈ ਤੇ ਵਿਦਵਾਨਾਂ ਲਈ ਅਤਿਅੰਤ ਜ਼ਰੂਰੀ ਗ੍ਰੰਥ ਹੈ ।