ਪੰਨਾ:Alochana Magazine January, February, March 1967.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿੱਧਾਂਤਾਂ ਤੋਂ ਨਹੀਂ ਲਾਇਆ ਜਾ ਸਕਦਾ ਸਗੋਂ ਯਥਾਰਥ ਜਿਵੇਂ ਉਹ 'ਹੈ' ਦੇ ਸੰਪੂਰਣ ‘ਗਿਆਨ-ਅਨੁਭਵ` ਤੋਂ ਲਾਇਆ ਜਾ ਸਕਦਾ ਹੈ । ਯਥਾਰਥ ਦੀ ਇਹ 'ਹੈ' ਨਾ ਤਾਂ ਨਿਰੋਲ ਸਾਪੇਖ ਕਾਲ ਦੇ ਅਧੀਨ ਹੀ ਹੈ ਅਤੇ ਨਾ ਅਨੰਤ ਕਾਲ ਦੇ ਅਧੀਨ ਹੀ, ਸੋ ਨਾ ਇਹ ਅਸਲੋਂ ਤਰਕ-ਰਹਿਤ ਹੈ ਨਾ ਅਸਲੋਂ ਤਰਕ-ਸਹਿਤ । ਏਥੇ ਯਥਾਰਥ ਦੀ ‘ਹੈ' ਅਨਾਦੀ ਵੀ ਹੈ ਅਤੇ ਪਰਿਵਰਤਨਸ਼ੀਲ ਵੀ । ਇਹ ‘ਹੈ' ਆਤਮ-ਆਧਾਰ ਵੀ ਹੈ ਅਤੇ ਅਨਾਤਮ-ਆਧਾਰ ਵੀ । ਜਦ ਅਸੀਂ ਇਸ ‘ਹੈ' ਦੇ ਕੇਵਲ ਅੰਦਰਲੇ ਸੱਚ ਨੂੰ ਪਰਖਦੇ ਹਾਂ ਤਾਂ ਇਸ ਦੀ ਬਾਹਰਲੀ ਹੈ ਮਾਇਆ-ਰੂਪ ਭਾਸਣ ਲੱਗ ਜਾਂਦੀ ਹੈ ਅਤੇ ਜਦ ਕੇਵਲ ਇਸ ਦੇ ਬਾਹਰਗਤ ਜਾਂ ਅਨਾਤਮ ਰੂਪ ਦਾ ਅਨੁਭਵ ਕਰਦੇ ਹਾਂ ਤਾਂ ਅਸੀਂ ਯਥਾਰਥ ਦੇ ਵਾਸਤਵਿਕ ਸੱਚ ਤੋਂ ਵਾਂਝੇ ਰਹਿ ਜਾਂਦੇ ਹਾਂ । ਸੋ ਇਸ ‘ਹੈ' ਦਾ ਨਿਖੜਵਾਂ ਗਿਆਨ ਜਾਂ ਤਾਂ ਮਾਇਆ ਪੈਦਾ ਕਰਦਾ ਹੈ ਜਾਂ ਅਧੂਰਾ ਸੱਚ ਅਤੇ ਇਹ ਦੋਵੇਂ ਨਤੀਜੇ ਆਪਣੇ ਅੰਤਿਮਪੱਖੀ ਰੂਪ ਵਿਚ ਗਲਤ ਹਨ । ਸਮੁੱਚੇ ਤੌਰ ਉੱਤੇ ਮਨੁੱਖ ਨੂੰ 'ਹੈ' ਦੇ ਸੱਚ ਦੀ ਪ੍ਰਾਪਤੀ ਲਈ ਗਿਆਨ ਅਤੇ ਪਰਾ-ਗਿਆਨ ਦਾ ਸਮੂਹਿਕ ਅਨੁਭਵ ਹੋਣਾ ਆਵੱਸ਼ਕ ਹੈ ਜਿਹੜਾ ‘ਹੈ’ ਦੇ ਦੋਨਾਂ ਜਹਾਨਾਂ ਨੂੰ ਇਕ ਸਰੂਪ ਵਿਚ ਲਿਆ ਕੇ ਹੀ ਹੋ ਸਕਦਾ ਹੈ । ਸਾਨੂੰ 'ਹੈ' ਦੀ ਦਿਸ ਸਥਿੱਤੀ ਉੱਤੇ ਪਹੁੰਚ ਕੇ ਹੀ ਇਸ ਦੇ ਪ੍ਰਤੱਖ, ਸਾਖਿਆਤ ਦਰਸ਼ਨ ਹੁੰਦੇ ਹਨ, ਜਿੱਥੇ ਇਸ ਦੀ ਸੁੰਦਰਤਾ ਦਾ ਤੇਜ਼-ਪ੍ਰਕਾਸ਼ ਇਕ ਵਿਚਿੱਤਰ ਜਲ ਪਸਾਰ ਰਿਹਾ ਹੁੰਦਾ ਹੈ । ਕਾਲ ਦੇ ਪੱਖ ਤੋਂ ਇਸ ‘ਹੈ' ਵਿਚ ਅਨੰਤ ਕਾਲ ਵੀ ਮੌਜੂਦ ਹੈ ਜਿਸ ਦੀ ਪ੍ਰਾਪਤੀ ਮਨੁੱਖ ਅਨੁਭਵ ਹੋ ਕੇ ਕਰਦਾ ਹੈ ਅਤੇ ਸਾਪੇਖ ਕਾਲ ਵੀ ਜਿਸ ਅਨੁਸਾਰ ਮਨੁੱਖ ਗਿਆਨ ਦੇ ਸਰੇ ਇਕ ਚੇਤਨਾ ਪੈਦਾ ਕਰਦਾ ਹੈ ਅਤੇ ਕਾਲ-ਅਲਪ ਦੀ ਚੇਤਨਾ ਵੀ ਹੁੰਦੀ ਹੈ ਜਿਸ ਨਾਲ ਮਨੁੱਖ ਉਪਰੋਕਤ ਚੇਤਨਾ ਨਾਲ ਆਪਣੇ ਅਸਤਿਤ ਨੂੰ ਯੋਗ ਥਾਂ ਦਿੰਦਾ ਹੈ । ਅਸੀਂ ਪਿੱਛੇ ਮਨੁੱਖ ਲਈ ਸਭ ਤੋਂ ਪਹਿਲੀ ਲੋੜੀਦੀ ਪ੍ਰਾਪਤੀ, ਕਾਲ-ਅਲਪਤਾ ਦੀ ਚਤਨਾ ਦੱਸੀ ਸੀ । ਮਨੁੱਖ ਨੇ ਇਸ ਨੂੰ ਸਾਪੇਖ ਕਾਲ ਅਤੇ ਅਨੰਤ ਕਾਲ ਨਾਲ ਸਲਿਤ ਕਰਨਾ ਹੈ ਤਾਂ ਜੋ ਯਥਾਰਥ ਦਾ ਸੰਪੂਰਣ ਸੱਚ ਅਨੁਭਵ ਕੀਤਾ ਜਾ ਸਕੇ ਅਤੇ ਇਉਂ ਹੀ ਪੂਰਣ ਹੈ' ਦੇ ਪੂਰੇ ਦਰਸ਼ਨ ਹੋ ਸਕਦੇ ਹਨ । ( ੩ ) ਸਾਹਿੱਤਕਾਰ ਨੇ ਸਭ ਤੋਂ ਪਹਿਲਾਂ ਤਾਂ ਅਜਿਹੀ 'ਹੈ' ਨੂੰ ਅਨੁਭਵ ਕਰ ਕੇ ਆਪਣਾ ਆਤਮ-ਅਨਾਤਮ ਇਕ-ਸੁਰ ਕਰਨਾ ਹੈ ਅਤੇ ਦੂਜੇ ਆਪਣੇ ਮਾਧਿਅਮ, ਅਰਥਾਤ ਸ਼ਬਦ ਨੂੰ, ਅਜਿਹੀ ਹੈ' ਦੇ ਹਾਣ ਦਾ ਕਰਨਾ ਹੈ । ਇਉਂ ਤਦ ਹੀ ਹੋ ਸਕਦਾ ਹੈ ਜੇ ਸਾਹਿੱਤਕਾਰ ਇਸ ਵਿਚ ਨਾ ਤਾਂ ਯਥਾਰਥ ਦੇ ਉਪਭਾਵਕ ਪ੍ਰਤਿਕਰਮ ਦਾ ਰੰਗ ਗਾੜਾ ਕਰੇ ਅਤੇ ਨਾ ਹੀ ਉਹ , ਨਿਆਇ-ਸ਼ੀਲ ਹੋ ਕੇ ਸ਼ਬਦ ਨੂੰ ਅੰਤਿਮ-ਪੱਖੀ ੧੩