ਪੰਨਾ:Alochana Magazine January, February, March 1967.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਲਿਤ ਹੁੰਦੀ ਹੈ । ਇਹ ਕਰਤਾਰੀ-ਪਣ ਨਾਲ ਇਕ ਤਾਂ ਸਾਕਾਰ-ਦੇਸ ਅਤੇ ਨਿਰਾਕਾਰ ਦੇਸ ਤੀਬਰਤਾ ਨਾਲ ਜੁੱਟ ਰੂਪ ਧਾਰਣ ਕਰਕੇ ਇਨੇ ਸਮਿਲਤ ਹੋ ਜਾਂਦੇ ਹਨ ਕਿ ਇਨ੍ਹਾਂ ਵਿਚ ਕਿਸੇ ਚੇਤਨਾ-ਅਨੁਭਵ ਜਾਂ ਸਾਪੇਖ-ਕਾਲ ਅਤੇ ਅਨੰਤ ਕਾਲ ਦੇ ਨਿਖੜਵੇਂ ਹੋਣ ਜਾਂ ਵਿੱਥ ਰੱਖਣ ਦਾ ਅਭਾਵ ਹੋ ਜਾਂਦਾ ਹੈ ਅਤੇ ਦੂਜੇ ਇਹ ਸ਼ਕਤੀ ਇੱਕ ਚਾਨਣ ਰੂਪ ਬਣ ਕੇ ਨਾ ਕੇਵਲ ਆਪਣੇ ਯੁਗ ਨੂੰ ਹੀ ਰੁਸ਼ਨਾਉਂਦੀ ਹੈ ਸਗੋਂ ਅਗਲੇ ਪਿਛਲੇ ਯੁਗਾਂ ਨੂੰ ਵੀ ਆਪਣੀ ਲੇ ਵਿਚ ਪ੍ਰਕਾਸ਼ਮਾਨ ਕਰਨ ਦਾ ਅਭਿਆਸ ਕਰ ਰਹੀ ਹੁੰਦੀ ਹੈ । ਕਈ ਵਾਰ ਸਾਹਿੱਤਕਾਰ ਜਿਸ ਸਮੇਂ ਆਪ ਕਰਤਾਰੀ ਰੌ ਵਿਚ ਤਾਂ ਵਹਿ ਨਹੀਂ ਰਿਹਾ ਹੁੰਦਾ ਪਰ ਵਹਿ ਚੁੱਕੀ ਕਰਤਾਰੀ ਰੋ ਨੂੰ ਦੋਬਾਰਾ ਯਾਦ ਕਰ ਕੇ ਸ਼ਬਦਾਂ ਵਿਚ ਪੈ ਰਿਹਾ ਹੁੰਦਾ ਹੈ ਤਦ ਉਸ ਸਮੇਂ ਸਾਹਿੱਤਕਾਰ ਸ਼ਬਦਾਂ ਵਿਚ ਸਾਪੇਖ-ਅਨੰਤ ਕਾਲ ਦੇ ਸਾਕਾਰ-ਨਿਰਾਕਾਰ ਦੇਸ਼ਾਂ ਨੂੰ ਮੂਰਤੀਮਾਨ ਤਾਂ ਸ਼ਾਇਦ ਕਰ ਸਕਦਾ ਹੈ ਪਰ ਵਹਿ ਰਹੀ ਕਰਤਾਰੀ ਰੋ ਦੀ ਸਿਖਰੀ ਤੀਬਰਤਾ ਦਾ ਪ੍ਰਕਾਸ਼ ਨਹੀਂ ਸਕਦਾ । ਪਹਿਲੀ ਸਥਿਤੀ ਦੇ ਸਬਦਾਂ ਵਿਚ ਸ਼ਬਦਵਿਸਤਾਰ, ਭਾਵ-ਵਿਸਤਾਰ, ਵਿਸ਼ੇ-ਵਿਸਤਾਰ, ਆਦਿ ਵਿਆਪਕ ਹੋ ਜਾਂਦੇ ਹਨ ਪਰ ਦੂਜੀ ਸਥਿਤੀ ਦੇ ਸ਼ਬਦਾਂ ਵਿਚ ਕਿਉਂ ਜੋ ਤੀਬਰਤਾ ਦੀ ਸਿਖਰ ਉੱਤੇ ਆ ਕੇ ਸਾਹਿੱਤਕਾਰ ਆਪ ਹਲਾਲ ਹੋਇਆ ਪਿਆ ਹੁੰਦਾ ਹੈ, ਇਸ ਕਰਕੇ ਉਸ ਦੀ ਆਪਣੀ ਤੀਬਰ, ਤੀਖਣ ਅਗਨ ਵਿਚ ਸ਼ਬਦ ਪ੍ਰਚੰਡ ਰੂਪ ਹੋ ਕੇ ਆਪਮੁਹਾਰੇ ਉਛਲਦੇ ਹਨ । ਇਸ ਪ੍ਰਕਾਰ ਦੇ ਸ਼ਬਦਾਂ ਵਿਚ ਉਪਰੋਕਤ ਸਾਰੇ ਵਿਸਤਾਰਾਂ ਦੀ ਫੈਲਵੀਂ ਅਗਨੀ ਕੇਂਦਰ ਵੱਲ ਇਕੱਠੀ ਰ ਕੇ ਇਕ ਪ੍ਰਬਲ ਰੂਪ ਧਾਰਨ ਕਰਦੀ ਹੈ ਜਿਸ ਦਾ ਭਾਂਬੜ ਅਤੇ ਚਾਨਣ ਹੋਰਨਾਂ ਯੁਗਾਂ ਨੂੰ ਵੀ ਆਪਣੇ ਕਲਾਵੇ ਵਿਚ ਲੈਣ ਦਾ ਸਾਹਸ ਕਰ ਰਹੇ ਹੁੰਦੇ ਹਨ । ਇਸ ਕਰਤਾਰੀ ਸਥਿਤੀ ਵਿਚ ਵਿਸਤਾਰ ਕਦੇ ਵਿਸਤਾਰਮਈ ਰੂਪ ਵਿਚ ਪ੍ਰਗਟ ਨਹੀਂ ਹੁੰਦਾ ਜੋ ਕੇਵਲ ਇੱਕ ਖ਼ਾਲੀ ਫੈਲਾਉ ਪੈਦਾ ਕਰੇ, ਸਗੋਂ ਇਹ ਵਿਸਤਾਰ ਇਕ-ਮੁੱਠ ਹੋ ਕੇ ਇੰਨਾਂ ਪ੍ਰਬਲ, ਚੰਡ-ਰੂਪ ਹੋਇਆ ਹੁੰਦਾ ਹੈ ਕਿ ਇਸ ਦੀ ਭੜਕ ਕਈ ਦੇਸ ਗਾਹ ਮਾਰਦੀ ਹੈ । ਜਦੋਂ ਅਸੀਂ ਸਾਹਿੱਤ ਨੂੰ ਵਿਸ਼ੈ-ਵਿਸਤਾਰ, ਭਾਵ-ਵਿਸਤਾਰ ਅਤੇ ਇੱਥੋਂ ਤਕ ਕਿ ਵਿਸ਼ਵਾਰਥੀ-ਵਿਸਤਾਰ ਕਹਿੰਦੇ ਹਾਂ, ਤਦ ਅਸੀਂ ਇਸ ਉਕਤੀ ਨਾਲ ਇਸ ਕਰਕੇ ਸੰਤੁਸ਼ਟ ਹੋ ਜਾਂਦੇ ਹਾਂ ਕਿ ਸਾਹਿੱਤ ਵਿਚ ਵਿਅਕਤੀਗਤਤਾ ਦੀ ਥਾਂ ਵਿਸ਼ਵਤਾ ਆ ਗਈ ਹੈ, ਪਰ ਸਾਹਿੱਤ ਨਾ ਤਾਂ ਵਿਅਕਤੀਗਤਤਾ ਦਾ ਵਿਸਤਾਰ ਕਰਦਾ ਹੈ, ਨਾ ਹੀ ਵਿਸ਼ੈ-ਵਸਤ ਰ ਜਾਂ ਭਾਵ-ਵਿਸਤਾਰ, ਸਗੋਂ ਵਿਅਕਤੀ ਤੋਂ ਵਿਸ਼ਵ ਤਕ ਦੇ ਖਿੱਲਰੇ ਵਿਸਤਾਰ ਨੂੰ ਇੰਨੇ ਸੰਜਮ ਨਾਲ ਅਤੇ ਇੰਨੀ ਤੀਖਣ ਤੀਬਰਤਾ ਨਾਲ ਕੰਦਿਤ ਕਰਦਾ ਹੈ ਕਿ ਉਸ ਵਿਚ ਇਹ ਸਾਰੇ ਪਸਾਰ ਸਗੋਂ ਅੱਗੇ ਨਾਲੋਂ ਵਧ ਤੀਬਰ ਸ਼ਕਤੀ ਨਾਲ ਵਿਦਮਾਨ ਹੋ ਜਾਂਦੇ ਹਨ । ਸੌ ਸਾਹਿੱਤ ਦਾ ਪ੍ਰਯੋਜਨ ਵਿਸ਼ਵਾਰਥੀ ਵਿਸਤਾਰ ਨਹੀਂ ਸਗੋਂ ਵਿਸ਼ਵਾਰਥੀ ਵਿਸਤਾਰ ਵਿਚ ਸੰਜਮ ਅਤੇ ਤੀਬਰਤਾ ਉਪਜਾਉਣ ਵਿਚ ਹੈ । ਸਾਹਿੱਤਕਾਰ ਨੇ ਅਜਿਹੀ ੧੫