ਪੰਨਾ:Alochana Magazine January, February, March 1967.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਲ-ਅਲਪਤਾ ਦੀ ਚੇਤਨਾ ਵੱਲ ਧਿਆਨ ਦੇਣਾ ਪਵੇਗਾ ਕਿਉਂ ਜੋ ਇਹ ਪ੍ਰਵਿਰਤੀ ਸਾਡੇ ਕਵੀਆਂ ਨੇ ਚੇਤੰਨ-ਰੂਪ ਵਿਚ ਲਿਆਂਦੀ ਭਾਸਦੀ ਹੈ । ਪੰਜਾਬੀ ਵਿਚ ਕਾਲ-ਅਲਪਤਾ ਦੀ ਚੇਤਨਾ ਵਧੇਰੇ ਕਰ ਕੇ ਬਿਦੇਸ਼ੀ ਰਾਜ ਦੇ ਪ੍ਰਤਿਕਰਮ ਕਰਕੇ ਸੁਰਜੀਤ ਹੋਈ, ਪਰ ਉਸ ਸਮੇਂ ਵੀ ਸਾਡੇ ਮਨੁੱਖ ਕੋਲੋਂ ਕਾਲ-ਅਲਪ ਦੀ ਚੇਤਨਾ ਦਾ ਵਾਸਤਵਿਕ ਅਨੁਭਵ ਨਹੀਂ ਹੋ ਸਕਿਆ ਸਗੋਂ ਕਾਲ ਦਾ ਖਿੰਡਰਵਾਂ ਗਿਆਨ ਮੂਰਤੀਮਾਨ ਕੀਤਾ ਗਿਆ, ਜਿਸ ਦੇ ਫਲ ਸਰੂਪ ਰਾਜਸੀ ਅਤੇ ਧਾਰਮਿਕ ਧਾਰਾਵਾਂ ਵਿਚ ਭਿੰਨਤਾ ਵਿਆਪਕ ਹੋ ਗਈ । ਥੇ ਸਾਡਾ ਕਾਲ-ਅਲਪਤਾ ਦੀ ਚੇਤਨਾ ਤੋਂ ਭਾਵ ਕਦਾਚਿਤ ਕੇਵਲ ਰਾਜਸੀ ਜਾਗ੍ਰਿਤੀ (; ਹੀ ਨਹੀਂ ਸਗੋਂ ਸਮੂਹਿਕ ਤੌਰ ਉੱਤੇ ਪਿੱਛੇ ਦੱਸੇ ਅਨੁਸਾਰ ਸਾਪੇਖ ਕਾਲ ਵਿਚ ਮਨੁੱਖ ਤੇ ਆਪਣੇ ਅਸਤਿਤ ਨੂੰ ਯੋਗ ਥਾਂ ਦੇਣ ਤੋਂ ਹੈ । ਮੋਹਨ ਸਿੰਘ ਨੇ ਆਪਣੇ ਵੱਲੋਂ ਅਜਿਹੇ ਮਨੁੱਖੀ ਅਸਤਿਤ ਨੂੰ ਮਹੜ੍ਹ ਦੇ ਕੇ ਕਲਾਤਮਿਕ ਪੱਖ ਆਪਣੀ ਕਵਿਤਾ ਵਿਚ, ਸਮ ਜਵਿਗਿਆਨ ਅਨੁਸਾਰ, ਸਮਾਜਵਾਦੀ ਰੰਗ ਪ੍ਰਤਿਬਿੰਬਤ ਕਰਨ ਦਾ ਯਤਨ ਕੀਤਾ ਪਰ ਇਸ ਰੰਗ ਨੇ ਕਵੀ ਮੋਹਨ ਸਿੰਘ ਨੂੰ ਕਾਵਿ-ਸਿਖਰਾਂ ਉੱਤੇ ਲਿਜਾਣ ਦੀ ਬਜਾਇ ਸਗ ਉਸ ਵਿਚ ਦੰਦ ਉਪਜਾ ਦਿੱਤਾ ਜਿਸ ਕਾਰਣ ਸਾਨੂੰ ਉਸ ਦੇ ਚਿੰਤਕ, ਮਨੋਵਿਗਿਆਨੀ, ਦਾਰਸ਼ਨਿਕ, ਅਨੁਭਵੀ ਅਤੇ ਕਵੀ-ਮਨ ਵਿਚ ਕਿਸੇ ਏਕਤਾ ਦੀ ਬਜਾਇ ਖੰਡਿਤ ਰੰਗ ਮਿਲਦੇ ਹਠ । ਇਸੇ ਖੰਡਿਤ ਅਵਸਥਾ ਜਾਂ ਦੰਦ ਦੇ ਪਰਿਣਾਮ ਵਜੋਂ ਨਾ ਤਾਂ ਉਹ ਕਾਲਚੇਤਨਾਵਾਂ ਨਾਲ ਵਫ਼ਾਈ ਪਾਲ ਸਕਿਆ ਹੈ ਅਤੇ ਨਾ ਹੀ ਵਿਅਕਤਿਤੁ ਨਾਲ । ਉਸ ਦਾ ਚਿੰਤਨ ਅਤੇ ਅਵਚੇਤਨ, ਇਕ-ਸੁਰ ਹੋਣ ਦੀ ਬਜਾਇ, ਬਾਰ ਬਾਰ ਖੰਡਿਤ ਹੋ ਹੋ ਫੁੱਟਿਆ। ਇਹ ਖੰਡਿਤ-ਬਿਰਤੀ ਮੋਹਨ ਸਿੰਘ ਵਿਚ ਯਥਾਰਥ ਨੂੰ ਖੰਡਵੇਂ ਰੂਪ ਵਿਚ ਅਵਲੋਕਨ ਤਰਨ ਕਰਕੇ ਹੀ ਮਿਲੀ ਹੈ, ਜਿਸ ਕਾਰਣ ਉਹ ਯਥਾਰਥ ਦੇ ਵੱਖ ਵੱਖ ਪ੍ਰਤਿਕਰਮ ਹੀ ਰੂਪਮਾਨ ਕਰਦਾ ਹੈ । ਜਿਵੇਂ ਉਹ ਇੱਕ ਪਾਸੇ ਚੇਤਨ ਹੋ ਕੇ ਲਿਖਦਾ ਹੈ : ‘ਪਰ ਹੁਣ ਜ਼ੁਲਫ਼ਾਂ ਦੀ ਛਾਂ ਥੱਲੇ, ਪਿਆਰੀ ਨੀਂਦਰ ਆਂਦੀ ਨਾ । ਨਿੱਜੀ ਪਿਆਰ ਦੇ ਠੇਕੇ ਉੱਤੇ, ਰੂਹ ਮੇਰੀ ਸ਼ਿਆਂਦੀ ਨਾ । (ਹਥਿਆਰ; ਆਵਾਜਾਂ) ਨਾਲ ਭੁੱਖਾਂ ਇਸ਼ਕ ਲਿੱਸਾ, ਹੁਸਨ ਖਾਂਦਾ ਹੋ ਗਿਆ । ਭੁੱਖ ਮਿਟਾਈਏ ਯਾ ਹੁਸਨ ਦੇ ਗੀਤ ਗਾਈਏ ਸਾਥੀਓ । (ਗਜ਼ਲ, ਆਵਾਜ਼ਾਂ) ਅਤੇ ਦੂਜੇ ਪਾਸੇ ਉਸ ਦਾ ਪ੍ਰਤਿਕਰਮ ਹੈ :' 'ਆ ਇਸ਼ਕ ਹੋਰਾਂ ਸਭ ਵੀਟ ਦਿੱਤਾ, ਰਹੀ ਅਕਲ ਜੋੜਦੀ ਪਲੀ ਪਲੀ । ਮੁੜ ਹੁਸਨ ਕਿਸੇ ਦੇ ਨੈਣ ਚੜੇ, ਮੁੜ ਨਿਗਾਹ ਕਿਸੇ ਦੀ ਜਿੰਦ ਸਲੀ ।' (ਗੀਤ; ਆਵਾਜ਼ਾਂ)