ਪੰਨਾ:Alochana Magazine January, February, March 1967.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵਿਤਾ ਵਿਚ ਅਜਿਹੀਆਂ ਘਟਨਾਵਾਂ ਦਾ ਨੰਗਾ ਵਿਸ਼ਲੇਸ਼ਣ ਤਰਕ ਤੋਂ ਅੱਗੇ ਲੈ ਕੇ ਨਹੀਂ ਜਾਂਦਾ । ਇਸ ਲਈ ਕਵਿਤਾ ਭਾਵ ਨਾਲੋਂ ਪਰਿਣਾਮ-ਸਿੱਧੀ ਉਤੇ ਹੀ ਸੀਗਤ ਹੋ ਜਾਂਦੀ ਹੈ । ਕਵੀ ਨੇ ਤਾਂ ਘਟਨਾਵਾਂ ਨੂੰ ਭਾਵ ਬਣਾਉਣਾ ਹੈ ਜੋ ਉਹ ਆਤਮ-ਅਨਾਤਮ ਨੂੰ ਇੱਕ ਸੁਰ ਕਰ ਕੇ ਹੀ ਕਰ ਸਕਦਾ ਹੈ । ਪੰਜਾਬੀ ਕਵੀਆਂ ਨੇ ਅਜਿਹੀ ਸਥਿਤੀ ਉੱਤੇ ਅਜੇ ਆਉਣਾ ਹੈ ਜਿੱਥੇ ਘਟਨਾਵਾਂ, ਭਾਵ ਬਣ ਸਕਣ । ਇਹੋ ਹੀ ਕਾਰਣ ਹੈ ਕਿ ਦੇਸਵੰਡ ਦੀ ਦੁਖਦਾਇਕ ਘਟਨਾ ਨਾਲ ਸਾਡੇ ਕਵੀ ਅਜੇ ਇਨਸਾਫ਼ ਨਹੀਂ ਕਰ ਸਕੇ । ਉਨ੍ਹਾਂ ਨੇ ਕੇਵਲ ਦੇਸ-ਵੰਡ ਦੀਆਂ ਸਾਕਾਰ ਘਟਨਾਵਾਂ ਖੂਨ ਖ਼ਰਾਬਾ, ਲੁੱਟ ਪੁੱਟ, ਆਦਿ ਨੂੰ ਬਾਹਰਲੇ ਪੱਖ ਤੋਂ ਹੀ ਤਿਬਿੰਬਿਆ ਹੈ ਅਤੇ ਉਸ ਵਿਚ ਕੇਵਲ ਘਟਨਾਵਾਂ ਦਾ ਵਿਸ਼ਲੇਸ਼ਣ ਹੀ ਦਰਸਾਇਆ ਹੈ । ਦੇਸ-ਵੰਡ ਵਰਗੀ ਅਸਹਿ ਘਟਨਾ, ਜਿਸ ਨੇ ਮਨੁੱਖ ਦੀ ਆਤਮਾ ਅਤੇ ਉਸ ਦੇ ਸਮੂਹਿਕ ਅਵਚੇਤਨ ਦੇ ਲੰਗਾਰ ਲਾਹ ਸੁੱਟੇ ਸਨ, ਸਾਡੇ ਕਵੀਆਂ ਲਈ ਅਜੇ ਵੀ ਵੰਗਾਰ ਬਣੀ ਹੋਈ ਹੈ । ਪੰਜਾਬੀ ਦੇ ਕਵੀਆਂ ਨੂੰ ਪਹਿਲਾਂ ਤਾਂ ਅਜਿਹੀਆਂ ਘਟਨਾਵਾਂ, ਅਰਥਾਤ ਸਾਪੇਖ-ਕਾਲ ਦੀਆਂ ਚੇਤਨਾਵਾਂ ਨੂੰ ਸਮੂਹਿਕ ਰੂਪ ਵਿਚ ਚਿਤਰ ਕੇ, ਨਵ-ਚੇਤਨਾ ਉਭਾਰਨ ਦੀ ਸਮੱਸਿਆ ਬਣੀ ਹੋਈ ਹੈ, ਅੱਗ ਉਸ ਨੂੰ ਭਾਵ ਬਣਾਉਣ ਦੀ ਸਫ਼ਲਤਾ ਤਾਂ ਕਿਤੇ ਰਹੀ । ਉਂਜ ਜਿੰਨੀ ਦੇਰ ਅਜਿਹੀ ਪ੍ਰਾਪਤੀ ਹੁੰਦੀ ਨਹੀਂ ਕਵੀ ਕਾਵਿ-ਸਿੱਖਰਾਂ ਨੂੰ ਨਹੀਂ ਛੂਹ ਸਕਣਗੇ । ਉਪਰੋਕਤ ਚਿੰਤਨ ਤੋਂ ਇਹ ਸਪੱਸ਼ਟ ਹੈ ਕਿ ਅਜੋਕੇ ਪੰਜਾਬੀ ਕਵੀਆਂ ਨੂੰ ਸਾਪੇਖਕਾਲ ਦੀਆਂ ਅਲੱਗ ਅਲੱਗ ਚੇਤਨਾਵਾਂ ਦਾ ਤਾਂ ਗਿਆਨ ਹੈ ਪਰ ਇਨ੍ਹਾਂ ਦਾ ਇਕ ਤਾਂ ਉਨਾਂ ਨੂੰ ਸਮੂਹਿਕ ਅਨੁਭਵ ਨਹੀਂ ਦੂਜੇ ਅਨੁਭਵ ਵਿਚ ਕਾਲ ਨੂੰ ਅਲਪ ਕਰਨ ਲਈ ਤੀਬਰਤਾ ਨਹੀਂ। ਇਸ ਤੀਬਰਤਾ ਦੀ ਅਣਹੋਂਦ ਨੇ ਸਾਡੇ ਕਵੀਆਂ ਵਿਚ ਕਾਵਿ ਨੂੰ ਸ਼ਬਦ-ਸੌਂਦਰਯ ਦੇ ਪੱਖ ਕਈ ਪ੍ਰਕਾਰ ਦੀਆਂ ਪ੍ਰਵਿਰਤੀਆਂ ਪ੍ਰਲਿਤ ਕਕਨ ਉੱਤੇ ਮਜਬੂਰ ਕੀਤਾ ਜੋ ਵਾਸਤਵ ਵਿਚ ਸੌਂਦਰਯ ਤੀਕ ਪਹੁੰਚ ਨਹੀਂ ਸਕੀਆਂ । ਜਿਵੇਂ ਮੋਹਨ ਸਿੰਘ ਦੇ ਦੂਜੇ ਅਮਨ-ਗੀਤ 'ਸਭ ਅੰਨ ਅਨਾਜ ਗਰੀਬਾਂ ਦਾ......ਲੋਕਾਂ ਚੁੱਲੇ ਅੰਗਿਆਰ ਲ: ਵਿਚ ਜਿੱਥੇ ਇਕਹਿਰੇ ਸੰਕਲਪ ਦਾ ਵਿਸਤਾਰ ਹੈ ਉੱਥੇ ਵਾਧੂ ਭਾਵ-ਰਹਿਤ ਸ਼ਬਦਾ ਦੀ ਭਰਮਾਰ ਵੀ ਹੈ । ਅਨਾਚ, ਗ਼ਰੀਬ, ਗੋਦਾਮ, ਦਫ਼ਨ, ਲੋਹਾ, ਕੋਇਲਾ, ਹਥਿਆਰ, ਪੈਂਤ, ਭੱਠੀਆਂ, ਆਦਿ ਸ਼ਬਦਾਂ ਪਿੱਛੇ ਕਵਿਤਾ ਵਾਲਾ ਤੀਬਰ ਭਾਵਕ ਸੰਜਮ ਨਹੀਂ, ਸਗ ਗੱਦ ਵਾਲੀ ਵਿਸ਼ਲੇਸ਼ਣੀ ਬਿਰਤੀ ਆਉਣ ਕਰਕੇ ਵਸਤ-ਬਹੁਲਤਾ ਦਾ ਫੈਲਵਾਂ ਭਾਰ ਹੈ' ਇੱਥ ਸ਼ਬਦ ਭਾਵ-ਯੁਕਤ ਹੋ ਕੇ ਅਨੇਕ ਅਦ੍ਰਿਸ਼ਟ ਜਮਾਤਾਂ ਨੂੰ ਪ੍ਰਕਾਸ਼ਮਨ ਨਹੀਂ ਕਰਦਾ ਇੱਥੇ ਸ਼ਬਦਾਂ ਵਿਚ ਨਾ ਅੰਦਰਲਾ ਜਲੋ ਹੈ, ਨਾ ਇਹ ਤਰਲ ਹੋ ਕੇ ਭਾਵ-ਭਰਪੂਰ ਜਰਾਤ ਵੱਲ ਸੰਕੇਤ ਕਰਦੇ ਹਨ । ਮੋਹਨ ਸਿੰਘ ਨੂੰ ਇੱਥੇ ਸੰਕਲਪ ਦੇ ਪੱਖੋਂ ਸਾਪੇਖ-ਕਾਲ ਦਾ ਕੇਵਲ ਇਕ-ਪੱਖੀ ਚੇਤਨਾ ਨੂੰ ਕਾਵਿ-ਵਿਸ਼ੇ ਬਣਾਇਆ ਹੈ, ਅਤੇ ਕਾਵਿ-ਸੌਂਦਰਯ ਦੇ ਪੱਖ २२