ਪੰਨਾ:Alochana Magazine January, February, March 1967.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਸੇ ਬੌਧਿਕ ਚੇਤਨਾ ਜਾਂ ਸੰਕਲਪ ਜਾਂ ਤਾਰਕਿਕ ਵਿਸ਼ਲੇਸ਼ਣ ਨੂੰ ਆਪਣਾ ਕਾਵਿ-ਵਿਸ਼ੈ ਨਹੀਂ ਬਣਾਇਆ । ਕਵਿਤਾ ਵਿਚ ਸਹਿਜ ਸੁਭਾ ‘ਰਾਤ ਦਾ ਦੀਵਾ' 'ਦਿਲ-ਦੀਵਾ', ‘ਕਾਲੀ ਰਾਤ’, ‘ਕਾਲੀ ਕੰਬਲੀ', 'ਉਚੇ ਤਾਰੇ' ਆਦਿ ਸ਼ਬਦ ਆਪਣੇ ਅਰਥਾਂ ਵਿਚ ਬਹੁ-ਰੰਗਤਾ ਲਿਆਉਣ ਲੱਗ ਪਏ ਹਨ । ਕਾਵਿ-ਵੇਗ ਦੇ ਪੱਖ ਤੋਂ ਵੀ ਇਸ ਕਵਿਤਾ ਵਿਚ ਇਕ ਧੂਹ ਹੈ ਜੋ ਰਾਤਾਂ ਸਾਹਵੇਂ ਘਿਰੇ ਦੀਵੇ ਦੀ ਕਿਸਮਤ ਅਜ਼ਮਾਈ ਦੇ ਖੇਲ ਤੋਂ ਪੈਦਾ ਕੀਤੀ ਗਈ ਹੈ । ਕਾਵਿ-ਅਭਿਵਿਅਕਤੀ ਦੇ ਪੱਖੋਂ ਰਾਤਾਂ, ਤਾਰੇ, ਪ੍ਰਕਿਰਤੀ, ਕਵੀ, ਦੀਵਾ ਸਭ ਆਪ ਵਿਚ ਵੱਖ ਵੱਖ ਹੋ ਕੇ ਵੀ ਘੁਲੇ ਮਿਲੇ ਹੀ ਹਨ । ਇੱਥੇ ਕਵੀ ਕੱਲ ਅਦ੍ਰਿਸ਼ਟਤਾ ਹੈ ਜਿਸ ਨਾਲ ਕਵਿਤਾ ਵਿਚ ਨਵੇਂ ਅਰਥ ਪੈਦਾ ਹੋ ਜਾਂਦੇ ਹਨ ਸਮੁੱਚੇ ਤੌਰ ਉੱਤੇ ਕਵੀ ਇੱਥੇ ਨਾ ਤਾਂ ਸਾਪੇਖ-ਕਾਲ ਦੀ ਚੇਤਨਾ ਦਾ ਧਾਰਨੀ ਹੈ ਅਤੇ ਨਾ ਹੀ ਉਹ ਸਾਪੇਖ-ਕਾਲ ਦੀਆਂ ਸਮੂਹਿਕ ਚੇਤਨਾਵਾਂ ਦੇ ਕੱਢੇ ਬੌਧਿਕ ਸਿੱਟਿਆਂ ਉੱਤੇ ਹੀ ਕਵਿਤਾ ਲਿਖ ਰਿਹਾ ਹੈ । ਇੱਥੇ ਸਾਪੇਖ-ਕਾਲ ਦੀਆਂ ਸਮੂਹਿਕ ਚੇਤਨਾਵਾਂ ਦਾ ਸਿੱਧਾ ਪ੍ਰਭਾਵ ਨਹੀਂ ਪੈਂਦਾ ਸਗੋਂ ਉਸ ਦੀ ਕਾਵਿ-ਭਾਵਕਤਾ ਤੋਂ ਪੂਰਨ ਸਿੰਘ ਦੇ ਸਾਪੇਖ-ਕਾਲ ਦੀ ਸਥਿਤੀ ਦਾ ਪਤਾ ਲਗਦਾ ਹੈ । ਪੂਰਨ ਸਿੰਘ ਦਾ ਇੱਥੇ ਕਵੀ-ਆਪਾ ਚਿੰਤਕ ਦੇ ਆਪੇ ਨਾਲੋਂ ਪਹਿਲਾ ਆਉਂਦਾ ਹੈ । ਸਾਪੇਖ-ਕਾਲ ਵਿਚ ਵਿਚਰ ਰਹੇ ਮਨੁੱਖ ਦਾ ਪ੍ਰਤੀਕ ਕਵੀ ਆਪ ਹੈ ਅਤੇ ਉਸ ਦਾ ਦੀਵਾ ਹੈ । ਅਨੰਤ ਕਾਲ ਨੂੰ ਸੰਕੇਤ ਕਰਨ ਵਾਲੇ ਉਚੇ ਤਾਰੇ ਹਨ ਜੋ ਮਨੁੱਖੀ ਜਗਤ ਦੇ ਸੀਮਾਗਤ ਦੇਸ-ਕਾਲ ਨੂੰ ਚੀਰ ਕੇ ਅਮਰ ਹੋ ਕੇ ਮਨੁੱਖੀ ਇਤਿਹਾਸ ਵਿਚ ਸਦਾ ਚਮਕ ਰਹੇ ਹਨ, ਅਨੰਤ ਹਨ । ਕਵੀ ਹੁਣ ਆਪਣੇ ਪ੍ਰਕਾਸ਼ ਦਾ ਜਾਇਜ਼ਾ ਲੈ ਰਿਹਾ ਹੈ ਕਿ ਉਹ ਆਪ ਹੁਣ ਕਿੱਥੋਂ ਤੱਕ ਨਿਸ਼ੇਧਾਤਮਕ ਸ਼ਕਤੀਆਂ ਉੱਤੇ ਹਾਵੀ ਹੋਵੇਗਾ । ਇਹ ਉਸ ਦੀ ਕਾਲ-ਅਲਪਤਾ ਦੀ ਚੇਤਨਾ ਕਾਵਿ-ਗਤ ਹੋਈ ਹੋਈ ਹੈ । ਸੰਖੇਪ ਵਿਚ ਕਵੀ ਆਪਣੇ ਯਥਾਰਥ ਦੀ 'ਹੈ' ਨੂੰ ਅਨੁਭਵ ਕਰ ਰਿਹਾ ਹੈ । 'ਹੈ' ਦਾ ਸਾਪੇ੫-ਕਾਲ ਕਵੀ ਆਪ ਹੈ, ਉਸ ਦਾ ਦੀਵਾ ਹੈ ; ‘ਹੈ ਦੇ ਅਨੰਤ ਕਾਲ ਨੂੰ ਦਰਸਾਉਣ ਵਾਲੀ ਉਸ ਦੀ ਅੰਦਰਲੀ ਲੋ ਹੈ ਜੋ ਸਦਾ ਮਨੁੱਖ ਵਿਰ ਜਗਦੀ ਹੈ ਅਤੇ ਉਚੇ ਤਾਰਿਆਂ ਦਾ ਸੰਗ ਲੋਚਦੀ ਹੈ । 'ਹੈ' ਦੇ ਕਰਮ ਨੂੰ ਦਰਸਾਉਣ ਵਾਲੀ ਹੈ, ਦੀਵੇ ਦੀ ਸ਼ਕਤੀ, ਅਰਥਾਤ ਕਾਲ-ਅਲਪ ਦੀ ਚੇਤਨਾ, ਜੋ ਨਿਸ਼ੇਧਾਤਮਕ ਸ਼ਕਤੀਆਂ ਨੂੰ ਅੱਸੂ ਵਿਚ ਲਣਾ ਚਾਹੁੰਦੀ ਹੈ । ਮਨੁੱਖ ਨੇ ਸਾਪੇਖ-ਭਾਲ ਦੀਆਂ ਇਨਾਂ ਨਿਸ਼ੇਧਾਤਮਕ ਸ਼ਕਤੀਆਂ ਦੀ ਦੀਰਘ ਉਮਰ ਅਲਪ ਕਰ ਕੇ ਆਪਣੀ ਪ੍ਰਾਪਤੀ ਕਰਨੀ ਹੈ । ਨਿਸ਼ੇਧਾਤਮਕ ਸ਼ਕਤੀਆਂ ਉੱਤੇ ਅੰਸ਼ ਪਾਉਣ ਵਾਲੀ ਮਨੁੱਖ ਦੀ ਪ੍ਰਾਪਤੀ ਤਦ ਹੀ ਹੋ ਸਕਦੀ ਹੈ ਜੇ ਮਨੁੱਖ ਦੀ ਯੁਗਪਰਿਵਰਤਨ ਦੀ ਚੇਤਨਾ, ਦੀ ਤਘ ਕਾਲ ਨਾਲ ਕਾਲ-ਅਲਤਾ ਵਿਚ ਵਿਰਤ ਹੋ ਜਾਵੇ । ਕਵੀ ਇਹ ਪ੍ਰਾਪਤੀ ਤਦ ਕਰ ਸਕਦਾ ਹੈ ਜੇ ਉਹ ਕਾਲ-ਚੇਤਨਾਵਾਂ ਨੂੰ ਡਰ ਰੂਪ ਵਿਚ ਜਾਂ ਵੱਖੋ ਵੱਖਰੇ ਵਾਦਾਂ ਵਿਚ ਨਾ ਅੰਤ ਕਰੇ ਸਗੋਂ ਸਮੂਹਿਕ ਰੂਪ ਵਿਚ ਚਿਤਵ ੨)