ਪੰਨਾ:Alochana Magazine January, February, March 1967.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਠਾਨਕੋਟ, ਗੁਰਦਾਸਪੁਰ, ਸਿਆਲਕੋਟ ਅਤੇ ਗੁਜਰਾਤ ਤੀਕ ਦਾ ਸਾਰਾ ਪੰਜਾਬੀ ਬੋਲਦਾ ਇਲਾਕਾ ‘ਡਿਗਰੀ' ਬੋਲਦੇ ਇਲਾਕੇ ਨਾਲ ਲੱਗਦਾ ਹੈ । ਧੁਰ ਪੱਛਮੰਤਰੀ ਇਲਾਕੇ ਵਿਚ ਪੁਣਛੀ, ਚਿਤਾਲੀ, ਆਦਿ ਪਹਾੜੀ ਬੋਲੀਆਂ ਹਨ । ਜੰਮੀ ਦੇ ਪੂਰਬੀ ਭਾਗ ਵੱਲ ਚਮਿਆਲੀ ਬੋਲੀ ਵਰਤੀ ਜਾਂਦੀ ਹੈ ਜੋ ਪੰਜਾਬੀ ਦੇ ਠੇਠ ਰੂਪ ਅਤੇ ਕਾਂਗੜੀ ਦਾ ਮਿਲਗੋਭਾ ਜਿਹਾ ਹੈ । ਡੋਗਰੀ ਦਾ ਕੇਂਦਰੀ ਇਲਾਕਾ ਜੰਮੂ, ਅਖਨੂਰ, ਰਿਆਸੀ, ਉਧਮਪੁਰ, ਹੀਰਾ, ਨਗਰ, ਸਾਂਬਾ ਅਤੇ ਕਠੁਆ ਦੀਆਂ ਤਹਿਸੀਲਾਂ ਹਨ । ਪੰਜਾਬ ਨਾਲ ਘਣੇ ਸੰਬੰਧ ਅਤੇ ਨੇੜ ਹੋਣ ਕਾਰਣ, ਕਠੁਆ, ਸਾਂਬਾ ਅਤੇ ਜੰਮੂ ਸ਼ਹਿਰ ਦਾ ਮੁਹਾਵਰਾ ਵਧੇਰੇ ਪੰਜਾਬ-ਮੁਖੀ ਹੈ ਅਤੇ ਸੁਭਾਵਿਕ ਹੀ ਪੇਂਡੂ ਮੁਹਾਵਰੇ ਨਾਲੋਂ ਭਿੰਨ ਹੈ । ਪੇਂਡੂ ਮੁਹਾਵਰੇ ਵਿਚ ਪ੍ਰਾਕ੍ਰਿਤਿਕ ਅੰਸ਼ ਵਧੇਰੇ ਹੈ, ਪਰ ਕੇਂਦਰੀ ਰੂਪ ਨਾਲੋਂ ਬਹੁਤਾ ਦੂਰ ਨਹੀਂ । ਇਸ ਅਧਿਐਨ ਲਈ ਅਸੀਂ ਕੇਂਦਰੀ ਭਾਗ ਵਿਚ ਆਮ ਵਰਤੀਦੀ ਡਿਗਰੀ ਹੀ ਵਧੇਰੇ ਧਿਆਨਗੋਂ ਚਰ ਕੀਤੀ ਹੈ । | ਗਵਾਂਢੀ ਭਾਸ਼ਾਵਾਂ ਨਾਲ ਸੰਬੰਧ ਅਤੇ ਉਪ-ਭਾਸ਼ਾਈ ਨਿਰਣਾ : ਡੋਗਰੀ ਦਾ ਗਵਾਂਢੀ ਭਾਸ਼ਾਵਾਂ ਤਥਾ ਉਪ-ਭਾਸ਼ਾਵਾਂ, ਭੱਦਰਵਾਹ, ਚਮਿਆਲੀ, ਪੁਣਛੀ, ਕਸ਼ਮੀਰੀ, ਆਦਿ) ਨਾਲ ਕਾਫ਼ੀ ਹੱਦ ਤੀਕ ਲੈਣ ਦੇਣ ਹੈ, ਪਰ ਪੰਜਾਬੀ ਨਾਲ ਡੋਗਰੀ ਦਾ ਸੰਬੰਧ ਭਾਸ਼ਾ ਅਤੇ ਉਪ-ਭਾਸ਼ ਵਾਲਾ ਹੈ । ਇਹ ਸੰਬੰਧ ਕੇਵਲ ਭਾਸ਼ਈ ਸਤਹ ਵਾਲਾ ਹੀ ਨਹੀਂ ਕਿਉਕਿ ਡੁੱਗਰ ਅਤੇ ਪੰਜਾਬ ਦਾ ਸੰਬੰਧ, ਪ੍ਰਾਪਤ ਇਤਿਹਾਸਕ ਹਵਾਲਿਆਂ ਅਨੁਸਾਰ, ਬੜੇ ਚਿਰਾਂ ਤੋਂ ਚਲਿਆ ਆ ਰਿਹਾ ਹੈ । ਦੋਹਾਂ ਇਲਾਕਿਆਂ ਵਿਚਲੀਆਂ ਸੀਮਾਂਵਾਂ ਕਈ ਵੇਰ ਬਦਲੀਆਂ ਤੇ ਸਾਂਝੀਆਂ ਹੋਈਆਂ । ਨੌਵੀਂ ਸਦੀ ਈਸਵੀ ਵਿਚ ਕਸ਼ਮੀਰ ਦੇ ਰਾਜੇ ਸ਼ੰਕਰ ਵਰਮਨ ਨੇ ਪੰਜਾਬ ਦੀ ਗੱਜਰ ਜਾਤੀ ਨੂੰ ਹਾਰ ਦੇ ਕੇ ਆਪਣਾ ਰਾਜ ਸਿਆਲਕੋਟ ਤੇ ਗੁਜਰਾਤ ਤੀਕ ਫੈਲਾ ਲਿਆ ਸੀ । ਇਸੇ ਤਰਾਂ ਕਈ ਸੱਦੀਆਂ ਤੀਕ ਦੁਪਾਸੀ ਇਸ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਰਹੀਆਂ । ਸਿੱਖ-ਰਾਜ ਵੇਲੇ ਤਾਂ ਇਹ ਸੰਪਰਕ ਹੋਰ ਵੀ ਵਧ ਗਏ, ਤੇ ਆਪਣਾ ਗੁਹੜਾ ਪ੍ਰਭਾਵ ਇਸ ਇਲਾਕੇ ਉੱਤੇ ਛੱਡ ਗਏ । ਇਸ ਲਈ ਕਿਹਾ ਜਾ ਸਕਦਾ ਹੈ ਕਿ ਪੰਜਾਬ ਅਤੇ ਡੁੱਗਰ ਦੀਆਂ ਬੋਲੀਆਂ ਦੀ ਸਾਂਝ ਚਿਰਾਂ ਤੋਂ ਤੁਰੀ ਆਉਂਦੀ ਹੈ । ਡੋਗਰੀ ਨਾਲ ਪੰਜਾਬੀ ਦਾ ਸੰਬੰਧ ਪ੍ਰਭਾਵਾਂ ਵਾਲਾ ਨਹੀਂ, ਸਾਂਝਾ ਵਾਲਾ ਹੈ ।ਉ‘ਚ, ਡੋਗਰੀ ਵਿਚ ਪੋਠੋਹਾਰੀ, ਪੁਣਛੀ ਅਤੇ ਲਹਿੰਦੀ, ਆਦਿ ਦੀਆਂ ਸਿਫ਼ਤਾਂ ਦਾ ਹੋਣਾ ਹੀ ਇਸ ਦੇ ਪੰਜਾਬੀ ਭਾਸ਼ਾ-ਸਮੂਹ ਨਾਲ ਸੰਬੰਧਾਂ ਦਾ ਸੂਚਕ ਹੈ । ਜੰਮੂ ਕਸ਼ਮੀਰ ਦੀਆਂ ਅੱਜ ਤੀਕ ਦੀਆਂ ਮੁਰਦੁਮ-ਸ਼ੁਮਾਰੀ ਦੀਆਂ ਰਪੋਟਾਂ ਵਿਚ ਡੋਗਰੀ ਨੂੰ ਪੰਜਾਬੀ ਦੇ ਅੰਦਰ ਹੀ ਗਿਣਿਆ ਜਾਂਦਾ ਰਿਹਾ ਹੈ । ਇਸ ਸੰਬੰਧ ਵਿਚ ਖ਼ਾਨ ਬਹਾਦੁਰ ਚੌਧਰੀ ਵਿਸਤਾਰ ਲਈ ਵੇਖੋ ਡਾ. ਸਵਾਈਨ ਦਾ ਅਨੁਵਾਦੀ ਰਾਜ ਗਿਣੀ ਅਤੇ ਪੀ. ਐਨ. ਕੇ. ਬਖ਼ਜ਼ਈ ਰਚਿਤ ਹਿਸਟਰੀ ਆਫ਼ ਕਾਸ਼ਮੀਰ ! ੩੧