ਪੰਨਾ:Alochana Magazine January, February, March 1967.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਖ਼ੁਸ਼ੀ ਮੁਹੰਮਦ ਨੇ ੧੯੨੧ ਦੀ ਮਰਦੁਮ-ਸ਼ੁਮਾਰੀ ਦੀ ਰਪੋਟ ਵਿਚ ਆਪਣੀ ਰਾਇ ਦੇਂਦਿਆਂ ਕਿਹਾ ਹੈ ਕਿ ਪੰਜਾਬੀ ਅਤੇ ਉਰਦੂ (ਉਰਦੂ ਕੇ ਵਲ ਲਿਖਣ ਪੜ੍ਹਨ ਦੇ ਰੂਪ ਵਿਚ) ਹੀ ਦੇ ਸਭ ਤੋਂ ਵਧੀਕ ਸਮਝੀਆਂ ਅਤੇ ਬੋਲੀਆਂ ਜਾਣ ਵਾਲੀਆਂ ਜ਼ਬਾਨਾਂ ਹਨ । ਫ਼ੈਡਿਕ ਡਿਊ, ਜਾਰਜ ਅਰਸਨ, ਬ੍ਰਾਹਮ ਬੇਲੀ, ਅਤੇ ਹੋਰਨਾਂ ਯੂਰਪੀ ਸੈਲਾਨੀਆਂ ਤੇ ਵਿਦਵਾਨਾਂ ਨੇ ਡੋਗਰੀ ਨੂੰ ਪੰਜਾਬੀ ਦੀ ਹੀ ਪ੍ਰਮੁਖ ਉਪ-ਭਾਸ਼ਾ ਦੱਸਿਆ ਹੈ । ਪੰਜਾਬੀ ਸਾਹਿੱਤ ਅਤੇ ਭਾਸ਼ਾ ਦੇ ਵਿਦਵਾਨਾਂ ਨੇ ਵੀ ਡਗਰੀ ਨੂੰ ਪੰਜਾਬੀ ਦੀ ਉਪ-ਭਾਸ਼ਾ ਮੰਨਿਆ ਹੈ, ਪਰ ਅੱਜ ਤੀਕ ਇਸ ਮਤ ਦੀ ਪੁਸ਼ਟੀ ਲਈ ਸੰਪੂਰਣ ਤੌਰ ਉੱਤੇ ਭਾਸ਼ਾ-ਵਿਗਿਆਨਿਕ ਆਧਾਰਾਂ ਨੂੰ ਸਾਹਮਣੇ ਰੱਖ ਕੇ ਕੋਈ ਨਿਰੀਖਣ ਪੇਸ਼ ਨਹੀਂ ਕੀਤਾ ਗਿਆ, ਜਿਸ ਕਰ ਕੇ ਅਜੇ ਤੀਕ ਭਾਸ਼ਾ-ਸੰਸਾਰ ਵਿਚ, ਇਸ ਬੜੇ ਹੀ ਅਹਿਮ ਵਿਸ਼ੇ ਬਾਰੇ, ਅਨੇਕ ਭੁਲੇਖੇ ਮੌਜੂਦ ਹਨ । ਅਸੀਂ ਇਸ ਅਧਿਐਨ ਰਾਹੀਂ, ਸੰਭਵ ਹੱਦ ਤੀਕ, ਕੁੱਝ ਕੁ ਆਧਾਰਾਂ ਨੂੰ ਲੈ ਕੇ ਪੰਜਾਤੀ ਅਤੇ ਡੋਗਰੀ ਦਾ ਟਾਕਰਾ ਕਰ ਕੇ, ਇਨ੍ਹਾਂ ਦੋਹਾਂ ਦੇ ਸੰਬੰਧ ਨੂੰ ਦੱਸਣ ਦਾ ਜਤਨ ਕਰਾਂਗੇ । | ਅਸਲ ਵਿਚ ਭੁਲੇਖੇ ਦਾ ਕਾਰਣ ਇਹ ਜਾਪਦਾ ਹੈ ਕਿ ਉਪ-ਭਾਸ਼ਾ' ਨੂੰ 'ਭਾਸ਼ਾ ਵਿੱਚੋਂ ਨਿਕਲੀ ਦੱਸਿਆ ਜਾਂਦਾ ਹੈ । ਕਿਸੇ ਬੋਲੀ ਜਾਂ ਉਪ-ਭਾਸ਼ਾ ਦਾ ਕਿਸੇ ਹੋਰ ਭਾਸ਼ਾ ਦੀ ਉਪ-ਭਾਸ਼ਾ ਹੋਣ ਦਾ ਇਹ ਭਾਵ ਕਦਾਚਿਤ ਨਹੀਂ ਹੁੰਦਾ ਕਿ ਉਪ-ਭਾਸ਼ਾ ਲਈ ਸੰਬੰਧਿਤ ਭਾਸ਼ਾ ਜਣਨੀ-ਰੂਪ ਹੈ । ਸਾਡੇ ਵਿਚਾਰ ਅਨੁਸਾਰ ਭਾਸ਼ਾ ਅਤੇ ਉਪਭਾਸ਼ਾ ਦਾ ਰਿਸ਼ਤਾ ‘ਸੱਕੀਆਂ ਭੈਣਾਂ’ ਵਾਲਾ ਹੁੰਦਾ ਹੈ । ਇਸ ‘ਭੈਣਾਂ’ ਦੇ ਪਰਿਵਾਰ` ਵਿੱਚੋਂ ਜਾਂ “ਸਮੂਹ' ਵਿੱਚੋਂ ਜਿਨ੍ਹਾਂ ਭੈਣਾਂ ਦੇ ਰਿਸ਼ਤੇ ਨਾਤੇ 'ਗਰੀਬ' ਘਰਾਂ ਨਾਲ ਹੋ ਜਾਣ, ਉਹ ਲਾਂਭੇ ਪਈਆਂ ਰਹਿੰਦੀਆਂ ਹਨ ਅਤੇ ਕੇਂਦਰੀ ਇਲਾਕੇ ਵਿਚ ਰਾਜ-ਪਦ ਉੱਤੇ ਬਿਰਾਜੀ ਅਮੀਰ ਭੈਣ ਨੂੰ ਵਪਾਰਕ ਅਤੇ ਰਾਜਸੀ ਕਾਰਣਾਂ ਕਰ ਕੇ ਉੱਚੀ ਥਾਂ ਮਿਲ ਜਾਂਦੀ ਹੈ । ਇਸ ਤਰ੍ਹਾਂ ਕਹਿਣ ਦਾ ਭਾਵ ਇਹ ਨਹੀਂ ਕਿ 'ਗਰੀਬ' ਘਰਾਂ ਨਾਲ ਸੰਬੰਧਿਤ ਬੋਲੀਆਂ ਆਪਣੇ ਆਪ ਵਿਚ 'ਗ਼ਰੀਬ ਹੈਸੀਅਤ’ ਰੱਖਦੀਆਂ ਹਨ, ਸਗੋਂ ਇਸ ਦਾ ਭਾਵ ਇਹ ਹੁੰਦਾ ਹੈ ਕਿ ਉਨ੍ਹਾਂ ਦਾ ਸੰਬੰਧ ਕੇਂਦਰੀ ਭਾਸ਼ਾ ਨਾਲ ਕਈਆਂ ਕਾਰਣਾਂ ਕਰ ਕੇ ਝਾਕੇ ਵਾਲਾ ਰਹਿ ਜਾਂਦਾ ਹੈ । ਕਿਸੇ ਇਕ ਜਨ-ਸਮੂਹ ਵਿਚ ਆਮ ਲੋਕਾਂ ਦੀ ਬੋਲਚਾਲ ਦੀ ਪੱਧਰ ਵਾਲੀ ਬਲੀ ਉਪ-ਭਾਸ਼ਾ ਕਹਾਉਂਦੀ ਹੈ । ਉਸ ਜਨ-ਸਮੂਹ ਦੀਆਂ ਕੁੱਝ ਕੁ ਉਪ-ਭਾਸ਼ਾਵਾਂ ਆਪਸ ਵਿਚ ਬਹੁਤ ਸਾਂਝ ਰੱਖਦੀਆਂ ਹਨ ਅਤੇ ਇਸ ਤਰ੍ਹਾਂ ਜਦੋਂ ਉਨ੍ਹਾਂ ਉਪ-ਭਾਸ਼ਾਵਾਂ ਦੀਆਂ ਸਾਂਝੀਆਂ ਸਿਫਤਾਂ ਨੂੰ ਮਿਲਾਈਏ ਤਾਂ ਉਹ ਇਕ ਸਮੁੱਚਾ ਭਾਸ਼ਾ-ਸਮੂਹ ਕਹਾਉਂਦਾ ਹੈ । ‘ਭਾਸ਼ਾ' ਦੀ ਪਦਵੀ ਪਾਣ ਲਈ ਉਨ੍ਹਾਂ ਉਪ-ਭਾਸ਼ਾਵਾਂ ਵਿੱਚੋਂ ਹੀ ਕਿਸੇ ਇਕ ਨੂੰ ਸੁਯੋਗ ਪ੍ਰਧਾਨਤਾ ਮਿਲਦੀ ਹੈ । ਇਕ ਕਾਰਣ ਇਹ ਵੀ ਹੋ ਸਕਦਾ ਹੈ ਕਿ 32