ਪੰਨਾ:Alochana Magazine January, February, March 1967.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਉਪ-ਭਾਸ਼ਾ ਸਮੂਹ ਵਿਚੋਂ ਕਿਸੇ ਇੱਕ ਨੂੰ ਰਾਜਸੀ ਜਾਂ ਸਿਆਸੀ ਮਹਤੁ ਮਿਲ ਗਿਆ ਹੋਵੇ । ਰਾਜ ਕਾਜ ਦਿਆਂ ਕੇਂਦਰਾਂ ਦੀ ਭਾਸ਼ਾ ਦਾ ਸ਼ਹਿਰੀ ਹਾਵਰਾ ਲਭ ਲਿਆ ਪੇਂਡੂ ਮੁਹਾਵਰਿਆਂ ਕੋਲੋਂ ਜ਼ਰੂਰ ਹੀ ਪ੍ਰਧਾਨਤਾ ਪ੍ਰਾਪਤ ਕਰ ਲੈਂਦਾ ਹੈ ਅਤੇ ਇਸ ਤਰ੍ਹਾਂ ਕੁੱਝ ਸਮੇਂ ਬਾਅਦ ਉੱਥੋਂ ਦੀ ਬਲੀ (ਭਾਵ ਕੇਂਦਰ ਦੀ ਬਲੀ) ਹੀ ਠੀਕ ਭਾਂਤ ਦੀ ਟਕਸਾਲੀ ਬੋਲੀ ਪ੍ਰਵਾਣ ਕੀਤੀ ਜਾਂਦੀ ਹੈ ! ਅਸਲ ਵਿਚ ਰਹਿੰਦੀ ਉਹ ਫਿਰ ਵੀ ਉਪ-ਭਾਸ਼ਾ ਹੀ ਹੈ, ਭਾਵੇਂ ਉਹ 3ਸਾਲੀ ਰੂਪ ਵਿਚ ਬੱਝ ਗਈ ਹੁੰਦੀ ਹੈ । ਜਦੋਂ ਕਿਸੇ ਥਾ ਨਾਲ ਕਿਸੇ ਕੌਮੀਅਤ ਦਾ ਸੰਬੰਧ ਜੁੜ ਜਾਂਦਾ ਹੈ ਤਾਂ ਉਸ ਭਾਸ਼ਾ ਨਾਲੋਂ ਜ਼ਰਾ ਭਿੰਨ ਰੂਪ ਰੱਖਣ ਵਾਲੀ ਉਪ-ਭਾਸ਼ਾ ਬੱਲਣ ਵਾਲੇ ਇਹ ਧਾਰਨਾ ਬਣਾ ਲੈਂਦੇ ਹਨ ਕਿ ਉਨਾਂ ਦੀ ਬੋਲੀ ਸ਼ਾਇਦ ਟਕਸਾਲੀ ਭਾਸ਼ਾ ਦਾ ਵਿਗੜਿਆ ਹੋਇਆ ਰੂਪ ਕਹੀ ਜਾਏਗੀ । ਅਸਲ ਵਿਚ ਕੋਈ ਵੀ ਉਪਭਾਸ਼ਾ, ਕਿਸੇ ਭਾਸ਼ਾ ਦਾ ਵਿਗੜਿਆ ਹੋਇਆ ਰੂਪ ਨਹੀਂ ਹੁੰਦੀ; ਹਾਂ, ਭਾਸ਼ਾ ਨੂੰ ਅਸੀਂ ਉਪ-ਭਾਸ਼ਾ ਦਾ ਸੰਵਰਿਆ ਰੂਪ ਜ਼ਰੂਰ ਕਹਾਂਗੇ ਅਤੇ ਭਾਸ਼ਾ ਲਈ 'ਉੱਨਤ' ਵਿਸ਼ੇਸ਼ਣ ਅਤੇ ਉਪਭਾਸ਼ਾ ਲਈ “ਵਿਗੜੀ ਹੋਈ’ ਵਿਸ਼ੇਸ਼ਣ ਜਦੋਂ ਵਰਤਿਆ ਜਾਏ ਤਾਂ ਇਸ ਦੇ ਪ੍ਰਤਿਕਰਮ ਕਰਕੇ ਉਪਭਾਸ਼ਾ ਦੇ ਬੋਲਣਹਾਰਿਆਂ ਨੂੰ ਆਪਣੀ ਬੋਲੀ ਦੀ ਸੁਤੰਤਰ ਹੋਂਦ ਦਾ ਦਾਅਵਾ ਕਰਨ ਦੀ ਉਤੇਜਨਾ ਮਿਲਦੀ ਹੈ । | ਭਾਸ਼ਾ ਅਤੇ ਉਪ-ਭਾਸ਼ਾ ਦਾ ਅੰਤਰ, ਪ੍ਰਬੰਧ ਦਾ ਅੰਤਰ ਹੁੰਦਾ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਤੀਕ ਇਨ੍ਹਾਂ ਦੋਹਾਂ ਵਿਚ ਉਸੇ ਭਾਸ਼ਾ-ਪ੍ਰਬੰਧ ਦੀਆਂ ਬਦਲੀਆਂ ਹੋਈਆਂ ਸ਼ਰਤਾਂ ਮੌਜੂਦ ਹੋਣ ਤਾਂ ਉਪ-ਭਾਸ਼ਾਵਾਂ ਹਨ; ਭਾਸ਼ਾ ਵਿਗਿਆਨੀ ਨੇ ਇਹ ਨਹੀਂ ਵੇਖਣਾ ਹੁੰਦਾ ਕਿ ਕਿਹੜੀ ਉਪਭਾਸ਼ਾ ਨੂੰ ਸਰਕਾਰੀ ਜਾਂ ਸਾਹਿਤਿਕ ਤੌਰ ਉੱਤੇ ਉੱਚੀ ਪਦਵੀ ਮਿਲਣੀ ਹੈ ਜਾਂ fਲਣੀ ਚਾਹੀਦੀ ਹੈ । ਜੇ ਉਨ੍ਹਾਂ ਦੋਹਾਂ ਦਿਆ ਭਾਸ਼ਈ ਪ੍ਰਬੰਧਾਂ ਵਿਚ ਵਿਸ਼ਾਲ ਤਕਨੀਕੀ-ਅੰਤਰ ਆ ਜਾਣ ਤਾਂ ਉਹ ਦੋਵੇਂ ਦੇ ਵੱਖ ਵੱਖ ਜ਼ਬਾਨਾਂ ਵਿਚ ਵੱਟ ਜਾਂਦੀਆਂ ਹਨ ਅਤੇ ਫਿਰ ਅਸੀਂ ਉਨ੍ਹਾਂ ਨੂੰ ਇਕ ਭਾਸ਼ਾ ਦੇ ਖੇਤਰ ਵਿਚ ਨਹੀਂ ਗਿਣ ਸਕਦੇ । | ਕੋਈ ਵੀ ਦੇ ਉਪ-ਭਾਸ਼ਾਵਾ ਇੱਕ ਦੂਜੇ ਉੱਤੇ ਆਧਾਰਿਤ ਅਤੇ ਆਸ਼ਿਤ ਓਦੋਂ ਤਕ ਹੀ ਹੁੰਦੀਆਂ ਹਨ ਜਦੋਂ ਤਕ ਉਨ੍ਹਾਂ ਦਾ ਸ਼ਬਦ-ਪ੍ਰਬੰਧ, ਵਾਕ ਪ੍ਰਬੰਧ, ਧੁਨੀ-ਸਮੂਹ ਅਤੇ ਲੋਕ-ਸਾਹਿਤ ਆਦਿ ਦੀ ਸ਼ਾਬਦਿਕ ਸਾਮ ਵਿਚ ਸਾਂਝ ਬਹੁਤੀ ਹੋਵੇ ਅਤੇ ਵਖੇਪਤਾ ਘੱਟ । ਇਸ ਸਾਂਝ ਵਿਚ ਜੇ ਕਿਧਰੇ ਤਕਨੀਕੀ ਅਤਰਾਂ ਦੀ ਮਾਤਰਾ ਥੋਹੜੀ ਹੋਵੇ ਤਾਂ ਉਹ ਦੋਵੇਂ ਉਪ-ਭਾਸ਼ਾਵਾਂ ਸੰਬੰਧਿਤ ਉਪ-ਭਾਸ਼ਾਵਾਂ ਕਹਾਉਨਗੀਆਂ । ਇਸ ਸੰਬੰਧੀ Dr. Joshua whatmeugh ai lęgla 9 : "The distinction betwecai kindred dialects and kindred languages is a inatter of slegree. The test is intelligibility. ੩੩