ਪੰਨਾ:Alochana Magazine January, February, March 1967.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਰਤ ਦੀਆਂ ਹੋਰ ਆਧੁਨਿਕ ਭਾਸ਼ਾਵਾਂ ਵਾਂਗ ਪੰਜਾਬੀ ਅਤੇ ਇਸ ਦੀਆਂ ਹੋਰ ਉਪਭਾਸ਼ਾਵਾਂ ਆਪਣਾ ਨਵਾਂ ਰੂਪ ਨਿਖਾਰ ਰਹੀਆਂ ਸਨ । ਇਸ ਪੰਜਾਬੀ-ਪੂਰਵ ਅਪਭੰਸ਼ ਦਾ ਇਲਾਕਾ ਸਮੂਹ ਸਿੰਧੂ ਦੇਸ਼ ਵਿਚ ਸ਼ਾਮਿਲ ਸੀ, ਅਤੇ ਇਸ ਦਾ ਘੇਰਾ ਨਿਰਸੰਦੇਹ, ਜਮਨਾ ਤੋਂ ਲੈ ਕੇ ਸਿੰਧ ਵਿਚਕਾਰਲੇ ਇਲਾਕੇ ਵਿਚ ਸੀ । ਪੰਜਾਬੀ ਦੀਆਂ ਸਮੂਹ ਉਪ-ਭਾਸ਼ਾਵਾਂ ਵਿਚ ਹੁਣ ਤੀਕ ਵੀ ਉਹਨਾਂ ਪੁਰਾਤਨ ਰੂਪਾਂ ਦਾ ਪ੍ਰਚਲਿਤ ਹੋਣਾ ਇਸ ਸਮੁੱਚੀ ਏਕਤਾ ਨੂੰ ਸਿੱਧ ਕਰਦਾ ਹੈ । ਕਿਸੇ ਸਮੇਂ ਵਪਾਰਕ, ਧਾਰਮਿਕ ਅਤੇ ਰਾਜਸੀ ਕਾਰਣਾਂ ਕਰਕੇ ਕੇਂਦਰੀ ਅਤੇ ਮੈਦਾਨੀ ਇਲਾਕੇ ਦੀ ਪੰਜਾਬੀ ਨੂੰ ਸਾਹਿਤਿਕ ਅਤੇ ਵਿਹਾਰਿਕ ਪਿੜ ਵਿਚ ਆਉਣਾ ਪਿਆ ਅਤੇ ਇਸ ਤਰ੍ਹਾਂ ਇਸ ਦੇ ਆਲੇ ਦੁਆਲੇ ਦੀਆਂ ਉਪ-ਭਾਸ਼ਾਵਾਂ ਤਥਾ ਪਹਾੜੀ ਬੋਲੀਆਂ (ਕਾਂਗੜੀ, ਚਮਿਆਲੀ, ਡੋਗਰੀ, ਪੁਣਛੀ, ਚਿਤਾਲੀ ਆਦਿ) ਨੂੰ ਉਪ-ਭਾਸ਼ਾਵਾਂ ਦੀ ਪੱਧਰ ਉਤੇ ਹੀ ਰਹਿਣਾ ਪਿਆ । ਮਿਸਾਲ ਵਜੋਂ, ਬਾਬਾ ਫਰੀਦ ਦੇ ਸਮੇਂ ਤੋਂ ਹੀ ਮੁਲਤਾਨੀ ਇੱਕ ਸ਼੍ਰੇਸ਼ਟ ਅਤੇ ਸਧ ਸਾਹਿਤਿਕ ਭਾਸ਼ਾ ਬਣ ਰਹੀ ਸੀ ਜਿਸ ਵਿਚ ਪੰਜਾਬੀ ਸਾਹਿੱਤ ਦਾ ਮੁੱਢਲਾ ਖ਼ਜ਼ਾਨਾ ਅੱਜ ਤੀਕ ਵੀ ਸੰਭਾਲਿਆ ਪਿਆ ਹੈ, ਪਰ ਹਾਲਤ-ਵੱਸ ਉਸ ਦੀ ਥਾਂ ਕੇਂਦਰ ਦੀ ‘ਮਾਝੀ' ਪੰਜਾਬੀ ਨੇ ਲੈ ਲਈ ਅਤੇ ਮੁਲਤਾਨੀ ਫੇਰ ਉਪ-ਭਾਸ਼ਾ ਦੀ ਉਪ-ਭਾਸ਼ਾ ਹੀ ਰਹਿ ਗਈ । ਇਸ ਤਰ੍ਹਾਂ ਹਾਲਤ-ਵੱਸ ਉਪ-ਭਾਸ਼ਾ ਦੀ ਪੱਧਰ ਉੱਤੇ ਚਲੇ ਜਾਣ ਨਾਲ ਮੁਲਤਾਨੀ ਦੇ ਮਹੱਤ ਜਾਂ ਉਸ ਦੀ ਸ਼ਾਨ ਵਿਚ ਕੋਈ ਫ਼ਰਕ ਨਹੀਂ ਆਇਆ, ਸਗੋਂ ਉਹ ਆਪਣੀ ਨਿੱਜੀ ਅਮੀਰੀ ਨਾਲ, ਹਮੇਸ਼ਾਂ ਵਾਂਗ, ਸਮੁੱਚੀ ਪੰਜਾਬੀ ਭਾਸ਼ਾ ਨੂੰ ਅਮੀਰ ਕਰਦੀ ਰਵੇਗੀ । 'ਮਾਝ’ ਵੀ ਜਿਸ ਨੂੰ ਕਿ ਟਕਸਾਲੀ ਰੂਪ ਮੰਨਿਆ ਗਿਆ ਹੈ, ਆਖ਼ਿਰ ਇਕ ਉਪ-ਭਾਸ਼ਾ ਹੀ ਹੈ ਤੇ ਸਮੁੱਚੇ ਪੰਜਾਬੀ ਸਮੂਹ ਦੀ ਥਾਂ ਨਹੀਂ ਲੈ ਸਕਦੀ, ਕੇਵਲ ਸਾਹਿਤਿਕ ਕਾਰਜਾਂ ਵਾਸਤੇ ਵਧੇਰੇ ਵਰਤੀ ਜਾਂਦੀ ਹੈ । ਡੋਗਰੀ ਦਾ ਸੰਬੰਧ ਪੰਜਾਬੀ ਦੀਆਂ ਉਪ-ਭਾਸ਼ਾਵਾਂ, ਮਾਝੀ, ਪੋਠੋਹਾਰੀ, ਅਤੇ ਪੁਣਛੀ ਆਦਿ ਨਾਲ ਜੋੜਨ ਦਾ ਮਤਲਬ ਡੁੱਗਰੀ ਅਤੇ ਪੰਜਾਬੀ ਬੋਲਣ ਵਾਲਿਆਂ ਦੇ ਸਾਂਝੇ ਇਤਿਹਾਸਿਕ ਭਾਈਚਾਰਕ ਅਤੇ ਭਗੋਲਿਕ ਏਕਤਾ ਦੇ ਵਿਰਸੇ ਦੀ ਪੜਤਾਲ ਹੈ । ਇੱਕ ਦੂਜੇ ਨਾਲ ਸਦੀਆਂ ਤੋਂ ਤੁਰੇ ਆਉਦੇ ਕਾਰੋਬਾਰ ਤੇ ਰਿਸ਼ਤੇ ਨਾਤੇ ਹੋਰ ਕਿਸੇ ਪਾਸੇ ਲਿਜਾ ਸਕਦੇ ਹਨ । ਡੋਗਰੀ ਨੂੰ ਪੰਜਾਬੀ ਦੀ ਉਪ-ਭਾਸ਼ਾ ਕਹਿ ਕੇ ਡੋਗਰੀ ਨੂੰ ਕਿਸੇ ਪ੍ਰਕਾਰ ਘਟੀਆ ਦੱਸਣ ਦੇ ਅਸੀਂ ਚਾਹਵਾਨ ਨਹੀਂ ਹਾਂ । ਡੋਗਰੀ ਨੂੰ ਪੰਜਾਬੀ-ਭਾਸ਼ਾ-ਸਹ ਦੀ ਸ਼ਾਖ ਕਹਿਣ ਨਾਲ ਨਾ ਤਾਂ ਪੰਜਾਬੀ ਦੀ ਸ਼ਾਨ ਵਿਚ ਕੋਈ ਅਯੋਗ ਵਾਧਾ ਹੁੰਦਾ ਹੈ ਅਤੇ ਨਾ ਹੀ ਡਗਰੀ ਦੀ ਸ਼ਾਨ ਵਿਚ ਕੋਈ ਫ਼ਰਕ ਆਉਂਦਾ ਹੈ । ਸਵਾਲ ਤਾਂ ਪ੍ਰਾਪਤ ਅਸਲੀਅਤ ਅਤੇ ਤੱਥਾਂ ਤੋਂ ਨਿਕਲੇ ਨਤੀਜਿਆਂ ਨੂੰ ਇੱਕ ਦਿਆਨਤਦਾਰ ਭਾਸ਼ਾ-ਵਿਦਿ ੩੫