ਪੰਨਾ:Alochana Magazine January, February, March 1967.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰ : ਇਹ ਲੰਠਿਤ ਅਪ ਪ੍ਰਣ ਵਿਅੰਜਨ ਧੁਨੀ ਹੈ ਅਤੇ ਇਸ ਦੇ ਉਚਾਰਣ ਵੇਲੇ ਜੀਭ ਦੀ ਅਗਲੀ ਨੋਕ ਥੱਰਾਂਦੀ ਹੋਈ ਤਾਲੂ ਨੂੰ ਜਾ ਛੂੰਹਦੀ ਹੈ । ‘ਰਾਰਾ’ ਤਿੰਨਾਂ ਹੀ ਅਵਸਥਾਵਾਂ ਵਿਚ ਵਰਤਿਆ ਜਾਂਦਾ ਹੈ, ਜਿਵੇਂ ਰੱਖਿਆ, ਪਰਖਿਆ ਅਤੇ | ਘਰ, ਆਦਿ ਵਿਚ । ਲ : ਇਹ ਪਾਸ਼ਵਿਕ ਘੋਸ਼ ਅਪ ਪ੍ਰਾਣ ਵਿਅੰਜਨ ਧੁਨੀ ਹੈ ਅਤੇ ਇਸ ਦੀ ਵਰਤੋਂ ਸਭ ਅਵਸਥਾਵਾਂ ਵਿਚ ਹੀ ਹੁੰਦੀ ਹੈ । ਪੂਰਬੀ ਪੰਜਾਬੀ ਅਤੇ ਉਸ ਦੇ ਨਾਲ ਲਗਦੀਆਂ ਉਪ-ਭਾਸ਼ਾਵਾਂ ਵਾਂ ਮੂਧਨੀ 'ਲ' ਡੋਗਰੀ ਵਿਚ ਨਹੀਂ ਮਿਲਦਾ ! ਡੋਗਰੀ ਦੀ 'ਲ' ਧੁਨੀ ਪੱਛਮੀ ਪੰਜਾਬੀ ਦੀ ਆਮ ਪ੍ਰਚਲਿਤ ਧੁਨੀ ਅਨੁਸਾਰ ਹੀ ਚਲਦੀ ਹੈ । ਸ : ਇਹ ਅਘੋਸ਼ ਸੰਘਰਸ਼ੀ ਦੰਤੀ ਧੁਨੀ ਹੈ । ਇਸ ਦੀ ਵਰਤੋਂ ਸਭ ਅਵਸਥਾਵਾਂ ਵਿਚ ਹੀ ਹੈ । ਸੰਸਕ੍ਰਿਤ ਤੋਂ ਆਏ ਕਈ ਸ਼ਬਦਾਂ ਵਿਚ 'ਸ਼' ਦੀ ਥਾਂ 'ਸ' ਹੀ ਵਰਤਿਆ ਜਾਂਦਾ ਹੈ । ‘ਸ਼ : ਇਹ ਅਘੋਸ਼ ਸੰਘਰਸ਼ੀ ਤਾਲਵੀ ਧੁਨੀ ਹੈ । ਇਹ ਸੰਸਕ੍ਰਿਤ ਦੇ ਤਤਸਮ (ਖ਼ਾਸ ਕਰ ਕੇ ਨਾਂਵ-ਵਾਚਕ) ਸ਼ਬਦਾਂ ਵਿਚ, ਫ਼ਾਰਸੀ ਦੀ ‘ਸ਼ੀਨ' ਧੁਨੀ ਰਾਹੀਂ ਪੁਨਰ-ਸੁਰਜੀਤ ਹੋਈ ਹੈ । ਇਸ ਦਾ ਰਿਵਾਜ਼ ਅਪਭੰਸ਼ਾਂ ਅਤੇ ਪ੍ਰਾਕ੍ਰਿਤਾਂ ਵਿਚ ਹੀ ਘੱਟ ਗਿਆ ਸੀ । ਜਿਵੇਂ : | ਸ਼ੀਹ>ਸੀਂਹ, ਸ਼ੀਤ>ਸੀਂ, ਮ>ਸਰਮ, ਆਦਿ । ਹ' । ਇਹ ਮਹਾ ਪ੍ਰਣ ਘੋਸ਼ ਸੰਘਰਸ਼ੀ ਸੂਰ-ਯੰਤਰੀ ਧੁਨੀ ਹੈ । ਇਸ ਦੇ ਉਚਾਰਣ ਵਿਚ ਕੇਵਲ ਸੂਰ-ਯੰਤਰ ਤੋਂ ਹੀ ਕੰਮ ਲਿਆ ਜਾਂਦਾ ਹੈ । ਡੋਗਰੀ ਵਿਚ ਪੰਜਾਬੀ ਵਾਂਢ ਵਿਅੰਜਨ ਦਾ ਉਚਾਰਣ ਦੋ ਪ੍ਰਕਾਰ ਦਾ ਹੈ । ਸ਼ਬਦ ਨਾਲ ਸੰਜੁਗਤ ਅਤੇ ਲੁਪਤ ਰੂਪ ਵਿਚ, ਜਿਵੇਂ “ਹੱਸਣਾ' ਅਤੇ 'ਬਹੂਣਾ”, ਆਦਿ ਵਿਚ ਨੀਵੀਓਂ ਉੱਚੀ ਸ਼ਰ ਸੁਣਾਈ ਦਿੰਦੀ ਹੈ । ਵਿਚਕਾਰ ਆ ਕੇ ਇਸ ਦੀ ਆਵਾਜ਼ ਉੱਚੀਓਂ ਨੀਵੀਂ ਹੁੰਦੀ ਜਾਂਦੀ ਹੈ । ਜਿਵੇਂ ਭਾਈ, ਘਾਟਾ, ਝਾਟਾ ਅਤੇ ਢੇਰ ਸ਼ਬਦਾਂ ਵਿਚ । ਡੋਗਰੀ ਵਿਚ ਇਸ ਦੀ ਆਵਾਜ਼ ਕਈਆਂ ਸ਼ਬਦਾਂ ਦੇ ਆਰੰਭ ਵਿਚ ਹੋਣ ਵੇਲੇ ਅ’ ਅਤੇ ‘ਹ' ਦੀ ਦਰਮਿਆਨੀ ਆਵਾਜ਼ ਹੁੰਦੀ ਹੈ ; ਨਾ ਪੂਰੀ ‘ਹ’ ਅਤੇ ਨਾ ‘ਅ' । ਜਿਵੇਂ ਹੱਥ' ਨੂੰ 'ਅਥ' ਵਾਂਝ ਉਚਾਰਾਂਗੇ । ਇਸੇ ਵਰ੍ਹਾਂ ਜਦੋਂ ਇਹ ਧੁਨੀ ਘ, ਭ, ਝ, ਧ, ਢ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਨਾਲ ਜੁੜਦੀ ਹੈ ਤਾਂ ਹਲਕੀ ਜਿਹੀ ਉੱਠਦੀ ਹੋਈ ਟੋਨ ਉੱਤੇ ਜਾਂਦੀ ਹੈ। ਪਰੰਤੂ ਮੱਧ ਜਾਂ ਅੰਤ ਵਿਚ ਹੋਵੇ ਤਾਂ ਹਲਕੀ ਜਹੀ ਟੋਨ ਉੱਤੋਂ ਥੱਲੇ ਵੱਲ ਨੂੰ ਆਉਂਦੀ ਹੈ । ४५