ਪੰਨਾ:Alochana Magazine January, February, March 1967.pdf/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪੰਜਾਬੀ ਸਾਹਿੱਤ ਦੇ ਇਤਿਹਾਸ ਵਿਚ ਜਿਨ੍ਹਾਂ ਲੇਖਕਾਂ ਦਾ ਕੋਈ ਵੀ ਸਥਾਨ ਹੈ, ਉਨ੍ਹਾਂ ਦੀ ਸੂਚੀ ਵਿਚ ਪੱਛਮੀ ਤੇ ਕੇਂਦਰੀ ਪੰਜਾਬ ਦੇ ਲੇਖਕਾਂ ਦੀ ਸਪੱਸ਼ਟ ਬਹੁ-ਗਿਣਤੀ ਹੈ । ਇਨ੍ਹਾਂ ਲੇਖਕਾਂ, ਜਾਂ ਇਨ੍ਹਾਂ ਦੇ ਵਾਰਿਸਾਂ ਨੂੰ ਹੀ ਲੈ ਲਈਏ ਤਾਂ ਵੀ ਅਨੇਕ ਘਰਾਣੇ ਅਜੇ ਨਿਕਲ ਸਕਦੇ ਸਨ, ਜਿਨ੍ਹਾਂ ਪਾਸੋਂ ਪੁਰਾਤਨ ਲਿਖਤੀ ਸਾਹਿੱਤ ਮਿਲ ਜਾਂਦਾ ਸੀ । ਇਸ ਸਾਰੇ ਵਿਆਪਕ ਲਿਖਤੀ ਮਸਾਲੇ ਵਿੱਚੋਂ ਕੇਵਲ ਉਹੀ ਰਚਨਾਵਾਂ ਬਚ ਸਕੀਆਂ ਹਨ ਜੋ : (ਉ) ਕਿਸੇ ਦੇਸੀ ਜਾਂ ਵਿਦੇਸ਼ੀ ਦੀ ਨਜ਼ਰ ਨੂੰ ਭਾ ਗਈਆਂ ਤੇ ਕਿਸੇ ਨਾ ਕਿਸੇ ਦੇਸੀ | ਜਾਂ ਵਿਦੇਸ਼ੀ ਪੁਸਤਕ ਵਿਚ ਜਾ ਪਹੁੰਚੀਆਂ । (ਅ) ਜੋ ਕਿਸੇ ਨਾ ਕਿਸੇ ਤਰ੍ਹਾਂ ਛਾਪੇ ਦਾ ਵੇਸ ਧਾਰਨ ਵਿਚ ਸਫਲ ਹੋ ਗਈਆਂ । (ੲ) ਜਾਂ ਕਿਸੇ ਧਾਰਮਿਕ ਤੇ ਭਾਵਕ ਸੰਬੰਧ ਕਰਕੇ ਕੀਮਤੀ ਸਮਝੀਆਂ ਗਈਆਂ ਤੇ ਕਿਸੇ ਨਾ ਕਿਸੇ ਤਰ੍ਹਾਂ ਪਾਕਿਸਤਾਨ ਤੋਂ ਕੱਢ ਲਿਆਂਦੀਆਂ ਗਈਆਂ । ਅਫ਼ਸੋਸ ਇਹ ਹੈ ਕਿ 1947 ਤਕ, ਪੰਜਾਬ ਵਿਚ, ਇਨ੍ਹਾਂ ਅਨਮੋਲ ਲਿਖਤਾਂ ਨੂੰ ਇਕੱਤਰ ਕਰਨ ਲਈ ਕਈ ਸੰਗਠਿਤ ਜਾਂ ਬਾਕਾਇਦਾ ਤੇ ਵਿਸਤ੍ਰਿਤ ਜਾਂ ਸੰਸਥਾਗਤ ਅੰਦੋਲਨ ਕਦੀ ਵੀ ਨਹੀਂ ਸੀ ਚਲਾਇਆ ਗਿਆ । ਸੋ ਅਸੀਂ ਕਹਿ ਸਕਦੇ ਹਾਂ ਕਿ ਬਿਨਾਂ ਕੁੱਝ ਵਿਰਲੀਆਂ ਤੇ ਭਾਗਵਾਨ ਲਿਖਤਾਂ ਦੇ ਜਿਨ੍ਹਾਂ ਦਾ ਕੁੱਝ ਬਿਉਰਾ ਉੱਪਰ ਆ ਚੁੱਕਾ ਹੈ, ਬਾਕੀ ਸਭ ਦੀਆਂ ਸਭ ਲਿਖਤਾਂ ਜਿੱਥੇ ਕਿਤੇ ਸਨ, ਉੱਥੇ ਦੀਆ ਓਥੇ ਧਰੀਆਂ ਧਰਾਈਆਂ ਰਹਿ ਗਈਆਂ ਜਾਂ ਮਾਲਕਾਂ ਨੇ "ਬੇਅਦਬੀ ਤੋਂ ਡਰਦਿਆਂ, ਜਲ-ਪ੍ਰਵਾਹ ਕਰ ਦਿੱਤੀਆਂ । ਪਾਕਿਸਤਾਨ ਦੀ ਸਥਾਪਤੀ ਤੋਂ ਪਹਿਲਾਂ, ਪੰਜਾਬੀਅਤ ਦੀ ਚੇਤਨਾ ਬਹੁਤ ਮੁਸਲਮਾਨ ਰਾਜਨੀਤਿੱਗਾਂ ਵਿਚ ਜਾਗੀ ਹੋਈ ਸੀ ਤੇ ਪਾਕਿਸਤਾਨ ਦੇ ਸੰਕਲਪ ਨੂੰ " ਕਰਨ ਵਿਚ ਪੰਜਾਥੀ ਪੁਣੇ ਨੇ ਕੋਈ ਕੰਮ ਨਹੀਂ ਸੀ ਸਾਰਿਆ, ਸੋ ਉੱਥਲ ਪੁਥਨ ਪਾਕਿਸਤਾਨ ਵਿਚ ਰਹਿ ਗਈਆਂ ਤਕਰੀਬਨ ਸਾਰੀਆਂ ਹੱਥ-ਲਿਖਤਾਂ, ਸ਼ਾਮ ਗੁਰਮੁੱਖੀ ਦੀਆਂ, ਨਸ਼ਟ ਹੋ ਗਈਆਂ ਜਾਂ ਸੰਭਾਲ ਖਣਾਂ ਪਈਆਂ ਖ਼ਰਾਬ ਹੋ ਗਈ ਰਲ ਜਾਣ ਦਿੱਤੀਆਂ ਗਈਆਂ | ਪਾਕਿਸਤਾਨ ਦੀ ਸਥਾਪਨਾ ਵੇਲੇ ਹਿੰਦੂ ਸਿੱਖ ਦੇ ਪੱਛਮੀ ਪੰਜਾਬ ਵਿੱਚੋਂ ਤੇ ਮੁਸਲਮਾਨ ਵਜੋਂ ਦਾ ਪੂਰਬੀ ਪੰਜਾਬ ਵਿੱਚ ਜਨਾ' ਉਜਾੜਾ ਹੋਇਆ, ਓਨਾਂ ਸ਼ਾਇਦ ਅੱਗੇ ਕਦੀ ਵੀ ਨਹੀਂ ਸੀ ਹੋਇਆ। ਇਸ ਦੇ ਲਿਖਤਾਂ ਪਾਕਿਸਤਾਨ ਵਿਚ ਰਹਿ ਗਈਆਂ ਤੇ ਵੇਲੇ ਸਿਰ ਸੰਭਾਲੀਆਂ ਨਹੀਂ ਸਕੀਆਂ, ਉਨ੍ਹਾਂ ਦੇ ਹੁਣ ਹੱਥ ਆਉਣ ਦੀ ਸੰਭਾਵਨਾ ਦੁਰਗਮ ਹੋ ਗਈ ਲਗਦੀ ਹੈ ਇਕ ਗੰਗਾ ਸਿੰਘ ਬੇਦੀ, ਇਕ ਰਾਤ ਕਿਸੇ ਪੱਛਮੀ ਪੰਜਾਬੀ ਦੇ ਘਰ ਸੌਂ ਕੇ ਉਸ ਦੇ ਦੇ ਬਾਲਿਆਂ ਵਿੱਚੋਂ ਹੀਰ ਦਮੋਦਰ' ਲੱਭ ਸਕਦਾ ਹੈ ਤਾਂ ਕੋਣ ਅਨੁਮਾਨ ਲਾ ਸਕਿੱਦਾ ਹੈ ਰ

  1. ਕਰਕੇ

ਆ ਖ਼ਰਾਬ ਹੋ ਗਈਆਂ ਜਾਂ ਇਆ । ਇਸ ਲਈ ਜੋ ਬ ਲਗਦੀ ਹੈ । ਜੇ