ਪੰਨਾ:Alochana Magazine January, February, March 1967.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਮਵਾਰ-ਆਣਾ’, ‘ਬਣਾਣਾ’ ਅਤੇ ‘ਸੀਣਾ ਵੀ ਬਦਲ ਜਾਂਦੇ ਹਨ । ਅਪੂਰਨ ਕ੍ਰਿਆ ਪੰਜਾਬੀ ‘ਸੀ, ਸਾਂ, ਸਨ ਦੀ ਥਾਂ 'ਸਾ'; 'ਹਾ’, ‘' ਅਤੇ 'ਹੀਆ' ਵਿਚ ਬਦਲ ਜਾਂਦੀ ਹੈ । ਮਿਸਾਲਾਂ ਲਈ ਵੇਖੋ ਅੱਗੇ ਦਿੱਤੀ ਗਈ ਕ੍ਰਿਆ ਦੀ ਰੂਪਾਵਲੀ । ਜਿਵੇਂ ਕਿ ਪਹਿਲੇ ਵੀ ਕਿਹਾ ਹੈ, ਏਥੇ ‘ਹ ਦੀ ਆਵਾਜ਼ ‘ਹ, ਸ ਤੇ ਖ’ ਦੀ ਰਲਵੀਂ ਆਵਾਜ਼ ਹੈ । | ਇਸਤਰੀ ਲਿੰਗ ਨਾਵਾਂ ਦਾ ਇਕਵਚਨ ਤੋਂ ਬਹੁਵਚਨ ਬਨਾਉਣ ਲਈ ‘ਈਂ ਜਾਂ ‘ਆਂ ਲਾਇਆ ਜਾਂਦਾ ਹੈ । ਜਿਵੇਂ ਗਾਂ- ਗਾਈਂ; (ਤੋਂ ਗਵਾਂ); ਮੱਝ ਤੇ ਨਹੀਂ ਤਾਂ ਮੱਝੀ ਅਤੇ ਮਹੀਆਂ, ਬਲਾ-ਬਲਾਈ, ਰਾਤ--ਰਾਤੀ ਜਾਂ ਰਾਤਾਂ । ਡੋਗਰੀ ਵਿਚ ਪੰਜਾਬੀ ਦੀ ਭਵਿਖ ਕਾਲੀਨ ਕਿਆ ਦੇ, “ਗਾ, ਗੇ; ਗੀ ਅਤੇ ‘ਆਂ' ਪ੍ਰਯ ਵਾਲੇ ਰੂਪਾਂ-‘ਰਹਾਂਗਾ, ਖਾਵਾਂਗਾ, ਪੀਵਾਂਗਾ ਵਿੱਚੋਂ ਲੱਥ ਜਾਂਦਾ ਹੈ ਅਤੇ ਉਸ ਦੀ ਥਾਂ ਜਾਂ ਤਾਂ ‘ਹੁ' ਲਗ ਜਾਂਦਾ ਹੈ ਜਾਂ ਨਿਰੀ ਔਕੜ ਹੀ ਰਹਿ ਜਾਂਦੀ ਹੈ, ਜਿਵੇਂ : | ਰਹਾਂਗਾ-ਰਹੁਗ, ਖਾਵਾਂਗਾ--ਖਾਂ ਜਾਂ ਖਾਹਗਾ, ਪੀਵਾਂਗਾ--ਮੀਂਹਗ ਜਾਂ ਪੀਹ, ਕਰਾਂਗਾ-ਕਰੂਗ (ਖਾਗਾਂ ਅਤੇ ਪੀਹ ਅਨਯ ਪੁਰਸ਼ ਇਕ-ਵਚਨ ਆਕਿਆਰਥਕ ਅਤੇ ਮੱਧਮ-ਪੁਰਖ ਇਕ-ਵਚਨ ਲਈ ਅਤੇ ਖਾਂਹ ਅਤੇ ਮੀਂ ਕਿਤੀ-ਮੁਲਕ, ਉੱਤਮ ਪੁਰਸ਼, ਇਕ-ਵਚਨ ਕ੍ਰਿਆ ਲਈ । ਖਾਣਗੇ, ਪੀਣਗੇ, ਬਹਿਣਗੇ, ਰਹਿਣਗੇ ਵਿਚ ‘ਣ ਉੱਥੋਂ ਉੱਠ ਕੇ ਵਰਣਵਿਪਰਜਣ ਰਾਹੀਂ ਅੰਤ ਉੱਤੇ ਆ ਜਾਂਦਾ ਹੈ ਅਤੇ ਅਨੁਨਾਸਿਕ ‘ਆਂ ਲਗ ਕੇ ਪੂਰਾ ਹੁੰਦਾ ਹੈ ਜਾਂ ਕਦੀ ਟਿੱਪੀ ਨਾਲ ਹ' ਸੰਜੁਗਤ ਹੋ ਕੇ । ਜਿਵੇਂ : ਮਾਂਗਣ, ਪੀਂਗਣ, ਰਹੁੰਗਣ ਅਤੇ ਬਹੁੰਗਣ, ਆਦਿ ਵਿਚ ਦੋਵੇਂ ਰੂਪ ਮਿਲਦੇ ਹਨ । ਕਵਿੱਖਵਾਚੀ ਖਾਉਗੇ, ਪੀਓਗੇ, ਉੱਠੋਗੇ ਅਤੇ ਬਣਗੇ ਦਾ ਡੁਗਰੀ ਰੂਪ ਇਸ ਪ੍ਰਕਾਰ ਹੈ : ਖਾ, ਪੰਗੇ, ਉੱਠਰੀ ਅਤੇ ਬਹੁਗੇ । ਇਹ ਰੂਪ ਉਤਮ ਪਰਸ ਬਹੁਵਚਨ ਜਾਂ ਸੈਸਨਮਾਨਵਾਚੀ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ ਅਤੇ ਮੱਧਮ ਪੁਰਖ ਲਈ ਵੀ (ਪਰ ਸਵਾਲੀਆ ਅਰਬਾਂ ਵਿਚ) । | ਸਹਾਇਕ ਕ੍ਰਿਆ ‘ਹੈ, ਹਨ' ਅਤੇ 'ਹਾਂ' ਦਾ ਰੂਪ ਆਮ ਬੋਲਚਾਲ ਦੀ ਪੰਜਾਬੀ ਵਾਂਝ (ਐ’, ‘ਨ', 'ਆਂ' ਅਤੇ 'ਏ' ਆਦਿ ਹਨ । (ਮਿਸਾਲਾਂ ਅੱਗੇ ਰੂਪਾਵਲੀ ਵਿਚ ਦਿੱਤੀਆਂ ਗਈਆਂ ਹਨ । ਪੰਜਾਬੀ ਦਾ ਕਰਤਰੀਵਾਚਕ ਪਰਸਰਗ ‘ਨੇ ਡੋਗਰ ਵਿਚ ਕਈ ਵੇਰ ਪੁਰਾਤਨ ਦੀ ਵੀ 'ਨੈ' ਬਣ ਜਾਂਦਾ ਹੈ ਜਾਂ ਪੰਜਾਬੀ ਵਾਂਙ ਕਿਧਰੇ ਨਹੀਂ ਵੀ ਵਰਤਿਆ ਜਾਂਦਾ ੬੧