ਪੰਨਾ:Alochana Magazine January, February, March 1967.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਹਾਗ : ਆ ਮੇਰੀ ਧੀਏ ਏ ਗੱਲਾਂ ਕਰੀਏ ਆਈ ਵਿਛੋੜੇ ਵਾਲੀ ਰਾਤ । ਮੇਰੇ ਬਾਬਲ ਗੱਲਾਂ ਕੀਹਾਂ ਕਰੀਏ, ਜੰਜ ਖੜੋਤੀ ਬੂਹੇ ਬਾਹਰ । ਆ ਮੇਰੀ ਭੈਣੇ ਗੱਲਾਂ ਕਰੀਏ । ਆਈ ਬਛੜੇ ਵਾਲੀ ਰਾਤ । ਗੀਤ : ਕਸ਼ਮੀਰ ਜੰਦੇ ਸਪਾਹੀ ਲਿਖਦੇ ਚਿੱਠੀਆਂ । ਕਿਸ਼ ਲਿਖਦੇ ਸੱਚੀਆਂ ਕਿਸ਼ ਲਿਖਦੇ ਝੂਠੀਆਂ, ਨਿੱਕੀਆਂ ਮੀਢੀਆਂ ਸੀਸ ਗੁੰਦਾਨੀਆਂ, ਕੁੰਡਲ ਸੁੱਟਨੀਆਂ ਕਾਲੇ ਨਾਗੈ ਦਾ । ਚਿੱਟੇ ਚੌਲ ਬਤ ਦੇ ਤੇ ਮਿੱਠਾ ਦਾੜਵਾਂ ਪੀੜੇ ਦਾ* ਕੇ ਹਾਲ ਤੇਰੇ ਦੁੱਖੋ ਸੁੱਖੇ ਦਾ ? ਕੇ ਹਾਲ ਤੇਰੀਐ ਪੀੜੇ ਦਾ ? ਹੁਣ ਅਸੀਂ ਕੁੱਝ ਕੁ ਡਿਗਰੀ ਕਹਾਵਤਾਂ ਅਤੇ ਮੁਹਾਵਰੇ ਲੈਂਦੇ ਹਾਂ। ਇਹ ‘ਡਿਗਰੀ ਕਹਾਵਤ ਕੋਸ਼' (ਸੰਪਾਦਤ ਸ੍ਰੀ ਤਾਰਾ ਸੁਮੈਲਪੁਰੀ) ਵਿੱਚੋਂ ਲਈਆਂ ਗਈਆਂ ਹਨ : ੧. ਅੱਗੇ ਦੌੜ ਤੇ ਪਿੱਛੇ ਦੌੜ । ੨. ਅਜੇ ਗੋਹੜੇ ’ਚਾ ਪੂਣੀ ਬੀ ਨਹੀਂ ਕਤਈ । ੩, ਅੰਨ੍ਹਾਂ ਬੱਡੇ ਰੇਉੜੀਆਂ, ਮੁੜ ਮੁੜ ਘਰ ਦਿਆਂ ਨੂੰ । ੪. ਅੰਨ੍ਹਾਂ ਪੀਹੈ ਕੁੱਤਾ ਚੱਟੈ ॥ ੫. ਆਪਣੀਆਂ ਅੱਖਾਂ ਬਗਾਨੇ ਡੇਹਲੇ । ੬ ਅਪਣੀਆਂ ਫਿਰਨ ਕੁਆਰੀਆਂ, ਬਗਾਨੀਆਂ ਧਰਮ ਧੀਆਂ । ੭. ਅਫਸਰੈ ਦੀ ਅਗਾੜੀ ਘੜੇ ਦੀ ਪਛਾੜੀ ਕਦੇ ਨੀਂਹ ਹੋਣਾ (ਹੋਨਾ) । ੮. ਆਈ ਬਿਹੜੇ ਜੰਜ ਤੇ ਆਉ ਕੁੜੀ ਦੇ ਕੰਨ (ਪੰ: ਵਿਨੋ ਕੁੜੀ ਦੇ ਕੰਨ) । ੯. ਆਪ ਕਚੱਜੀ ਤੇ ਬਿਹੜੇ ਆਲ਼ੇ ਗੀ ਦੋਸ਼ ।

  • ਬਟੌਤ ਦੇ ਚਿੱਟੇ ਚੌਲ ਚੰਗੇ ਲਗਦੇ ਹਨ ਅਤੇ ਇਸੇ ਤਰਾਂ ਬਟੌਤ ਤੋਂ ਅੱਗੇ ਇੱਕ ਪੜਾ ਪੀੜਾ’ ਦਾ ਅਨਾਰਦਾਣਾ ਚੰਗਾ ਹੁੰਦਾ ਹੈ ।

੭੮