ਪੰਨਾ:Alochana Magazine January, February, March 1967.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੰਮ ਨਹੀਂ, ਫ਼ਰਾਸ਼ ਦਾ ਕੰਮ ਹੈ । ਪਰ ਦੂਜੇ ਹੀ ਛਿਨ ਜਦੋਂ ਅਫ਼ਸਰ ਦੇ ਬੋਲਾਂ ਦੀ ਮਾਰ ਦੀ ਉਸ ਨੂੰ ਸਮਝ ਆਉਂਦੀ ਹੈ ਤਾਂ ਉਹ ਆਪਣੇ ਸਿਰ ਤੋਂ ਕਪੜਾ ਉਤਾਰ ਕੇ ਉਸੇ ਨਾਲ ਹੀ ਚੀਜ਼ਾਂ ਸਾਫ਼ ਕਰਨ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਕਿ ਸਾਹਿਬ ! ਅੱਗੇ ਤੋਂ ਇਹ ਕੰਮ ਮੈਂ ਹੀ ਕਰ ਦਿਆ ਕਰਾਂਗਾ |' | ਦੁੱਗਲ ਕਈ ਵਾਰ ਅਜਿਹੇ ਹੀ ਛਿਨ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਜਿਸ ਵਿਚ ਭੂਤ ਤੇ ਭਵਿੱਸ਼ ਸਿਮਟ ਕੇ ਖਲੋਤੇ ਹੋਏ ਹੋਣ । ਅਜਿਹੇ ਹੀ ਛਿਨ ਤੋਂ, ਰੂਸੀ ਲੇਖਕ ਦੋਸਤੋਵੈਸਕੀ ਕਹਿੰਦਾ ਹੈ, “ਕਈ ਵਰਿਆਂ ਦੇ ਵਰੇ ਕੁਰਬਾਨ ਕਰ ਸਕਦਾ ਹੈ । ਅੰਗ੍ਰੇਜ਼ੀ ਦੀ ਕਹਾਣੀ-ਲੇਖਕਾਂ ਵਰਜੀਨੀਆ ਵਲਫ਼ ਮੁੜ ਮੁੜ ਅਜੇਹੇ ਛਿਨਾਂ ਵੱਲ ਜਾਂਦੀ ਹੈ । ਅੱਜ ਦੀ ਕਹਾਣੀ ਜ਼ਿੰਦਗੀ ਦੇ ਇਸ ਪਲ ਛਿਨ ਬਦਲਦੇ ਰੂਪ ਨੂੰ ਸ਼ੀਕਾਰ ਕਰਕੇ ਤੁਰਦੀ ਹੈ । | ਅਜੇਹੇ ਹੀ ਕਿਸੇ ਛਿਨ ਦਾ ਜ਼ਿਕਰ ਦੁੱਗਲ ਆਪਣੀ ਕਹਾਣੀ (ਖੱਟਾ ਮਿੱਠਾ ਸੁਆਦ'3 ਵਿਚ ਕਰਦਾ ਹੈ । ਉਹ ਦੱਸਦਾ ਹੈ ਕਿ ਸ਼ਰੀ, ਕਹਾਣੀ ਦੀ ਨਾਇਕਾ, ਮਨ ਦੀ ਕਿਸੇ ਇੱਕ ਅਵਸਥਾ ਨਾਲ ਸੰਤੁਸ਼ਟ ਨਹੀਂ, ਭਾਵੇਂ ਉਹ ਬੇਅੰਤ ਪਿਆਰ ਦੀ ਪ੍ਰਾਪਤੀ ਦੀ ਹੀ ਅਵਸਥਾ ਕਿਉਂ ਨਾ ਹੋਵੇ । ਇਸੇ ਲਈ ਉਹ ਸੰਮੀ ਨੂੰ ਛੱਡ ਉਸ ਆਦਮੀ ਕੋਲ ਚਲੀ ਜਾਂਦੀ ਹੈ ਜੋ ਉਸ ਨੂੰ ਖੱਟੇ ਮਿੱਠੇ ਅਨੁਭਵ ਵਿਚੋਂ ਦੀ ਲੰਘਾਉਂਦਾ ਹੈ । ਇਥੇ ਲੇਖਕ ਮਨੁੱਖੀ ਸਭਾਵ ਦੇ ਗਤੀਸ਼ੀਲ ਹੋਣ ਦਾ ਪ੍ਰਮਾਣ ਦੇ ਗਿਆ ਹੈ । 1 *Dostoevsky remarked ; he would have given years of his life to live through a few guch moments gathered together and made continuous. Virginia Woolf recurs constantly to the moment which like Blake's grain of sand can hold a world within its fractional pulse - the very incandescence of conciousness.' Edel ; 'The Psychological Noveľ. London, Rupert Hart-Davis, 1961, P. 94 2 'Let us record upon the mind in the order in which they fall, they atoms as they fall, let us trace the pattern, however disconnected any incoherent in appearance, which each sight or incident scores upon the consciousness. Woolf, Virginia : The Common Reader London : The Hoganth press, 1951, P. 190 3 ਪੰਨਾ 176, “ਤ੍ਰਿਵੈਣੀ 1964, ਨਵਯੁਗ ਪਬਲਿਸ਼ਰਜ਼, ਦਿੱਲੀ । ੮੫ ੮੫