ਪੰਨਾ:Alochana Magazine January, February, March 1967.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਦੀ ਹੈ । ਬੜੇ ਵਰੇ ਹੋਏ ਸ਼ਬਨਮ; ਨਾਇਕ ਦੀ ਪ੍ਰੇਮਿਕਾ, ਉਸ ਨਾਲ ਨਾਰਾਜ਼ ਹੋ ਕੇ ਨਿਖੜ ਗਈ ਸੀ । ਪਰ ਅੱਜ ਉਸ ਦੀ ਧੀ ਸ਼ਬਨਮ ਵਾਂਗ ਹੀ ਬਲੇਡ ਨਾਲ ਪੈਨਸਿਲ ਛਿੱਲਦੀ ਰਹਿੰਦੀ ਹੈ ਤੇ ਉੱਗਲਾਂ ਕੱਟ ਲੈਂਦੀ ਹੈ, ਇੱਥੇ ਲੇਖਕ ਉਸ ਛਿਨ ਨੂੰ ਫੜਦਾ ਹੈ ਜਿਸ ਵਿਚ ਸ਼ਬਨਮ ਦਾ ਜੋ ਕੁੱਝ ਅਜੇ ਵੀ ਉਸ ਦੇ ਕਹਾਣੀ ਦੇ ਨਾਇਕ) ਅੰਦਰ ਜੀਉਂਦਾ ਸੀ, ਉਹ ਉਸ ਦੀ ਧੀ ਵਿਚ ਪ੍ਰਤੱਖ ਹੋ ਰਿਹਾ ਸੀ । ਇਸ ਤਰ੍ਹਾਂ ਟੁੱਟ ਰਹੇ, ਬਿਖਰ ਰਹੇ, ਜੁੜ ਰਹੇ, ਵਗ ਰਹੇ ਵਕਤ ਦੇ ਛਿਨ-ਪ੍ਰਭਾਵਾਂ ਨੂੰ ਜਦੋਂ ਉਨ੍ਹਾਂ ਦੇ ਧੁੰਦਲੇ, ਨੱਚਦੇ, ਵਗਦੇ ਰੂਪ ਵਿਚ ਸ਼ਬਦ-ਬੱਧ ਕਰਨਾ ਪੈਂਦਾ ਹੈ ਤਾਂ ਲੇਖਕ ਸ਼ਬਦਾਂ ਦੇ ਰੰਗ, ਰੂਪ, ਭਾਵ, ਸੁਰ ਤਾਲ, ਚਿੰਨ ਚਿਤਰ ਤੇ ਚਰਿੱਤਰ ਦੀ ਥਾਹ ਪਾ ਕੇ ਉਨ੍ਹਾਂ ਦੇ ਅੰਦਰੋਂ ਸੁਤੀਆਂ ਸੰਭਾਵਨਾਵਾਂ ਜਗਾ ਕੇ ਨਾਲ ਤੋਰਦਾ ਹੈ, ਇਸ ਤਰਾਂ ਕਰਦਾ ਹੋਇਆ ਉਹ ਇਕ ਚਿੱਤਰਕਾਰ ਦੇ ਵਧੇਰੇ ਨੇੜੇ ਹੋ ਜਾਂਦਾ ਹੈ । ਦੁੱਗਲ ਦੇ ਮਾੜਾ ਮੋਟਾ ਕਵੀ ਹੋਣ ਨੇ ਵੀ ਉਸ ਦੀ ਸਹਾਇਤਾ ਕੀਤੀ ਹੈ, ਜਿੱਥੇ ਅੱਪੜ ਕੇ ਉਹ ਚੀਜ਼ਾਂ ਦੀ ਹੋਂਦ ਨੂੰ ਹੀ ਨਹੀਂ ਦੇਖਦਾ, ਉਸ ਹੱਦ ਦੀ ਹੱਦ ਤੱਕ ਅੱਪੜਨ ਦੀ ਕੋਸ਼ਿਸ਼ ਵੀ ਕਰਦਾ ਹੈ । | ਕਈ ਵਾਰੀ ਦੁੱਗਲ ਸਤਹ ਦੇ ਰੰਗਾਂ, ਸੁਗੰਧਾਂ ਉੱਤੇ ਹੀ ਖੜੋ ਜਾਂਦਾ ਹੈ । ਕਿਸੇ ਗਹਿਰੇ ਚਿੰਤਨ ਰਾਹੀਂ, ਵਿਸ਼ਲੇਸ਼ਣ ਤੱਕ ਜਾ ਕੇ ਵੱਡੀ ਗੱਲ ਨਹੀਂ ਬਣਾਉਂਦਾ, ਜਿਵੇਂ ਕਿ 'ਡੰਗਰ'। ਕਹਾਣੀ ਦਾ ਨਾਇਕ ਨਜ਼ਰਾ, ਜੋ ਬਹੁਤ ਕੋਝਾ ਹੈ, ਜਿਸ ਨੂੰ ਕੋਈ ਨਹੀਂ ਚਾਹੁੰਦਾ, ਡੰਗਰਾਂ ਵਿਚ ਡੰਗਰ ਹੋ ਜਾਂਦਾ ਹੈ । ਸ਼ਾਹੀ' : ਮਨ-ਚਾਹੇ ਪ੍ਰੇਮੀ ਨੂੰ ਪਾਉਣ ਲਈ ਪੈਸੇ ਜੋੜਦੀ ਬੁੱਢੀ ਹੋ ਜਾਂਦੀ ਹੈ । ਇਕ ਖਾਹਿਸ਼ ਵੀ ਪੂਰੀ ਨਹੀਂ ਹੋਈ' ਕਹਾਣੀ ਇੱਕ ਸ਼ੁਆਣੀ ਦੀ ਇੱਕ ਚੰਗੇ ਤੇ ਵਫ਼ਾਦਾਰ ਨੌਕਰ ਦੀ ਰੀਝ ਦੁਆਲੇ ਹੀ ਘੁੰਮਦੀ ਹੈ । ਇਸ ਤਰ੍ਹਾਂ ਇਹ ਕਹਾਣੀਆਂ ਸਸਤੀਆਂ ਜਿਹੀਆਂ ਗੱਲਾਂ ਦੇ ਵਰਣਨ ਤਕ ਹੀ ਰਹਿ ਜਾਂਦੀਆਂ ਹਨ । | ਆਈਨਸਟਾਈਨ ਦੇ ਸਾਪੇਖਤਾ ਦੇ ਸਿੱਧਾਂਤ ਨੇ ਜਦੋਂ ਦੱਸਿਆ ਕਿ ਯਥਾਰਥ ਦਾ ਸਥਲ ਰੂਪ ਵੀ ਸਾਪੇਖ ਹੈ ਤਾਂ ਕਲਾਕਾਰ ਉਸ ਵਿਚੋਂ ਨਵੇਂ ਰੂਪ, ਨਵੇਂ ਰੰਗ, ਨਵੇਂ ਅਰਥ ਲੱਕਣ ਲੱਗਿਆ। ਇਸ ਤਰ੍ਹਾਂ ਮਨੁੱਖ ਤੇ ਮਨੁੱਖੀ ਯਥਾਰਥ ਕਟਿ ਕਟਿ ਧਰਾਤਲਾਂ ਦੀ ਕਵਨਾ ਵੱਲ ਤੁਰ ਪਏ । ਦੁੱਗਲ ਵੀ ਇਸ ਚੇਤਨਤਾ ਤੋਂ ਕੋਰਾ ਨਹੀਂ। ਉਹ ਆਪਣੀਆਂ 1 ਪੰਨਾ 7, “ਡੰਗਰ` 1952, ਹਿੰਦ ਪਬਲਿਸ਼ਰਜ਼, ਅੰਮ੍ਰਿਤਸਰ । ? ., 99, 9,999 ਪੰਨਾ 24, “ਪਾਰੇ ਮੇਰੇ` 1961, ਨਵਯੁਗ ਪਬਲਿਸ਼ਰਜ਼, ਦਿੱਲੀ ।