ਪੰਨਾ:Alochana Magazine January, February, March 1967.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹਾਣੀਆਂ ਵਿਚ ਮਨੁੱਖ ਨੂੰ ਉਸ ਦੇ ਪਰੰਪਰਾਗਤ ਰੂਪ ਵਿਚ ਚਿਤਰਨ ਦੀ ਥਾਂ ਉਸ ਦੇ ਅਨੇਕਾਂ ਨਵੇਂ ਜਟਿਲ, ਤਰਲ, ਸੂਖਮ ਵਰਦੇ ਰੂਪਾਂ ਵਿਚ ਸਾਡੇ ਸਾਹਮਣੇ ਲਿਆਉਂਦਾ ਹੈ । ਚਕਮਾਕ ਤੇ ਸੁਤੀ ਪਈ ਹੀਰ" ਕਹਾਣੀਆਂ ਵਿਚ ਔਰਤ ਨੂੰ ਰਵਾਇਤੀ ਰੂਪ ਵਿਚ ਸਾਡੇ ਸਾਹਮਣੇ ਲਿਆਉਣ ਦੀ ਥਾਂ, ਉਹ ਹੋਂਦ ਦੇ ਵੱਖਰੇ ਧਰਾਤਲਾਂ ਵੱਲ ਖਿੜਕੀਆਂ ਖਦਾ ਹੈ ਤੇ ਦੱਸਦਾ ਹੈ ਕਿ ‘ਚਕਮਾਕ' ਕਹਾਣੀ ਦੀ ਨਾਇਕਾ ਮੌਲਵੀ ਤੋਂ ਮਾਰ ਖਾਣ ਵਿਚ ਤਸੱਲੀ ਲੱਭਦੀ ਹੈ, ਤੇ ‘ਸੁੱਤੀ ਪਈ ਹੀਰ’ ਦੀ ਨਾਇਕਾ ਜੋ ਅਤਿ ਚੰਗੀ ਔਰਤ ਸੀ, ਇਕ ਦਿਨ ਕਿਸੇ ਨਾਲ ਨੱਠ ਜਾਂਦੀ ਹੈ । | ਹਾਈਜ਼ਨਬਰਗ ਦੇ ਅਨਿਸਚਤਤਾ ਦੇ ਸਿੱਧਾਂਤ ਨੇ ਇਹ ਸਿੱਧ ਕਰ ਦਿੱਤਾ ਕਿ ਭੋਤਿਕ ਸੰਸਾਰ ਵਿਚ ਪ੍ਰਖਤ ਨਿਯਮਤਾ ਵੀ ਕੇਵਲ ਸੰਭਾਵੀ ਹੈ, ਇਸ ਗੱਲ ਨੇ ਸਾਨੂੰ ਦੱਸਿਆ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੀਵਨ ਖੇਤਰ ਵਿਚ ਅਸੀਂ ਇੱਕ ਸਮੇਂ ਦਰਸ਼ਕ ਵੀ ਹਾਂ ਤੇ ਅਭਿਨੇਤੇ ਵੀ । ਜਿਸ ਕਰਕੇ ਪੁਰਾਤਨ ਵਿਚਾਰ, ਨਿਯਮ, ਕੀਮਤਾਂ, ਸਿੱਧਾਂਤ ਸਭ ਹਿੱਲ ਰਾਏ । ਆਧੁਨਿਕ ਮਨੁੱਖ ਜਹੀਨ ਹੋ ਗਿਆ। ਇੱਥੇ ਕਹਾਣੀ ਉਸ ਮਨੁੱਖ ਦੀ ਕਹਾਣੀ ਹੋ ਗਈ ਜਿਸ ਦੇ ਜੀਵਨ ਦਾ ਕੋਈ ਨਿਸਚਿਤ ਪੱਖ ਨਹੀਂ: ਕੋਈ ਨਿਸਚਿਤ ਸਿੱਧਾਂਤ ਨਹੀਂ। ਉਹ ਕਿਸੇ ਕਾਇਦੇ ਕਾਨੂੰਨ ਦਾ ਪਾਬੰਦ ਨਹੀ. ਕਿਸੇ ਖ਼ਿਆਲ, ਵਿਚਾਰ ਜਾਂ ਅਸੂਲ ਪ੍ਰਤਿ ਉਸ ਨੂੰ ਸ਼ਰਧਾ ਨਹੀਂ ਤੇ ਨਾ ਹੀ ਕਿਸੇ ਨੈਤਿਕਤਾ ਦਾ ਉਹ ਪਾਲਕ ਹੈ । ਦੁੱਗਲ ਵੀ ਅਜੇਹੇ ਮਨੁੱਖ ਨੂੰ ਆਪਣੀਆਂ ਕਹਾਣੀਆਂ ਵਿਚ ਲਿਆਉਂਦਾ ਹੈ । “ਮੈਨਾ ਭਾਬੀ ਕਹਾਣੀ ਦੀ ਨਾਇਕਾ, ਮੈਨਾ ਲਈ, ਜੀਉਣਾ ਆਦਤ ਤੋਂ ਬਿਨਾ ਕੁੱਝ ਨਹੀਂ। ਕਿਸੇ ਕਦਰ ਕੀਮਤ ਦੀ ਉਸ ਨੂੰ ਪਹਿਚਾਨ ਨਹੀਂ । ਇਸੇ ਲਈ ਸੜੇ ਬੁੱਸੇ ਕਿ ਥੋਰੀ ਨਾਲ ਤੁਰ ਆਈ । ਅਨੇਕਾਂ ਬੰਦੇ ਉਸ ਨਾਲ ਮੂੰਹ ਕਾਲਾ ਕਰਨ ਦੀਆਂ ਕਹਾਣੀਆਂ ਸੁਣਾਂਦੇ ਹਨ । 'ਤਿਤਲੀ' ਕਹਾਣੀ ਦੀ ਨਾਇਕਾ ਤਿਤਲ ਤੋਂ ਬਿਨਾਂ ਕੁੱਝ ਨਹੀਂ । 1 ਪੰਨਾ 61, ‘ਨ ਆਦਮੀ', ਪਹਿਲੀ ਐਡੀਸ਼ਨ, ਸਿੱਖ ਪਬਲਿਸ਼ਿੰਗ ਹਾਉਸ, ਦਿੱਲੀ । ? ਪੰਨਾ 120, “ਰਜ’ 1958, ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼, ਦਿੱਲੀ । 3 When searching for harmony in life one must never forget that in the drama of existance we are ourselves both players an.) spectators' Heisenlerg, werner: Physics and Philosophy. London , Gcorge Allen & Unwin Ltd., 1959, P. 57 4 ਪੰਨਾ 179, “ਪਾਰੇ ਮੈਰੇ' 1961, ਨਵਯੁਗ ਪਬਲਿਸ਼ਰਜ਼, ਦਿੱਲੀ । 6 ਪੰਨਾ 199, “ਕਰਾਮਾਤ` 1958, ਅਤਰ ਚੰਦ ਕਪੂਰ ਐਂਡ ਸਨਜ਼, ਦਿੱਲੀ । tt